ਨਵੀਂ ਦਿੱਲੀ : ਅੱਜ ਕਾਂਗਰਸੀ ਵਿਧਾਇਕਾਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਹਰ ਆਏ ਪਰਗਟ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਪੰਜਾਬ ਦੇ ਮੁੱਦਿਆ ਉੱਤੇ ਹੋਈ ਹੈ। ਜਿਸ ਵਿੱਚ ਬਹੁਤੇ ਮਾਮਲੇ ਉਨ੍ਹਾਂ ਨੂੰ ਆਪ ਹੀ ਪਤਾ ਸਨ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕੁੱਝ ਮੁੱਦੇ ਹਨ ਜੋ ਕਿ ਹੱਲ ਹੋਣੇ ਚਾਹੀਦੇ ਹਨ ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਹਲ ਕਰ ਦੇਣ ਜਾਂ ਹਾਈਕਮਾਨ ਹੱਲ ਕਰ ਦਵੇ। ਜੇਕਰ ਇਹ ਮੁੱਦੇ ਹਲ ਨਹੀਂ ਹੁੰਦੇ ਹਨ ਤਾਂ ਸਾਡਾ ਆਉਣ ਵਾਲਿਆਂ ਚੋਣਾਂ ਵਿਖੇ ਲੋਕਾਂ ਵਿੱਚ ਜਾਣਾ ਮੁਸ਼ਕਲ ਹੋ ਜਾਵੇਗਾ।
ਕਾਂਗਰਸ ਵਿੱਚ ਨਹੀਂ ਕੋਈ ਆਪਸੀ ਕਲੈਸ਼ : ਪਰਗਟ ਸਿੰਘ ਮੀਡੀਆ ਵੱਲੋਂ ਪੁੱਛੇ ਗਏ ਨਵਜੋਤ ਸਿੰਘ ਸਿੰਧੂ ਉੱਤੇ ਸਵਾਲ ਤੇ ਉਨ੍ਹਾਂ ਕਿਹਾ ਕਿ ਜੋ ਪੰਜਾਬ ਦੇ ਮੁੱਦੇ ਹਨ ਉਹ ਹਲ ਹੋਣੇ ਚਾਹੀਦੇ ਹਨ ਜੇਕਰ ਉਹ ਹਲ ਹੋ ਜਾਂਦੇ ਹਨ ਤਾਂ ਨਵਜੋਤ ਸਿੰਘ ਸਿੱਧੂ ਕਿਉਂ ਬੋਲੇਗਾ। ਨਵਜੋਤ ਸਿੱਧੂ ਨੂੰ ਤਾਂ ਪੰਜਾਬ ਦੇ ਮੁੱਦੇ ਹਲ ਹੋਣ ਨਾਲ ਮਤਲਬ ਹੈ।
ਇਹ ਵੀ ਪੜ੍ਹੋ : Punjab Congress Conflict: ‘ਨਵਜੋਤ ਸਿੱਧੂ ਦੇ ਬਿਆਨ ਦੀ ਕੀਤੀ ਜਾ ਰਹੀ ਹੈ ਜਾਂਚ’
ਬੇਅਦਬੀ ਅਤੇ ਗੋਲੀਕਾਂਡ ਦੇ ਮੁੱਦੇ ਉੱਤੇ ਬੋਲਦਿਆਂ ਕਿਹਾ ਕਿ ਇਕ ਜੁਰਮ ਹੋਇਆ ਹੈ ਅਤੇ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜਿਹੜੇ ਵੀ ਦੋਸ਼ੀ ਹਨ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਵਿੱਚ ਕੋਈ ਆਪਸੀ ਕਲੇਸ਼ ਨਹੀਂ ਇਹ ਮੀਡੀਆ ਦੀ ਗੱਲਾਂ ਬਣਾਈਆਂ ਹੋਈਆਂ ਹਨ, ਨਾਕੋਈ ਕੈਪਟਨ ਦਾ ਧੜਾ ਹੈ ਤੇ ਨਾ ਕੋਈ ਸਿੱਧੂ ਦਾ ਧੜਾ ਹੈ।