ਚੰਡੀਗੜ੍ਹ: ਦਿੱਲੀ ਭਾਜਪਾ ਦੇ ਬੁਲਾਰੇ ਨਵੀਨ ਜਿੰਦਲ ਦੇ ਖਿਲਾਫ ਮੋਹਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਨੇ ਦਿੱਲੀ ਭਾਜਪਾ ਦੇ ਬੁਲਾਰੇ ਨਵੀਨ ਜਿੰਦਲ ਦੇ ਖਿਲਾਫ ਆਈਟੀ ਐਕਟ ਸਣੇ ਕਈ ਧਾਰਾਵਾਂ ਚ ਐਫਆਈਆਰ ਦਰਜ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਭਾਜਪਾ ਬੁਲਾਰਾ ਨਵੀਨ ਜਿੰਦਲ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਇੱਕ ਵੀਡੀਓ ਸ਼ੇਅਰ ਕੀਤਾ ਸੀ ਜਿਸ ਰਾਹੀ ਨਵੀਨ ਜਿੰਦਲ ਦਾਅਵਾ ਕਰ ਰਹੇ ਹਨ ਕਿ ਕੇਜਰੀਵਾਲ ਪੰਜਾਬ ’ਚ ਖੁਦ ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਰਿਸ਼ਵਤ ਲੈਣ ਦੀ ਗੱਲ ਮੰਨ ਰਹੇ ਹਨ।
ਮਾਮਲਾ ਦਰਜ ਹੋਣ ਤੋਂ ਬਾਅਦ ਜਿੰਦਲ ਨੇ ਕੀਤਾ ਟਵੀਟ: ਮਾਮਲਾ ਦਰਜ ਹੋਣ ਤੋਂ ਬਾਅਦ ਭਾਜਪਾ ਬੁਲਾਰੇ ਨਵੀਨ ਜਿੰਦਲ ਵੱਲੋਂ ਟਵੀਟ ਕੀਤਾ ਗਿਆ। ਜਿਸ ਚ ਉਨ੍ਹਾਂ ਨੇ ਲਿਖਿਆ ਕਿ ਮਹਾਠੱਗ ਅਰਵਿੰਦ ਕੇਜਰੀਵਾਲ ਕੋਲ ਕੋਈ ਹੋਰ ਕੰਮ ਨਹੀਂ ਹੈ। ਫਰਜੀ ਮਾਮਲੇ 1000 ਕਰੋ। ਉਹ ਇਨ੍ਹਾਂ ਮਾਮਲਿਆਂ ਤੋਂ ਡਰਨ ਨਾਲੇ ਨਹੀਂ ਹਨ ਉਹ ਹਰ ਰੋਜ਼ ਇਸੇ ਤਰ੍ਹਾਂ ਹੀ ਉਨ੍ਹਾਂ ਦੀ ਪੋਲਾਂ ਖੋਲ੍ਹਦੇ ਰਹਿਣਗੇ ਅਤੇ ਅੱਗੇ ਵੀ ਇਸੇ ਤਰ੍ਹਾਂ ਕਰਦੇ ਰਹਿਣਗੇ।