ਮੇਰਠ ਦੇ ਜਵਾਈ ਬਣਨਗੇ ਮੰਤਰੀ ਮੀਤ ਹੇਅਰ, ਮੇਰਠ ਵਿੱਚ ਸ਼ੁਰੂ ਹੋਈਆਂ ਵਿਆਹ ਦੀਆਂ ਤਿਆਰੀਆਂ ਉੱਤਰ ਪ੍ਰਦੇਸ਼/ਮੇਰਠ:ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਕੁਝ ਦਿਨ ਪਹਿਲਾਂ ਅਦਾਕਾਰਾ ਪਰਿਣੀਤੀ ਚੋਪੜਾ ਨਾਲ ਵਿਆਹ ਕਰਵਾਇਆ ਹੈ। ਹੁਣ ਇੱਕ ਹੋਰ ‘ਆਪ’ ਆਗੂ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ ਹੈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਹੇਅਰ ਦਾ ਵਿਆਹ ਮੇਰਠ ਦੀ ਰਹਿਣ ਵਾਲੀ ਡਾਕਟਰ ਗੁਰਵੀਨ ਕੌਰ ਨਾਲ ਹੋਵੇਗਾ। ਦੋਵੇਂ 29 ਅਕਤੂਬਰ ਨੂੰ ਮੰਗਣੀ ਕਰਨ ਜਾ ਰਹੇ ਹਨ, ਜਦਕਿ ਦੋਵੇਂ 7 ਨਵੰਬਰ ਨੂੰ ਵਿਆਹ ਕਰਨਗੇ। ਬਹੁਤ ਸਾਰੇ ਵੀਆਈਪੀ ਅਤੇ ਸੀਨੀਅਰ ਅਧਿਕਾਰੀ ਇਸ ਖਾਸ ਪਲ ਵਿੱਚ ਸ਼ਾਮਲ ਹੋਣਗੇ। ਦੋਵਾਂ ਪਰਿਵਾਰਾਂ 'ਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।
ਮੇਰਠ ਦੇ ਇਕ ਹੋਟਲ 'ਚ ਹੋਵੇਗੀ ਮੰਗਣੀ :ਪੰਜਾਬ 'ਚ ਆਮ ਆਦਮੀ ਪਾਰਟੀ ਸੱਤਾ 'ਚ ਹੈ। ਬਰਨਾਲਾ ਤੋਂ ਦੂਜੀ ਵਾਰ ਵਿਧਾਇਕ ਬਣੇ ਗੁਰਮੀਤ ਸਿੰਘ ਹੇਅਰ ਇਸ ਸਮੇਂ ਖੇਡ ਮੰਤਰੀ ਹਨ। ਉਨ੍ਹਾਂ ਦਾ ਵਿਆਹ ਮੇਰਠ ਛਾਉਣੀ ਦੇ ਰਹਿਣ ਵਾਲੇ ਗੋਡਵਿਨ ਗਰੁੱਪ ਦੇ ਮਾਲਕ ਭੁਪਿੰਦਰ ਬਾਜਵਾ ਦੀ ਬੇਟੀ ਡਾ. ਗੁਰਵੀਨ ਕੌਰ ਨਾਲ ਹੋ ਰਿਹਾ ਹੈ। ਦੋਵੇਂ 29 ਅਕਤੂਬਰ ਨੂੰ ਮੰਗਣੀ ਕਰਨ ਜਾ ਰਹੇ ਹਨ। ਮੰਗਣੀ ਮੇਰਠ ਦੇ ਹੋਟਲ ਗੌਡਵਿਨ 'ਚ ਹੋਵੇਗੀ, ਜਦਕਿ ਵਿਆਹ 7 ਨਵੰਬਰ ਨੂੰ ਫੋਰੈਸਟ ਹਿੱਲ ਰਿਜ਼ੋਰਟ, ਚੰਡੀਗੜ੍ਹ 'ਚ ਹੋਵੇਗਾ। ਡਾ. ਗੁਰਵੀਨ ਕੌਰ ਨੇ ਸੁਭਾਰਤੀ ਯੂਨੀਵਰਸਿਟੀ (Meet Hayer Ring Ceremony) , ਮੇਰਠ ਤੋਂ ਐਮ.ਬੀ.ਬੀ.ਐਸ ਅਤੇ ਐਮ.ਡੀ. ਕੀਤਾ ਹੋਇਆ ਹੈ। ਉਹ ਇਸ ਸਮੇਂ ਮੇਦਾਂਤਾ ਹਸਪਤਾਲ ਵਿੱਚ ਰੇਡੀਓਲੋਜਿਸਟ ਹੈ।
ਮੰਤਰੀ ਮੀਤ ਹੇਅਰ ਅਤੇ ਡਾ. ਗੁਰਵੀਨ ਕੌਰ ਦਾ ਪਰਿਵਾਰ ਡਾ. ਗੁਰਵੀਨ ਐਮਡੀ ਟਾਪਰ ਰਹਿ ਚੁੱਕੀ :ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਡਾ. ਗੁਰਵੀਨ ਕੌਰ ਦੇ ਚਾਚਾ ਜਤਿੰਦਰ ਬਾਜਵਾ ਨੇ ਦੱਸਿਆ ਕਿ ਗੁਰਵੀਨ ਪਰਿਵਾਰ ਦੀ ਸਭ ਤੋਂ ਵੱਡੀ ਧੀ ਹੈ। ਗੁਰਵੀਨ ਦਾ ਛੋਟਾ ਭਰਾ ਤਨਵੀਰ ਬਾਜਵਾ ਹੈ। ਉਹ ਹਾਲ ਹੀ ਵਿੱਚ ਇੰਗਲੈਂਡ ਤੋਂ ਪੜ੍ਹਾਈ ਕਰਕੇ ਵਾਪਸ ਆਇਆ ਹੈ। ਹੁਣ ਉਹ ਕਾਰੋਬਾਰ ਵਿਚ ਪਰਿਵਾਰ ਦੀ ਮਦਦ ਕਰ ਰਿਹਾ ਹੈ। ਲੰਬੇ ਸਮੇਂ ਬਾਅਦ ਘਰ 'ਚ ਸ਼ਹਿਨਾਈ ਵੱਜਣ ਜਾ ਰਹੀ ਹੈ। ਰਿਸ਼ਤੇਦਾਰ ਵੀ ਆਉਣ ਲੱਗ ਪਏ ਹਨ।
ਉਨ੍ਹਾਂ ਦੱਸਿਆ ਕਿ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਉਹ ਬਰਨਾਲਾ ਤੋਂ ਦੂਜੀ ਵਾਰ ਵਿਧਾਇਕ ਬਣੇ ਹਨ। ਉਨ੍ਹਾਂ ਕੋਲ ਪੰਜਾਬ ਸਰਕਾਰ ਦੇ ਪੰਜ ਵਿਭਾਗ ਹਨ। ਉਨ੍ਹਾਂ ਦੱਸਿਆ ਕਿ ਬਾਜਵਾ ਪਰਿਵਾਰ ਦਾ ਇਹ ਪਹਿਲਾ ਵਿਆਹ ਹੈ। ਪਰਿਵਾਰ ਵਿਚ ਹਰ ਕੋਈ ਤਿਆਰੀਆਂ ਵਿਚ ਰੁੱਝਿਆ ਹੋਇਆ ਹੈ। ਗੁਰਵੀਨ ਨੇ ਮਸੂਰੀ ਤੋਂ 12ਵੀਂ ਜਮਾਤ ਤੱਕ (Meet Hayer Weds Gurveen Kaur) ਪੜ੍ਹਾਈ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਮੇਰਠ ਤੋਂ ਐਮ.ਬੀ.ਬੀ.ਐਸ. ਕੀਤੀ ਅਤੇ ਉਹ ਐਮਡੀ ਟਾਪਰ ਰਹਿ ਚੁੱਕੀ ਹੈ। ਉਹ ਦੋ ਸਾਲਾਂ ਤੋਂ ਮੇਦਾਂਤਾ ਹਸਪਤਾਲ ਵਿੱਚ ਕੰਮ ਕਰ ਰਹੀ ਹੈ।
ਦੋ ਭੂਆ ਅਮਰੀਕਾ ਅਤੇ ਕੈਨੇਡਾ ਰਹਿੰਦੀਆਂ : ਜਤਿੰਦਰ ਬਾਜਵਾ ਨੇ ਦੱਸਿਆ ਕਿ ਗੁਰਵੀਨ ਬਹੁਤ ਹੋਣਹਾਰ ਹੈ। ਦੇਸ਼ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਮਹਿਮਾਨ ਅਤੇ ਰਿਸ਼ਤੇਦਾਰ ਆਉਣ ਲੱਗ ਪਏ ਹਨ। ਵਿਆਹ 'ਚ ਕਈ ਮੰਤਰੀ ਅਤੇ ਸਾਬਕਾ ਮੰਤਰੀ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ, ਕਈ IAS ਅਤੇ IPS ਵੀ ਇਸ ਖਾਸ (Meet Hayer Marriage with Gurveen Kaur) ਪਲ ਦੇ ਗਵਾਹ ਹੋਣਗੇ। ਡਾ: ਗੁਰਵੀਨ ਦੀ ਦੋ ਭੂਆ ਅਮਰੀਕਾ ਅਤੇ ਕੈਨੇਡਾ ਰਹਿੰਦੀਆਂ ਹਨ। ਉਹ ਵੀ ਆ ਰਹੀਆਂ ਹਨ।
ਮੰਤਰੀ ਮੀਤ ਹੇਅਰ ਅਤੇ ਡਾ. ਗੁਰਵੀਨ ਕੌਰ ਵੰਡ ਵੇਲੇ ਮੇਰਠ ਆਇਆ ਸੀ ਪਰਿਵਾਰ:ਦੱਸ ਦੇਈਏ ਕਿ ਗੁਰਮੀਤ ਦੇ ਚਾਚਾ ਜਤਿੰਦਰ ਬਾਜਵਾ ਦੇ ਤਿੰਨ ਬੱਚੇ ਹਨ। ਉਨ੍ਹਾਂ ਦੀ ਪਤਨੀ ਹਰਸ਼ਰਨ ਕੌਰ ਹੈ। ਪੁੱਤਰ ਦਾ ਨਾਂ ਚਿਰੰਜੀਵ ਬਾਜਵਾ ਹੈ। ਉਸ ਦੀਆਂ ਦੋ ਧੀਆਂ ਹਨ। ਹਰਮਹਿਰ ਅਤੇ ਹਰਲੀਨ ਬਾਜਵਾ। ਡਾ: ਗੁਰਵੀਨ ਕੌਰ ਦੇ ਪਿਤਾ ਭੁਪਿੰਦਰ ਸਿੰਘ ਬਾਜਵਾ ਹਨ। ਮਾਤਾ ਦਾ ਨਾਂ ਗੁਰਸ਼ਰਨ ਕੌਰ ਹੈ। ਗੁਰਵੀਨ ਦਾ ਨਾਨਕਾ ਘਰ ਚੰਡੀਗੜ੍ਹ ਵਿੱਚ ਹੈ। ਦੱਸ ਦੇਈਏ ਕਿ ਵੰਡ ਸਮੇਂ ਇਹ ਪਰਿਵਾਰ ਪੱਛਮੀ ਪੰਜਾਬ ਤੋਂ ਮੇਰਠ ਆ ਕੇ ਵਸ ਗਿਆ।
ਮੇਰਠ ਦੇ ਮਸ਼ਹੂਰ ਪਰਿਵਾਰਾਂ ਵਿੱਚੋਂ ਇੱਕ ਹੈ ਬਾਜਵਾ ਪਰਿਵਾਰ: ਗੁਰਵੀਨ ਦੇ ਪਿਤਾ ਭੁਪਿੰਦਰ ਬਾਜਵਾ ਗੌਡਵਿਨ ਗਰੁੱਪ ਦੇ ਡਾਇਰੈਕਟਰ ਹਨ। ਉਹ ਵਰਤਮਾਨ ਵਿੱਚ ਭਾਰਤੀ ਓਲੰਪਿਕ ਸੰਘ ਦੇ ਅਹੁਦੇਦਾਰ ਵੀ ਹਨ। ਗੌਡਵਿਨ ਸਕੂਲ ਗੌਡਵਿਨ ਗਰੁੱਪ ਦਾ ਹਿੱਸਾ ਹੈ। ਇਸ ਤੋਂ ਇਲਾਵਾ ਮੇਰਠ, ਰਿਸ਼ੀਕੇਸ਼, ਜੈਸਲਮੇਰ ਅਤੇ ਗੋਆ ਵਿੱਚ ਪੰਜ ਤਾਰਾ ਹੋਟਲ ਹਨ। ਇਹ ਸਮੂਹ ਜਾਇਦਾਦ ਅਤੇ ਰੀਅਲ ਅਸਟੇਟ ਵਿੱਚ ਆਪਣੀ ਮੌਜੂਦਗੀ ਲਈ ਵੀ ਜਾਣਿਆ ਜਾਂਦਾ ਹੈ। ਇਹ ਪਰਿਵਾਰ ਮੇਰਠ ਦੇ ਅਤਿ ਸੁਰੱਖਿਅਤ ਕੈਂਟ ਇਲਾਕੇ ਵਿੱਚ ਰਹਿੰਦਾ ਹੈ। ਗੁਰਵੀਨ ਦਾ ਘਰ ਕਿਸੇ ਸ਼ਾਹੀ ਮਹਿਲ ਤੋਂ ਘੱਟ ਨਹੀਂ ਹੈ।