ਜੈਪੂਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Charanjeet Singh Channi) ਨੇ ਅੱਜ ਯਾਨੀ 5 ਅਕਤੂਬਰ 2021 ਨੂੰ ਜੈਪੁਰ (CM Channi Visit To Jaipur) ਆਉਣਾ ਸੀ। ਪਰ ਉਸਨੇ ਇਹ ਦੌਰਾ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਖਰਾਬ ਸਿਹਤ ਦੇ ਕਾਰਨ ਉਹ ਨਹੀਂ ਆ ਸਕਣਗੇ, ਹਾਲਾਂਕਿ ਜਾਣਕਾਰ ਇਸ ਨੂੰ ਅੱਧਾ ਅਧੂਰਾ ਸੱਚ ਮੰਨ ਰਹੇ ਹਨ ਅਤੇ ਇਸ ਨੂੰ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ (Priyanka Gandhi) ਦੀ ਭੁੱਖ ਹੜਤਾਲ ਨਾਲ ਜੋੜ ਕੇ ਵੇਖ ਰਹੇ ਹਨ।
ਲਖੀਮਪੁਰ ਖੀਰੀ ਮੁੱਦੇ 'ਤੇ ਪ੍ਰਿਯੰਕਾ ਗਾਂਧੀ ਦੇ ਭੁੱਖ ਹੜਤਾਲ ਦੇ ਦੌਰਾਨ ਸਵਾਗਤ ਪ੍ਰੋਗਰਾਮ ਕੁਝ ਅਜੀਬ ਲਗਦਾ, ਇਸ ਲਈ ਇਹ ਫੈਸਲਾ ਲਿਆ ਗਿਆ। ਸੀਐਣ ਚੰਨੀ ਦੇ ਨਾ ਆਉਣ ਤੋਂ ਬਾਅਦ ਹੁਣ ਮੁੱਖ ਮੰਤਰੀ ਦੇ ਮੰਤਰੀਆਂ, ਵਿਧਾਇਕਾਂ ਅਤੇ ਅਹੁਦੇਦਾਰਾਂ ਨੂੰ ਦਿੱਤੇ ਗਏ ਦੁਪਹਿਰ ਦੇ ਖਾਣੇ ਦਾ ਪ੍ਰੋਗਰਾਮ ਵੀ ਮੁਲਤਵੀ ਕੀਤਾ ਜਾ ਸਕਦਾ ਹੈ।
ਸੀਐੱਮ ਗਹਿਲੋਤ ਨੇ ਕੀਤਾ ਟਵੀਟ
ਰਾਜਸਥਾਨ ਦੇ ਸੀਐੱਮ ਅਸ਼ੋਕ ਗਹਿਲੋਤ ਨੇ ਟਵੀਟ ਕਰਦੇ ਹੋਏ ਕਿਹਾ ਕਿ 5-6 ਅਕਤੂਬਰ ਨੂੰ ਏਆਈਸੀਸੀ ਨੇ ਕਿਸਾਨਾਂ ਦਾ ਸਾਥ ਨਿਭਾਉਣ ਦੇ ਲਈ ਦੇਸ਼ਭਰ ਚ ਧਰਨੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਹੈ। ਇਨ੍ਹਾਂ ਸਥਿਤੀ ’ਚ ਪੰਜਾਬ ਸੀਐੱਮ ਦਾ ਰਾਜਸਥਾਨ ਦੌਰਾਨ ਅਤੇ ਉਨ੍ਹਾਂ ਦੇ ਸਨਮਾਨ ਚ ਮੁੱਖ ਮੰਤਰੀ ਰਿਹਾਇਸ਼ ’ਤੇ ਆਯੋਜਿਤ ਲੰਚ ਦਾ ਪ੍ਰੋਗਰਾਮ ਰੱਦ ਹੋ ਗਿਆ ਹੈ।
ਸੀਐੱਮ ਗਹਿਲੋਤ ਨੇ ਦਿੱਤਾ ਸੀ ਸੱਦਾ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਰਾਜਸਥਾਨ ਦਾ ਦੌਰਾ ਕਰ ਰਹੇ ਸੀ। ਉਨ੍ਹਾਂ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੱਦਾ ਦਿੱਤਾ ਸੀ ਪਰ ਚੰਨੀ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਦੌਰਾ ਮੁਲਤਵੀ ਕਰ ਦਿੱਤਾ।
ਅਸਲ ਕਾਰਨ ਪ੍ਰਿਯੰਕਾ ਗਾਂਧੀ!
ਮਾਹਰਾਂ ਦਾ ਮੰਨਣਾ ਹੈ ਕਿ ਜਦੋਂ ਕਾਂਗਰਸ ਦੀ ਜਨਰਲ ਸਕੱਤਰ (Congress General Secretary) ਪ੍ਰਿਯੰਕਾ ਗਾਂਧੀ (Priyanka Gandhi) ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ਦੇ ਸਬੰਧ ਵਿੱਚ ਹਿਰਾਸਤ ਵਿੱਚ ਰਹਿੰਦੇ ਹੋਏ ਭੁੱਖ ਹੜਤਾਲ ਰੱਖ ਰਹੀ ਹੈ, ਤਾਂ ਉਹ ਪਰਾਹੁਣਚਾਰੀ ਨੂੰ ਕਿਵੇਂ ਸਵੀਕਾਰ ਕਰ ਸਕਦੇ ਸੀ?