ਉੱਤਰਾਖੰਡ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਅਤੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਅੱਜ ਅਚਾਨਕ ਦੇਹਰਾਦੂਨ ਵਿੱਚ ਪਾਰਟੀ ਆਗੂ ਹਰੀਸ਼ ਰਾਵਤ ਨਾਲ ਮੁਲਾਕਾਤ ਕਰਨ ਪੁੱਜੇ।
ਜਾਣਕਾਰੀ ਮੁਤਾਬਕ, ਹਰੀਸ਼ ਰਾਵਤ ਨਾਲ ਮੁਲਾਕਾਤ ਮਗਰੋਂ ਸਾਰੇ ਨੇਤਾ ਕੇਦਾਰਨਾਥ ਮੰਦਰ ਗਏ ਅਤੇ ਉੱਥੇ ਪੂਜਾ ਅਰਚਨਾ ਵੀ ਕੀਤੀ। ਦੁਪਹਿਰ ਬਾਅਦ ਸਾਰੇ ਦੇਹਰਾਦੂਨ ਵਾਪਸ ਪਰਤਣਗੇ। ਇਸ ਮਗਰੋਂ ਉਹ ਪ੍ਰੈਸ ਕਾਨਫਰੰਸ ਵੀ ਕਰ ਸਕਦੇ ਹਨ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੱਸਣਯੋਗ ਹੈ ਕਿ ਹਾਲ ਹੀ ਵਿੱਚ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਪਾਰਟੀ ਹਾਈਕਮਾਨ ਨੇ ਰਾਸ਼ਟਰੀ ਮਹਾਰਾਸ਼ਟਰੀ ਅਤੇ ਪੰਜਾਬ ਕਾਂਗਰਸ ਪ੍ਰਭਾਰੀ ਦਾ ਅਹੁਦਾ ਛੱਡ ਦਿੱਤਾ ਹੈ। ਹਾਲਾਂਕਿ ਉਹ ਕਾਂਗਰਸ ਕਾਰਜਸੰਮਤੀ (ਸੀਡਬਲਯੂਸੀ) ਦੇ ਮੈਂਬਰ ਬਣੇ ਰਹਿਣਗੇ । ਹਰੀਸ਼ ਰਾਵਤ ਨੇ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਇਸ ਸਬੰਧੀ ਅਪੀਲ ਕੀਤੀ ਸੀ। ਹਰੀਸ਼ ਰਾਵਤ ਨੇ ਆਖਿਆ ਸੀ ਕਿ ਆਉਣ ਵਾਲੇ ਸਮੇਂ 'ਚ ਉਹ ਸੂਬੇ ਦੀਆਂ ਚੋਣਾਂ ਪ੍ਰਤੀ ਪੂਰੀ ਤਰ੍ਹਾਂ ਫੋਕਸ ਕਰ ਸਕਣਗੇ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਰੀਸ਼ ਰਾਵਤ ਨੇ ਕਿਹਾ ਕਿ ਤੁਸੀਂ ਦੇਖਿਆ ਜਦੋਂ ਮੈਂ ਕਿਹਾ ਸੀ ਕਿ ਪੰਜਾਬ 'ਚ ਹੁਣ ਸਭ ਕੁਝ ਠੀਕ ਹੈ। ਸਭ ਕੁੱਝ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ, ਅਸੀਂ ਚੁਣੌਤੀਆਂ ਨੂੰ ਪਾਰ ਕਰ ਰਹੇ ਹਾਂ। ਉਸ ਨੂੰ ਭਰੋਸਾ ਹੈ ਕਿ ਇਹ ਜਾਰੀ ਰਹੇਗਾ ਅਤੇ ਹਰੀਸ਼ ਚੌਧਰੀ ਅਜਿਹੇ ਵਿਅਕਤੀ ਹਨ ਜਿਨ੍ਹਾਂ ਤੋਂ ਤੁਸੀਂ ਸਿੱਖ ਸਕਦੇ ਹੋ। ਇਹ ਪੰਜਾਬ ਨੂੰ ਜਿੱਤ ਵੱਲ ਲੈ ਜਾਣਗੇ। ਪੰਜਾਬ ਵਿੱਚ ਯਕੀਨਨ ਕਾਂਗਰਸ ਜਿੱਤ ਦਾ ਝੰਡਾ ਲਹਿਰਾਏਗੀ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਮੌਕੇ ਮੀਡੀਆ ਨਾਲ ਰੁਬਰੂ ਹੁੰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਫਰਜ਼ ਪੱਥ ਤੋਂ ਵੱਡਾ ਕੋਈ ਧਾਰਮਿਕ ਮਾਰਗ ਨਹੀਂ ਹੈ। ਗ਼ਰੀਬਾਂ ਦਾ ਢਿੱਡ ਭਰੇ ਅਤੇ ਚਾਰੇ ਪਾਸੇ ਖੁਸ਼ੀਆਂ ਫੈਲੇ, ਇਹ ਮਹਾਦੇਵ ਦਾ ਸੰਦੇਸ਼ ਹੈ। ਇਸ ਲਈ ਅੱਜ ਮੈਂ ਬਾਬਾ ਕੇਦਾਰ ਦਾ ਅਸ਼ੀਰਵਾਦ ਲੈਣ ਲਈ ਦੇਵਭੂਮੀ ਆਇਆ ਹਾਂ। ਪੰਜਾਬ ਦੀ ਭਲਾਈ, ਪੰਜਾਬ ਅਤੇ ਪੰਜਾਬੀਆਂ ਦੀ ਜਿੱਤ ਦੀ ਅਰਦਾਸ ਕਰਨ ਲਈ ਮੈਂ ਤੇ ਸੀਐਮ ਚੰਨੀ ਇਥੇ ਆਏ ਹਾਂ।
ਹਰੀਸ਼ ਰਾਵਤ ਨੂੰ ਮਿਲਣ ਪੁੱਜੇ ਸੀਐਮ ਚੰਨੀ ਤੇ ਨਵਜੋਤ ਸਿੰਘ ਸਿੱਧੂ
ਇਹ ਵੀ ਪੜ੍ਹੋ :ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਜਾ ਰਹੇ ਐਲਾਨ ਨੂੰ ਦੱਸਿਆ ਲਾਲੀਪਾਪ