ਚੰਡੀਗੜ੍ਹ: ਇੱਕ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਤੋਂ ਦੋ ਦਿਨਾਂ ਦੇ ਪੰਜਾਬ ਲਾਂਚ ਪ੍ਰੋਗਰਾਮ ’ਤੇ ਹਨ ਤੇ ਇਸੇ ਦੌਰਾਨ ਪੰਜਾਬ ਭਾਜਪਾ ਨੇ ਉਨ੍ਹਾਂ ਨੂੰ ਦਿੱਲੀ ਮਾਡਲ ’ਤੇ ਘੇਰਾ ਪਾਇਆ ਹੈ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਡਾਕਟਰ ਸੁਭਾਸ਼ ਸ਼ਰਮਾ ਨੇ ਟਵੀਟ ਕਰਕੇ ਇਸ ਪੰਜਾਬ ਫੇਰੀ ’ਤੇ ਸੁਆਲ ਖੜ੍ਹੇ ਕੀਤੇ ਹਨ। ਉਨ੍ਹਾਂ ਕੇਜਰੀਵਾਲ ਤੋਂ ਸੁਆਲ ਕੀਤਾ ਹੈ ਕਿ ਉਹ ਆਪਣੀ ਪਾਰਟੀ ਦਾ ਪੰਜਾਬ ਲਾਂਚ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਉਹ ਇਹ ਦੱਸਣ ਕਿ ਉਹ ਪੰਜਾਬੀਆਂ ਨੂੰ ਦਿੱਲੀ ਸਰਕਾਰ ਦੀ ਐਕਸਾਈਜ਼ ਪਾਲਸੀ ਦੇ ਪਿੱਛੇ ਦਾ ਨਜ਼ਰੀਆ ਦੱਸਣ।
ਸ਼ਰਮਾ ਨੇ ਕਿਹਾ ਕਿ ਦਿੱਲੀ ਵਿੱਚ ਸ਼ਰਾਬ ਦੇ ठेਕੇ ਦੇਰ ਰਾਤ ਤੱਕ ਖੁੱਲ੍ਹੇ ਰਹਿਣਗੇ ਤੇ ਮਹਿਲਾਵਾਂ ਲਈ ਵੱਖਰੇ ਪਿੰਕ ਠੇਕੇ ਖੋਲ੍ਹੇ ਜਾ ਰਹੇ ਹਨ। ਦੂਜੇ ਪਾਸੇ ਸ਼ਰਾਬ ਦੇ ਖਪਤਕਾਰਾਂ ਦੀ ਉਮਰ ਘਟਾ ਕੇ 25 ਤੋਂ 21 ਸਾਲ ਕਰ ਦਿੱਤੀ ਗਈ ਹੈ। ਇਹੋ ਨਹੀਂ ਦਿੱਲੀ ਵਿੱਚ ਠੇਕੇ ਅਜਿਹੀਆਂ ਥਾਵਾਂ ’ਤੇ ਖੋਲ੍ਹੇ ਜਾਣ ਦਾ ਫੈਸਲਾ ਲਿਆ ਗਿਆ ਹੈ, ਜਿਹੜੀਆਂ ਥਾਵਾਂ ’ਤੇ ਠੇਕੇ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਸੁਭਾਸ਼ ਸ਼ਰਮਾ ਨੇ ਕਿਹਾ ਹੈ ਕਿ ਇਸ ਸਾਫ ਹੈ ਕਿ ਮਹਿਲਾਵਾਂ ਨੂੰ ਚਿੰਤਾ ਵਿੱਚ ਹੈ, ਕਿਉਂਕਿ ਉਨ੍ਹਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਦਿੱਤਾ ਗਿਆ ਹੈ। ਉਨ੍ਹਾਂ ਦੀ ਘਰੇਲੀ ਜਿੰਦਗੀ ਖਤਰੇ ਵਿੱਚ ਹੈ ਤੇ ਉਨ੍ਹਾਂ ਦੇ ਬੱਚੇ ਖਤਰੇ ਵਿੱਚ ਹਨ।