ਨਾਹਨ: ਪਾਉਂਟਾ ਸਾਹਿਬ ਦੀ ਦਵਾਈ ਕੰਪਨੀ ਫਾਰਮਾ ਇੰਡਸਟਰੀ ‘ਚ ਪੰਜਾਬ ਪੁਲਿਸ ਤੇ ਡਰੱਗ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਐੱਨਡੀਪੀਐੱਸ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਮਾਮਲਾ, ਦਰਅਸਲ ਪੰਜਾਬ ਵਿੱਚ ਨਸ਼ਿਆਂ ਦੀ ਵੱਡੀ ਖੇਪ ਫੜੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਤੇ ਡਰੱਗ ਵਿਭਾਨ ਨੇ ਮਿਲੇ ਕੇ ਕੰਪਨੀ ‘ਤੇ ਛਾਪੇਮਾਰੀ ਕੀਤੀ ਹੈ।
ਪੁਲਿਸ ਅਤੇ ਨਸ਼ਾ ਵਿਭਾਗ ਦੇ ਅਧਿਕਾਰੀ ਫਾਰਮਾ ਉਦਯੋਗ ਦੇ ਰਿਕਾਰਡ ਦੀ ਜਾਂਚ-ਪੜਤਾਲ ‘ਚ ਲੱਗੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਉਦਯੋਗ ਕੋਲ ਦਵਾਈਆਂ ਬਣਾਉਣ ਦਾ ਲਾਇਸੈਂਸ ਹੈ। ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਇਸ ਇੰਡਸਟਰੀ ਦੇ ਬਣੇ ਕੈਪਸੂਲ ਬਰਾਮਦ ਕੀਤੇ ਸਨ। ਜੋ ਨਸ਼ੀਲੇ ਪਦਾਰਥਾਂ ਵਜੋਂ ਵਰਤੇ ਜਾਦੇ ਹਨ
ਕੰਪਨੀ ਦੇ ਕਾਗਜ਼ਾ ਦੀ ਕੀਤੀ ਜਾ ਰਹੀ ਹੈ ਜਾਂਚ-ਪੜਤਾਲ
ਸਿਰਮੌਰ ਦੇ ਸਹਾਇਕ ਡਰੱਗ ਕੰਟਰੋਲਰ ਸੰਨੀ ਕੌਸ਼ਲ ਨੇ ਕਿਹਾ ਕਿ ਦਵਾਈ ਦੀ ਜੋ ਖੇਪ ਦਿੱਲੀ ਭੇਜੀ ਸੀ ਉਹ ਗਲਤੀ ਨਾਲ ਅੰਮ੍ਰਿਤਸਰ ਪਹੁੰਚ ਗਈ। ਹਾਲਾਂਕਿ ਇਹ ਸਭ ਕਿਵੇਂ ਹੋਇਆ ਇਸ ਦੀ ਵੀ ਕੰਪਨੀ ਦੇ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।