ਜਮਸ਼ੇਦਪੁਰ: ਟੇਲਕੋ ਥਾਣਾ ਖੇਤਰ ਵਿੱਚ ਰਹਿਣ ਵਾਲੇ ਇੰਦਰਜੀਤ ਸਿੰਘ ਨਾਂ ਦੇ ਵਿਅਕਤੀ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਇੰਦਰਜੀਤ ਦਾ ਮੈਡੀਕਲ ਕੀਤਾ ਅਤੇ ਉਸਨੂੰ ਜਮਸ਼ੇਦਪੁਰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਇਸ ਤੋਂ ਬਾਅਦ ਪੁਲਿਸ ਉਸਨੂੰ ਪੰਜਾਬ ਲੈ ਗਿਆ। ਉਸ ਦੇ ਜਵਾਈ ਨੇ ਇੰਦਰਜੀਤ 'ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।
ਪੰਜਾਬ ਪੁਲਿਸ ਦੇ ਸ਼ਿਕੰਜੇ 'ਚ ਸ਼ਾਤਿਰ ਸਹੁਰਾ, ਜਵਾਈ ਨੇ ਲਾਇਆ ਸੀ ਧੋਖਾਧੜੀ ਦਾ ਦੋਸ਼
ਜਮਸ਼ੇਦਪੁਰ ਦੇ ਟੇਲਕੋ ਥਾਣਾ ਖੇਤਰ ਵਿੱਚ ਰਹਿਣ ਵਾਲੇ ਇੰਦਰਜੀਤ ਸਿੰਘ ਨਾਂ ਦੇ ਵਿਅਕਤੀ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਇਸ ਮਗਰੋਂ ਪੁਲਿਸ ਉਸ ਨੂੰ ਪੰਜਾਬ ਲੈ ਗਈ। ਇੰਦਰਜੀਤ ਦੇ ਜਵਾਈ ਨੇ ਉਸ 'ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।
ਪੰਜਾਬ ਪੁਲਿਸ ਮੁਤਾਬਕ, ਟੇਲਕੋ ਵਿੱਚ ਰਹਿੰਦੇ ਇੰਦਰਜੀਤ ਸਿੰਘ ਨੇ ਆਪਣੀ ਲੜਕੀ ਦਾ ਵਿਆਹ ਪੰਜਾਬ ਦੇ ਤਰਨਤਾਰਨ ਵਿੱਚ ਰਹਿੰਦੇ ਇੱਕ ਨੌਜਵਾਨ ਨਾਲ ਕੀਤਾ। ਵਿਆਹ ਦੇ ਇੱਕ ਸਾਲ ਬਾਅਦ, ਪਤੀ ਅਤੇ ਪਤਨੀ ਕਨੇਡਾ ਚਲੇ ਗਏ। ਸਹੁਰਿਆਂ ਨੇ ਲੜਕੀ ਨੂੰ ਪੜ੍ਹਾਇਆ ਸੀ ਅਤੇ ਉਸ ਨੂੰ ਕੈਨੇਡਾ ਭੇਜਣ ਦਾ ਖਰਚਾ ਚੁੱਕਿਆ ਸੀ। ਪਿਛਲੇ ਸਾਲ, ਲੜਕੀ ਨੇ ਕੈਨੇਡਾ ਵਿੱਚ ਹੀ ਤਲਾਕ ਲੈ ਲਿਆ ਅਤੇ ਵਾਪਸ ਜਮਸ਼ੇਦਪੁਰ ਆ ਗਈ ਸੀ।
ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਲੜਕੇ ਦੇ ਪਰਿਵਾਰ ਵਾਲਿਆਂ ਨੇ ਲੜਕੀ ਦੇ ਪਿਤਾ ਖਿਲਾਫ਼ ਕੇਸ ਦਰਜ ਕੀਤਾ ਹੈ। ਇੰਦਰਜੀਤ ਨੂੰ ਪੰਜਾਬ ਪੁਲਿਸ ਵੱਲੋਂ ਕਈ ਵਾਰ ਅਦਾਲਤ ਵਿੱਚ ਪੇਸ਼ ਹੋਣ ਲਈ ਨੋਟਿਸ ਵੀ ਭੇਜਿਆ ਗਿਆ ਸੀ ਪਰ ਉਹ ਨਹੀਂ ਆਇਆ। ਇਸਤੋਂ ਬਾਅਦ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਪੰਜਾਬ ਪੁਲਿਸ ਜਮਸ਼ੇਦਪੁਰ ਪਹੁੰਚੀ ਅਤੇ ਇੰਦਰਜੀਤ ਨੂੰ ਗ੍ਰਿਫ਼ਤਾਰ ਕਰ ਲਿਆ।