ਹਰਿਦੁਆਰ: ਪੰਜਾਬ ਦੇ ਮੁੱਖ ਮੰਤਰੀ ਚੰਨੀ ਸੋਮਵਾਰ ਸਵੇਰੇ ਅਚਾਨਕ ਹਰਿਦੁਆਰ ਪਹੁੰਚ ਗਏ। ਸੂਤਰਾਂ ਅਨੁਸਾਰ ਜਦੋਂ ਉਹ ਹਰਿਦੁਆਰ ਵਿਖੇ ਹਰਿ ਕੀ ਪੌੜੀ ਵਿਖੇ ਕਿਸੇ ਰਿਸ਼ਤੇਦਾਰ ਦੀਆਂ ਅਸਥੀਆਂ ਵਿਸਰਜਣ ਲਈ ਪੁੱਜੇ ਸਨ। ਹਾਲਾਂਕਿ ਇਹ ਜਾਣਕਾਰੀ ਕਿਸੇ ਨੂੰ ਨਹੀਂ ਦਿੱਤੀ ਗਈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਰਾਤ ਤੱਕ ਚੰਨੀ ਦੇ ਪ੍ਰੋਗਰਾਮ ਬਾਰੇ ਪੁਲਿਸ ਨੂੰ ਸੂਚਿਤ ਵੀ ਨਹੀਂ ਕੀਤਾ ਗਿਆ ਸੀ। ਸਵੇਰੇ 6:00 ਤੋਂ 7:00 ਵਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਚੰਨੀ ਆਪਣੇ ਕਾਫਲੇ ਨਾਲ ਹਰਿ ਕੀ ਪੌੜੀ ਪਹੁੰਚੇ।
ਹਰਿਦੁਆਰ ਪੁਲਿਸ ਨੂੰ ਨਹੀਂ ਸੀ ਚੰਨੀ ਦੇ ਆਉਣ ਦੀ ਖਬਰ: ਚਰਨਜੀਤ ਚੰਨੀ ਦੇ ਹਰਿਦੁਆਰ ਪਹੁੰਚਣ ਬਾਰੇ ਹਰਿਦੁਆਰ ਦੇ ਕੋਤਵਾਲੀ ਇੰਚਾਰਜ ਰਕੇਂਦਰ ਕਾਠੈਤ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਨਾ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਵਜੋਂ ਕੋਈ ਪ੍ਰੋਟੋਕਾਲ ਸੀ। ਨਾ ਹੀ ਪਹਿਲਾਂ ਤੋਂ ਕੋਈ ਸੂਚਨਾ ਪ੍ਰਾਪਤ ਹੋਈ ਸੀ। ਜਦੋਂ ਉਹ ਹਰਿ ਕੀ ਪੌੜੀ ਪਹੁੰਚੇ ਤਾਂ ਉਦੋਂ ਹੀ ਪੁਲਿਸ ਚੌਕੀ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਪਤਾ ਲੱਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਗਈ।