ਪੰਜਾਬੀਆਂ ਲਈ ਦਿੱਲੀ ਏਰਪੋਰਟ 'ਤੇ ਖੁੱਲ੍ਹੇਗਾ ਪੰਜਾਬ ਹੈਲਪ ਡੈਸਕ, ਸੀਐੱਮ ਮਾਨ ਨੇ ਕੀਤਾ ਐਲਾਨ ਚੰਡੀਗੜ੍ਹ:ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦਿਨੀ ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਹੈਦਰਾਬਾਦ ਅਤੇ ਚਨੇਈ ਦੇ ਸਨਅਤਕਾਰਾਂ ਨੂੰ ਮਿਲਣ ਲਈ ਗਏ ਸਨ। ਇਸ ਤੋਂ ਬਾਅਦ ਉਹ ਵਾਪਿਸ ਪਰਤਦਿਆਂ ਦਿੱਲੀ ਏਅਰਪੋਰਟ ਉੱਤੇ ਪਹੁੰਚੇ (Bhagwant Maan arrived at Delhi Airport) ਤਾਂ ਉਨ੍ਹਾਂ ਨੇ ਏਅਰਪੋਰਟ ਉੱਤੇ ਮੌਜੂਦ ਪੰਜਾਬ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਸੁਣੀਆਂ।
ਪੰਜਾਬ ਹੈਲਪ ਡੈਸਕ: ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪੇਸ਼ ਆਉਣ ਵਾਸੀਆਂ ਮੁਸ਼ਕਿਲਾਂ ਦੇ ਹੱਲ ਲਈ ਦਿੱਲੀ ਏਅਰਪੋਰਟ (Punjab Help Desk opened at Delhi Airport ) ਉੱਤੇ ਜਲਦ ਪੰਜਾਬ ਹੈਲਪ ਡੈਸਕ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਵਿਧਾ ਲਈ ਦਿੱਲੀ ਸਰਕਾਰ ਨਾਲ ਮਿਲ ਕੇ ਜਲਦ ਉਹ ਪੰਜਾਬ ਹੈਲਪ ਡੈਸ਼ਕ ਦਿੱਲੀ ਏਅਰਪੋਰਟ ਉੱਤੇ ਸਥਾਪਿਤ ਕਰਨਗੇ।
ਵੋਲਵੋ ਬੱਸਾਂ ਦਾ ਜਾਇਜ਼ਾ:ਇਸ ਦੌਰਾਨ ਸੀਐੱਮ ਮਾਨ ਨੇ ਏਅਰਪੋਰਟ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਵੋਲਵੋ (Volvo buses launched by the Punjab government) ਬੱਸਾਂ ਦਾ ਵੀ ਜਾਇਜ਼ਾ ਲਿਆ। ਸੀਐੱਮ ਮਾਨ ਨੇ ਵੋਲਵੋ ਬੱਸ ਚਾਲਕਾਂ ਅਤੇ ਬੱਸਾਂ ਵਿੱਚ ਸਫਰ ਕਰਨ ਬਾਰੇ ਲੋਕਾਂ ਤੋਂ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਸੁਣੀਆਂ। ਸੀਐੱਮ ਮਾਨ ਨੇ ਕਿਹਾ ਕਿ ਜ਼ਿਆਦਾਤਾਰ ਲੋਕ ਵੋਲਵੋ ਬੱਸਾਂ ਵਿੱਚ ਸਫ਼ਰ ਕਰਕੇ ਖੁਸ਼ ਹਨ ਕਿਉਂਕਿ ਵੋਲਵੋ ਦਾ ਸਫਰ ਸਸਤਾ ਹੋਣ ਦੇ ਨਾਲ ਨਾਲ ਸ਼ਾਨਦਾਰ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਜੋ ਵੀ ਮੁਸ਼ਕਿਲਾਂ ਦੱਸੀਆਂ ਨੇ ਉਨ੍ਹਾਂ ਦਾ ਜਲਦ ਨਿਪਟਾਰਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਦੂਜੀ ਚਾਰਜਸ਼ੀਟ ਦਾਖਿਲ, ਚਾਰਜਸ਼ੀਟ ਵਿੱਚ ਕੁੱਲ 7 ਮੁਲਜ਼ਮਾਂ ਦਾ ਨਾਂਅ
ਸੀਐੱਮ ਨਾਲ ਸੈਲਫੀ ਲਈ ਭੀੜ:ਦੱਸ ਦਈਏ ਕਿ ਸੀਐੱਮ ਮਾਨ ਜਦੋਂ ਏਅਰਪੋਰਟ ਉੱਤੇ (Bhagwant Maan arrived at Delhi Airport) ਲੋਕਾਂ ਨਾਲ ਮੁਲਾਕਾਤ ਕਰ ਰਹੇ ਸਨ ਤਾਂ ਇਸ ਦੌਰਾਨ ਵੱਡੀ ਗਿਣਤੀ ਵਿੱਚ ਹਰ ਉਮਰ ਦੇ ਲੋਕਾਂ ਨੇ ਉਨ੍ਹਾਂ ਨਾਲ ਸੈਲਫੀਆਂ ਲਈਆਂ। ਇਸ ਤੋਂ ਇਲਾਵਾ ਸੀਐੱਮ ਮਾਨ ਵੀ ਬੜੇ ਸਹਿਜ ਨਾਲ ਸੈਲਫੀ ਲੈਣ ਆਏ ਲੋਕਾਂ ਦੀ ਰੀਝ ਪੂਰੀ ਕੀਤੀ।