ਚੰਡੀਗੜ੍ਹ:ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ ਨੂੰ ਲੈ ਕੇ ਅਗਲੇ 2-3 ਦਿਨਾਂ ਅੰਦਰ ਫੈਸਲਾ ਹੋਣ ਦੀ ਉਮੀਦ ਹੈ। ਫਿਲਹਾਲ ਕਿਸ ਨੂੰ ਕਿਹੜਾ ਅਹੁਦਾ ਦਿੱਤਾ ਜਾਣਾ ਹੈ ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ। ਉਥੇ ਹੀ ਪ੍ਰਸ਼ਾਤ ਕਿਸ਼ੋਰ ਦੀ ਮੀਟਿੰਗ ਰਾਹੁਲ ਗਾਂਧੀ ਨਾਲ ਹੋਈ ਜਿਹਨਾਂ ਨੇ 2022 ਦੀਆਂ ਚੋਣਾਂ ਨੂੰ ਲੈ ਕੇ ਆਪਣਾ ਸੁਝਾਅ ਦਿੱਤਾ ਹੈ।
ਪੰਜਾਬ ਕਾਂਗਰਸ ਦਾ ਕਲੇਸ਼ ਜਲਦ ਹੋਵੇਗਾ ਹੱਲ - ਵਰਕਿੰਗ ਕਮੇਟੀ ਦੀ ਬੈਠਕ
ਪ੍ਰਸ਼ਾਤ ਕਿਸ਼ੋਰ ਦੀ ਮੀਟਿੰਗ ਰਾਹੁਲ ਗਾਂਧੀ ਨਾਲ ਹੋਈ ਜਿਹਨਾਂ ਨੇ 2022 ਦੀਆਂ ਚੋਣਾਂ ਨੂੰ ਲੈ ਕੇ ਆਪਣਾ ਸੁਝਾਅ ਦਿੱਤਾ ਹੈ।
ਪੰਜਾਬ ਕਾਂਗਰਸ ਦਾ ਕਲੇਸ਼ ਜਲਦ ਹੋਵੇਗਾ ਹੱਲ
ਹਾਈਕਮਾਨ ਹਰ ਤਰ੍ਹਾਂ ਦਾ ਵਿਚਾਰ ਵਟਾਂਦਰਾ ਕਰ ਰਹੀ ਹੈ ਤਾਂ ਜੋ ਕਿਸੇ ਨੂੰ ਵੀ ਨਾਰਾਜ਼ ਨਾ ਕੀਤਾ ਜਾਵੇ। ਉਥੇ ਹੀ ਖ਼ਬਰ ਮਿਲੀ ਹੈ ਕਿ ਕਾਂਗਰਸ ਦੀ ਸੰਚਾਰ ਰਣਨੀਤੀ ਵਿੱਚ ਤਬਦੀਲੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਦਾ ਨਵੀਨੀਕਰਣ ਪੰਜਾਬ ਅਤੇ ਚੋਣ ਰਾਜ ਵਿੱਚ ਕੀਤਾ ਜਾਵੇਗਾ।
ਉਥੇ ਹੀ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕਿ ਕਾਂਗਰਸ ਪ੍ਰਧਾਨ ਦੀ ਚੋਣ ਲਈ ਸੰਸਦ ਦੇ ਮੌਨਸੂਨ ਸੈਸ਼ਨ ਤੋਂ ਬਾਅਦ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਬੁਲਾਈ ਜਾਵੇਗੀ।