ਹਾਈਕਮਾਨ ਨੇ ਕੈਪਟਨ ਨੂੰ ਮੰਤਰੀ ਮੰਡਲ ਵਿੱਚ ਫੇਰਬਦਲ ਤੇ 2 ਕਾਰਜਕਾਰੀ ਪ੍ਰਧਾਨ ਉਹਨਾਂ ਦੀ ਮਰਜ਼ੀ ਦੇ ਲਗਾਉਣ ’ਤੇ ਜਤਾਈ ਸਹਿਮਤੀ
ਕੈਪਟਨ ਨੇ ਹੁਣ ਤੱਕ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉਣ ਦੇ ਹੱਕ ਵਿੱਚ ਨਹੀਂ ਭਰੀ ਹਾਮੀ
20:03 July 17
ਕੈਪਟਨ ਨੇ ਹੁਣ ਤੱਕ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉਣ ਦੇ ਹੱਕ ਵਿੱਚ ਨਹੀਂ ਭਰੀ ਹਾਮੀ
ਹਾਈਕਮਾਨ ਨੇ ਕੈਪਟਨ ਨੂੰ ਮੰਤਰੀ ਮੰਡਲ ਵਿੱਚ ਫੇਰਬਦਲ ਤੇ 2 ਕਾਰਜਕਾਰੀ ਪ੍ਰਧਾਨ ਉਹਨਾਂ ਦੀ ਮਰਜ਼ੀ ਦੇ ਲਗਾਉਣ ’ਤੇ ਜਤਾਈ ਸਹਿਮਤੀ
ਕੈਪਟਨ ਨੇ ਹੁਣ ਤੱਕ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉਣ ਦੇ ਹੱਕ ਵਿੱਚ ਨਹੀਂ ਭਰੀ ਹਾਮੀ
19:57 July 17
ਕਾਂਗਰਸ ‘ਚ ਕਲੇਸ਼ ਘਟਣ ਦੀ ਬਜਾਏ ਵਧਣ ਦੇ ਸੰਕੇਤ !
ਕਾਂਗਰਸ ‘ਚ ਕਲੇਸ਼ ਘਟਣ ਦੀ ਬਜਾਏ ਵਧਣ ਦੇ ਸੰਕੇਤ
ਸਿਸਵਾਂ ਫਾਰਮ ਪਹੁੰਚੇ ਪ੍ਰਤਾਪ ਬਾਜਵਾ, ਵਿਧਾਨ ਸਭਾ ਸਪੀਕਰ ਰਾਣਾ ਕੇਪੀ ਤੇ ਕੈਬਿਨੇਟ ਮੰਤਰੀ ਰਾਣਾ ਸੋਢੀ
ਕੈਪਟਨ ਦੀ ਡੀਨਰ ਡਿਪਲੋਮੇਸੀ ਦੇ ਕੱਢੇ ਜਾ ਰਹੇ ਕਈ ਵੱਡੇ ਮਾਇਨੇ
19:14 July 17
ਪ੍ਰਤਾਪ ਬਾਜਵਾ ਪਹੁੰਚੇ ਕੈਪਟਨ ਦੇ ਦਰਬਾਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਬਾਜਵਾ ਨੂੰ ਦਿੱਤਾ ਸੱਦਾ
ਡਿਨਰ ਲਈ ਦਿੱਤਾ ਗਿਆ ਸੱਦਾ
ਪ੍ਰਤਾਪ ਬਾਜਵਾ ਪਹੁੰਚੇ ਕੈਪਟਨ ਦੇ ਦਰਬਾਰ
17:27 July 17
ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਕੈਪਟਨ ਅੜੇ
ਸੂਤਰਾਂ ਦੇ ਹਵਾਲੇ ਨਾਲ ਵੱਡੀ ਖ਼ਬਰ
ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਸਾਹਮਣੇ
ਨਵਜੋਤ ਸਿੰਘ ਸਿੱਧੂ ਪਿਛਲੇ ਟਵੀਟਾਂ ਦੀ ਮੰਗਣ ਮਾਫੀ
15:52 July 17
ਨਵਜੋਤ ਸਿੱਧੂ ਰਾਜਾ ਵੜਿੰਗ ਨਾਲ ਪਹੁੰਚੇ ਪਟਿਆਲਾ
ਵਿਧਾਇਕਾਂ ਤੇ ਮੰਤਰੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਨਵਜੋਤ ਸਿੱਧੂ ਪਟਿਆਲਾ ਪਹੁੰਚ ਗਏ ਹਨ ਜਿਥੇ ਵਿਧਾਇਕ ਰਾਜਾ ਵੜਿੰਗ ਵੀ ਉਹਨਾਂ ਨੇ ਨਾਲ ਹੀ ਹਨ।
13:59 July 17
ਮੁਲਾਕਾਤ ਪਿੱਛੋਂ ਕੈਪਟਨ ਦਾ ਬਿਆਨ
ਕੈਪਟਨ ਨੇ ਹਰੀਸ਼ ਰਾਵਾਤ ਦੀ ਮੁਲਾਕਾਤ ਨੂੰ ਕਾਮਯਾਬ ਦੱਸਦਿਆ ਮੁੜ ਦੁਹਰਾਇਆ ,ਕਿ ਹਾਈਕਮਾਨ ਜੋ ਵੀ ਫੈਸਲਾ ਲਵੇਗੀ ਉਹ ਸਿਰ ਮੱਥੇ ਹੋਵੇਗਾ।
13:28 July 17
ਸਿੱਧੂ ਦੀਆਂ ਤਾਬੜ-ਤੋੜ ਮੀਟਿੰਗਾਂ
ਨਵਜੋਤ ਸਿੰਘ ਸਿੱਧੂ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਸਭ ਸਵੇਰੇ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ, ਉਸ ਤੋਂ ਬਾਅਦ ਸਿੱਧੂ ਨੇ ਚੰਡੀਗੜ੍ਹ ਦੇ ਸੈਕਟਰ 39 ਵਿੱਚ ਵੱਖ-ਵੱਖ ਮੰਤਰੀਆਂ ਨਾਲ ਮੁਲਾਕਾਤ ਕੀਤੀ। ਪਹਿਲਾਂ ਉਹ ਸੁਖਜਿੰਦਰ ਸਿੰਘ ਰੰਧਾਵਾ, ਫਿਰ ਬਲਬੀਰ ਸਿੰਘ ਸਿੱਧੂ, ਫੇਰ ਲਾਲ ਸਿੰਘ ਨੂੰ ਮਿਲੇ। ਇਸ ਸਮੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਮਿਲ ਰਹੇ ਹਨ। ਸਵੇਰ ਤੋਂ ਹੀ ਉਨ੍ਹਾਂ ਦੀ ਮੀਟਿੰਗ ਦਾ ਦੌਰ ਜਾਰੀ ਹੈ। ਪਾਰਟੀ ਦੇ ਸਾਰੇ ਨੇਤਾਵਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕ ਪਾਸੇ ਹਰੀਸ਼ ਰਾਵਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਸਵਾਂ ਫਾਰਮ ਹਾਊਸ ਵਿਖੇ ਮਿਲ ਰਹੇ ਹਨ।
12:49 July 17
ਸਿਸਵਾਂ ਫਾਰਮ ਵਿਖੇ ਹਰੀਸ਼ ਰਾਵਤ ਤੇ ਕੈਪਟਨ ਦੀ ਮੁਲਾਕਾਤ ਜਾਰੀ
ਹਰੀਸ਼ ਰਾਵਤ ਦੇ ਨਾਲ ਸ਼ਾਮ ਸੁੰਦਰ ਅਰੋੜਾ ਵੀ ਮੌਜੂਦ, ਸ਼ਾਮ ਸੁੰਦਰ ਅਰੋੜਾ ਹਰੀਸ਼ ਰਾਵਤ ਨੂੰ ਦਿੱਲੀ ਗਏ ਸੀ ਨਾਲ ਲੈਣ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਅੱਜ (ਸ਼ਨੀਵਾਰ) ਚੰਡੀਗੜ੍ਹ ਆਏ ਹਨ। ਕੈਪਟਨ ਅਮਰਿੰਦਰ ਸਿੰਘ ਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਮੁਲਾਕਾਤ ਜਾਰੀ।
12:39 July 17
ਬਲਬੀਰ ਸਿੱਧੂ ਨੂੰ ਮਿਲਣ ਪਹੁੰਚੇ ਨਵਜੋਤ ਸਿੱਧੂ
ਬਲਬੀਰ ਸਿੱਧੂ ਦੇ ਘਰ ਪਹੁੰਚੇ ਨਵਜੋਤ ਸਿੱਧੂ। 39 ਸੈਕਟਰ ਵਿਖੇ ਸੂਖਜਿੰਦਰ ਰੰਧਾਵਾ ਨਾਲ ਮੌਜੂਦ
12:32 July 17
ਸਿਸਵਾਂ ਫਾਰਮ ਪਹੁੰਚੇ ਹਰੀਸ਼ ਰਾਵਤ
ਮੁੱਖ ਮੰਤਰੀ ਰਿਹਾਇਸ਼ ਸਿਸਵਾਂ ਫਾਰਮ ਪਹੁੰਚੇ ਹਰੀਸ਼ ਰਾਵਤ।
12:15 July 17
ਹਰੀਸ਼ ਰਾਵਤ ਦੇ ਨਾਲ ਸ਼ਾਮ ਸੁੰਦਰ ਅਰੋੜਾ ਵੀ ਮੌਜੂਦ
ਹਰੀਸ਼ ਰਾਵਤ ਦੇ ਨਾਲ ਸ਼ਾਮ ਸੁੰਦਰ ਅਰੋੜਾ ਵੀ ਮੌਜੂਦ, ਸ਼ਾਮ ਸੁੰਦਰ ਅਰੋੜਾ ਹਰੀਸ਼ ਰਾਵਤ ਨੂੰ ਦਿੱਲੀ ਗਏ ਸੀ ਨਾਲ ਲੈਣ
12:02 July 17
ਹਰੀਸ਼ ਰਾਵਤ ਪਹੁੰਚੇ ਚੰਡੀਗੜ੍ਹ
ਹਰੀਸ਼ ਰਾਵਤ ਪਹੁੰਚੇ ਚੰਡੀਗੜ੍ਹ ਸਿਸਵਾਂ ਫਾਰਮ ਹਾਊਸ ਵੱਲ ਰਵਾਨਾ
11:50 July 17
ਸਿੱਧੂ ਜਾਖੜ ਦੀ ਮੁਲਾਕਾਤ ਖਤਮ
ਸਿੱਧੂ ਜਾਖੜ ਦੀ ਮੁਲਾਕਾਤ ਖਤਮ , ਮੁਲਾਤਕ ਮਗਰੋਂ ਦੋਵੇ ਆਗੂ ਗਲਵਕੜੀ ਪਾਉਂਦੇ ਆਏ ਨਜ਼ਰ। ਸੁਨੀਲ ਜਾਖੜ ਤੇ ਨਵਜੋਤ ਸਿੱਧੂ ਦੀ ਮੁਲਾਕਾਤ ਮਗਰੋਂ ਦੋਵੇਂ ਆਗੂ ਇੱਕ ਦੂਜੇ ਦਾ ਹੱਥ ਫੜੀ ਬਾਹਰ ਆਏ ਤੇ ਗਲਵਕੜੀ ਵੀ ਪਾਈ। ਕੁਝ ਸਮਾਂ ਪਹਿਲਾਂ ਹੀ ਨਵਜੋਤ ਸਿੱਧੂ ਸੁਨੀਲ ਜਾਖੜ ਨੂੰ ਮਿਲਣ ਸੈਕਟਰ 6 ਪੰਚਕੂਲਾ ਪਹੁੰਚੇ ਸਨ। ਸਿੱਧੂ ਨੇ ਸਿਰਫ ਇਹੀ ਕਿਹਾ ਕਿ ਸੁਨੀਲ ਜਾਖੜ ਉਨ੍ਹਾਂ ਦਾ ਮਾਰਗ ਦਰਸ਼ਕ ਹੈ
11:25 July 17
ਨਵਜੋਤ ਸਿੱਧੂ ਦੀ ਸੁਨੀਲ ਜਾਖੜ ਨਾਲ ਮੁਲਾਕਾਤ
ਸੁਨੀਲ ਜਾਖੜ ਦੇ ਘਰ ਪਹੁੰਚੇ ਨਵਜੋਤ ਸਿੱਧੂ। ਪੰਚਕੂਲਾ ਸੈਕਟਰ 6 ਵਿੱਚ ਸਥਿਤ ਕੋਠੀ ਵਿਖੇ ਚੱਲ ਰਹੀ ਬੈਠਕ
11:08 July 17
ਅੰਮ੍ਰਿਤਸਰ 'ਚ ਸਿੱਧੂ ਦੇ ਸਵਾਗਤ ਦੇ ਪੋਸਟਰ
ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਜਗ੍ਹਾ-ਜਗ੍ਹਾ 'ਤੇ ਲਗਾਏ ਗਏ ਬੋਰਡ। ਸਿੱਧੂ ਦੇ ਸਵਾਗਤ ਦੀਆਂ ਕੀਤੀਆਂ ਜਾ ਰਹੀਆਂ ਉਨ੍ਹਾਂ ਦੇ ਸਮਰਥਕਾਂ ਵੱਲੋਂ ਤਿਆਰੀਆਂ। ਸਮਰਥਕਾਂ ਵਿੱਚ ਵੇਖਣ ਨੂੰ ਮਿਲ ਰਿਹਾ ਭਾਰੀ ਉਤਸ਼ਾਹ।
10:25 July 17
ਪਟਿਆਲਾ ਵਾਲੇ ਘਰ ਤੋਂ ਨਿਕਲੇ ਸਿੱਧੂ
ਨਵਜੋਤ ਸਿੰਘ ਸਿੱਧੂ ਭਾਰੀ ਪੁਲਿਸ ਫੋਰਸ ਨਾਲ ਇੱਕ ਨਿੱਜੀ ਵਾਹਨ ਵਿੱਚ ਆਪਣੇ ਪਟਿਆਲਾ ਦੇ ਘਰ ਤੋਂ ਨਿਕਲੇ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਸਿੱਧੂ ਕਿਸ ਪਾਸੇ ਚੰਡੀਗੜ੍ਹ ਜਾਂ ਦਿੱਲੀ ਲਈ ਰਵਾਨਾ ਹੋਏ ਹਨ। ਮੀਡੀਆ ਵੱਲ ਚੁੱਪ ਰਹਿਣ ਦਾ ਇਸ਼ਾਰਾ ਕਰਦੇ ਹੋਏ ਸਿੱਧੂ ਰਵਾਨਾ।
10:25 July 17
ਹਰੀਸ਼ ਰਾਵਤ ਦੀ ਕੈਪਟਨ ਨਾਲ ਮੁਲਾਕਾਤ
ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ 11 ਵਜੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ। ਪੀਪੀਸੀਸੀ ਦੀ ਪ੍ਰਧਾਨਗੀ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਕੈਬਨਿਟ ਫੇਰਬਦਲ 'ਤੇ ਸਹਿਮਤੀ ਬਣ ਚੁੱਕੀ ਹੈ।
08:14 July 17
ਕੈਪਟਨ ਦੀ ਚਿੱਠੀ 'ਤੇ ਵੇਰਕਾ ਦੀ ਸਫਾਈ
ਮੀਡੀਆ 'ਚ ਮੁੱਖ ਮੰਤਰੀ ਵੱਲੋਂ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਨਰਾਜ਼ਗੀ ਜਾਹਰ ਕਰਨ ਦੀਆਂ ਖ਼ਬਰਾਂ ਮਗਰੋਂ ਅੰਮ੍ਰਿਤਸਰ ਤੋਂ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਨੂੰ ਚਿੱਠੀ ਰਾਹੀਂ ਸੁਝਾਅ ਦਿੱਤੇ ਹਨ। ਹਰੀਸ਼ ਰਾਵਤ ਇਸ ਲਈ ਚੰਡੀਗੜ੍ਹ ਆ ਰਹੇ ਹਨ ਕਿਉਂਕਿ ਪਾਰਟੀ ਹਾਈ ਕਮਾਂਡ ਚਾਹੁੰਦਾ ਹੈ ਕਿ ਕੈਬਨਿਟ ਫੇਰਬਦਲ ਤੇ ਸੰਗਠਨਾਤਮਕ ਸੁਧਾਰ ਇੱਕ ਹੀ ਦਿਨ ਐਲਾਨੇ ਜਾਣ। ਪੰਜਾਬ ਕਾਂਗਰਸ ਅੰਦਰ ਕੋਈ ਝਗੜਾ ਨਹੀਂ ਹੈ। ਮੁੱਖ ਮੰਤਰੀ ਇਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਹਾਈ ਕਮਾਂਡ ਦਾ ਫੈਸਲਾ ਸਿਰ ਮੱਥੇ 'ਤੇ ਹੋਵੇਗਾ।
08:05 July 17
ਪੰਜਾਬ ਕਾਂਗਰਸ ਕਲੇਸ਼ : ਹਰੀਸ਼ ਰਾਵਤ ਅੱਜ ਚੰਡੀਗੜ੍ਹ 'ਚ
ਚੰਡੀਗੜ੍ਹ: ਪੰਜਾਬ ਕਾਂਗਰਸ ਕਲੇਸ਼ ਨੂੰ ਸੁਲਝਾਉਣ ਲਈ ਹਾਈ ਕਮਾਂਡ ਦੀ ਜਦੋ ਜਹਿਦ ਦਰਮਿਆਨ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਅੱਜ (ਸ਼ਨੀਵਾਰ) ਚੰਡੀਗੜ੍ਹ ਆ ਕੇ ਕੈਪਟਨ ਅਮਰਿੰਦਰ ਸਿੰਘ ਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰਨਗੇ। ਸ਼ੁਕਰਵਾਰ ਨੂੰ ਨਵਜੋਤ ਸਿੰਘ ਸਿੱਧੂ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਕੈਪਟਨ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਪਾਰਟੀ ਅੰਦਰ ਸਿੱਧੂ ਦੀ ਤਰੱਕੀ ਦੀ ਸੰਭਾਵਨਾ 'ਤੇ ਨਰਾਜ਼ਗੀ ਜਾਹਰ ਕੀਤੀ।
ਕੈਪਟਨ ਦੀ ਸੋਨੀਆ ਨੂੰ ਚਿੱਠੀ
ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਨਵਜੋਤ ਸਿੰਘ ਸਿੱਧੂ ਨੂੰ ਪੀਪੀਸੀਸੀ ਪ੍ਰਧਾਨ ਬਣਾਏ ਜਾਣ ਦੀ ਸੰਭਾਵਨਾ 'ਤੇ ਨਰਾਜ਼ਗੀ ਜਾਹਰ ਕੀਤੀ ਹੈ। ਸੂਤਰਾਂ ਮੁਤਾਬਕ ਕੈਪਟਨ ਨੇ ਚਿੱਠੀ 'ਚ ਹਾਈ ਕਮਾਂਡ ਨੂੰ ਚੇਤਾਵਨੀ ਭਰੇ ਲਹਿਜ਼ੇ 'ਚ ਕਿਹਾ ਹੈ ਕਿ ਜੇਕਰ ਸਿੱਧੂ ਨੂੰ ਪੀਪੀਸੀਸੀ ਪ੍ਰਧਾਨ ਬਣਾਇਆ ਗਿਆ ਤਾਂ ਇਸਦੇ ਨਤੀਜੇ ਗੰਭੀਰ ਹੋਣਗੇ।
ਹਰੀਸ਼ ਰਾਵਤ ਆਉਣਗੇ ਚੰਡੀਗੜ੍ਹ
ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਸ਼ਨੀਵਾਰ ਨੂੰ ਚੰਡੀਗੜ੍ਹ ਆ ਕੇ ਕੈਪਟਨ ਅਮਰਿੰਦਰ ਸਿੰਘ ਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰ ਸਕਦੇ ਹਨ।
ਕੈਪਟਨ ਦੀ ਚਿੱਠੀ 'ਤੇ ਵੇਰਕਾ ਦੀ ਸਫਾਈ
ਮੀਡੀਆ 'ਚ ਮੁੱਖ ਮੰਤਰੀ ਵੱਲੋਂ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਨਰਾਜ਼ਗੀ ਜਾਹਰ ਕਰਨ ਦੀਆਂ ਖ਼ਬਰਾਂ ਮਗਰੋਂ ਅੰਮ੍ਰਿਤਸਰ ਤੋਂ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਨੂੰ ਚਿੱਠੀ ਰਾਹੀਂ ਸੁਝਾਅ ਦਿੱਤੇ ਹਨ। ਹਰੀਸ਼ ਰਾਵਤ ਇਸ ਲਈ ਚੰਡੀਗੜ੍ਹ ਆ ਰਹੇ ਹਨ ਕਿਉਂਕਿ ਪਾਰਟੀ ਹਾਈ ਕਮਾਂਡ ਚਾਹੁੰਦਾ ਹੈ ਕਿ ਕੈਬਨਿਟ ਫੇਰਬਦਲ ਤੇ ਸੰਗਠਨਾਤਮਕ ਸੁਧਾਰ ਇੱਕ ਹੀ ਦਿਨ ਐਲਾਨੇ ਜਾਣ। ਪੰਜਾਬ ਕਾਂਗਰਸ ਅੰਦਰ ਕੋਈ ਝਗੜਾ ਨਹੀਂ ਹੈ। ਮੁੱਖ ਮੰਤਰੀ ਇਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਹਾਈ ਕਮਾਂਡ ਦਾ ਫੈਸਲਾ ਸਿਰ ਮੱਥੇ 'ਤੇ ਹੋਵੇਗਾ।