ਪੰਜਾਬ

punjab

ETV Bharat / bharat

ਭਾਰਤ ਕੌਮਾਂਤਰੀ ਵਪਾਰ ਮੇਲੇ 'ਚ ਸੂਬੇ ਦੀ ਤਰੱਕੀ ਨੂੰ ਦਰਸਾਉਂਦਾ ਪੰਜਾਬ ਪੈਵਿਲੀਅਨ ਲੋਕਾਂ ਲਈ ਬਣਿਆਂ ਖਿੱਚ ਦਾ ਕੇਂਦਰ - India International Trade Fair

ਭਾਰਤ ਅੰਤਰ ਰਾਸ਼ਟਰੀ ਵਪਾਰ ਮੇਲਾ 14 ਨਵੰਬਰ ਤੋਂ 27 ਨਵੰਬਰ 2022 ਤੱਕ ਇਥੋਂ ਦੇ ਪ੍ਰਗਤੀ ਮੈਦਾਨ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਇਸ ਥੀਮ ਨੂੰ ਲੈ ਕੇ ਹੀ ਮੁਲਕ ਦੇ ਵੱਖ-ਵੱਖ ਸੂਬੇ ਆਪਣੇ ਵੱਲੋਂ ਵਿਕਾਸ ਦੀਆਂ ਭਰੀਆਂ ਪੁਲਾਂਘਾਂ ਨੂੰ ਇਥੇ ਦਰਸਾ ਰਹੇ ਹਨ।

ਭਾਰਤ ਕੌਮਾਂਤਰੀ ਵਪਾਰ ਮੇਲੇ 'ਚ ਸੂਬੇ ਦੀ ਤਰੱਕੀ ਨੂੰ ਦਰਸਾਉਂਦਾ ਪੰਜਾਬ ਪੈਵਿਲੀਅਨ ਲੋਕਾਂ ਲਈ ਬਣਿਆਂ ਖਿੱਚ ਦਾ ਕੇਂਦਰ
ਭਾਰਤ ਕੌਮਾਂਤਰੀ ਵਪਾਰ ਮੇਲੇ 'ਚ ਸੂਬੇ ਦੀ ਤਰੱਕੀ ਨੂੰ ਦਰਸਾਉਂਦਾ ਪੰਜਾਬ ਪੈਵਿਲੀਅਨ ਲੋਕਾਂ ਲਈ ਬਣਿਆਂ ਖਿੱਚ ਦਾ ਕੇਂਦਰ

By

Published : Nov 15, 2022, 7:27 PM IST

ਨਵੀਂ ਦਿੱਲੀ:ਪੰਜਾਬ ਦੇ ਸਭਿਆਚਾਰ, ਵਿਰਸੇ ਅਤੇ ਸੂਬੇ ਦੇ ਵੱਖ-ਵੱਖ ਵਿਭਾਗਾਂ ਅਤੇ ਹਸਤਕਲਾ ਦੇ ਉਤਪਾਦਾਂ ਨੂੰ ਦਰਸਾਉਂਦਾ ਪੰਜਾਬ ਪੈਵਿਲੀਅਨ ਇਥੇ ਚੱਲ ਰਹੇ ਭਾਰਤ ਅੰਤਰ-ਰਾਸ਼ਟਰੀ ਵਪਾਰ ਮੇਲੇ ਦੌਰਾਨ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। ਇਸ ਸਾਲ ਦੇ ਵਪਾਰ ਮੇਲੇ ਦਾ ਥੀਮ `ਵੋਕਲ ਫਾਰ ਲੋਕਲ, ਲੋਕਲ ਟੂ ਗਲੋਬਲ` ਹੈ। ਇਸੇ ਥੀਮ ਨੂੰ ਅਧਾਰ ਬਣਾਕੇ ਹੀ ਪੰਜਾਬ ਸਰਕਾਰ ਵੱਲੋਂ ਪੈਵਿਲੀਅਨ ਬਣਾਇਆ ਗਿਆ ਹੈ।

ਇਹ 41ਵਾਂ ਭਾਰਤ ਅੰਤਰ-ਰਾਸ਼ਟਰੀ ਵਪਾਰ ਮੇਲਾ 14 ਨਵੰਬਰ ਤੋਂ 27 ਨਵੰਬਰ 2022 ਤੱਕ ਇਥੋਂ ਦੇ ਪ੍ਰਗਤੀ ਮੈਦਾਨ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਇਸ ਥੀਮ ਨੂੰ ਲੈ ਕੇ ਹੀ ਮੁਲਕ ਦੇ ਵੱਖ-ਵੱਖ ਸੂਬੇ ਆਪਣੇ ਵੱਲੋਂ ਵਿਕਾਸ ਦੀਆਂ ਭਰੀਆਂ ਪੁਲਾਂਘਾਂ ਨੂੰ ਇਥੇ ਦਰਸਾ ਰਹੇ ਹਨ। ਇਸ ਵਪਾਰ ਮੇਲੇ ਵਿਚ ਹੋਰਨਾਂ ਮੁਲਕਾਂ ਵੱਲੋਂ ਵੀ ਸ਼ਿਰਕਤ ਕੀਤੀ ਜਾ ਰਹੀ ਹੈ। ਇਸ ਵਾਰ ਪੰਜਾਬ ਪੈਵਿਲੀਅਨ ਹਾਲ-4 ਦੀ ਪਹਿਲੀ ਮੰਜ਼ਿਲ `ਤੇ ਤਿਆਰ ਕੀਤਾ ਗਿਆ ਹੈ।

ਭਾਰਤ ਕੌਮਾਂਤਰੀ ਵਪਾਰ ਮੇਲੇ 'ਚ ਸੂਬੇ ਦੀ ਤਰੱਕੀ ਨੂੰ ਦਰਸਾਉਂਦਾ ਪੰਜਾਬ ਪੈਵਿਲੀਅਨ ਲੋਕਾਂ ਲਈ ਬਣਿਆਂ ਖਿੱਚ ਦਾ ਕੇਂਦਰ

ਇਹ ਵੀ ਪੜ੍ਹੋ:E-governance ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਅਸ਼ੀਰਵਾਦ ਸਕੀਮ ਸਬੰਧੀ ਪੋਰਟਲ ਕੀਤਾ ਲਾਂਚ

ਪੰਜਾਬ ਪੈਵਿਲੀਅਨ ਦੇ ਪ੍ਰਸ਼ਾਸਕ ਸ੍ਰੀ ਜੇ.ਐਸ.ਭਾਟੀਆ ਅਤੇ ਉਪ ਪ੍ਰਸ਼ਾਸਕ ਸ੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੇ ਸੰਸਥਾਨਾਂ ਜਿਵੇਂ ਮਾਰਕਫੈਡ, ਵੇਰਕਾ, ਪੀ.ਐਸ.ਆਈ.ਈ.ਸੀ-ਇਨਵੈਸਟ ਪੰਜਾਬ, ਪੰਜਾਬ ਸੈਰਸਪਾਟਾ ਵਿਭਾਗ, ਸਾਇੰਸ ਟੈਕਨਾਲੋਜੀ ਤੇ ਵਾਤਾਵਰਣ ਵਿਭਾਗ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਆਪਣੇ ਸਟਾਲ ਲਗਾਏ ਗਏ ਹਨ ਤਾਂ ਜੋ ਆਉਣ ਵਾਲੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੁਆਰਾ ਉਠਾਏ ਜਾ ਰਹੇ ਉਸਾਰੂ ਕਦਮਾਂ ਤੋਂ ਜਾਣੂੰ ਕਰਵਾਇਆ ਜਾ ਸਕੇ। ਇਸਦੇ ਨਾਲ ਹੀ ਭੰਗੜਾ ਕਲਾਕਾਰਾਂ ਵੱਲੋਂ ਰੋਜ਼ਾਨਾ ਭੰਗੜੇ ਦੀ ਪੇਸ਼ਕਾਰੀ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਸਭਿਆਚਾਰਕ ਦਿਨ 25 ਨਵੰਬਰ ਨੂੰ ਮਨਾਇਆ ਜਾਵੇਗਾ।

ਇਹ ਵੀ ਪੜ੍ਹੋ:ਮੈਡੀਕਲ ਕਾਲਜ ਵਿੱਚ ਦਾਨ ਕੀਤੀ ਗਈ ਮ੍ਰਿਤਕ ਦੇਹ ਦਾ ਸਭ ਤੋਂ ਪਹਿਲਾਂ ਕੀ ਕਰਦੇ ਹਨ ਡਾਕਟਰ, ਜਾਣਨਾ ਜ਼ਰੂਰੀ ...

ABOUT THE AUTHOR

...view details