ਮਹਾਰਾਸ਼ਟਰ/ਪੁਣੇ:ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ 'ਚ ਇਕ ਪਤੀ ਨੇ ਪਤਨੀ ਤੋਂ ਤਲਾਕ ਲੈਣ ਲਈ ਆਪਣੇ ਅਫਰੀਕਨ ਸਲੇਟੀ ਤੋਤੇ ਨੂੰ ਵਾਪਸ ਕਰਨ ਦੀ ਮੰਗ ਕੀਤੀ ਹੈ। ਜੋ ਉਸ ਨੇ ਵਿਆਹ ਤੋਂ ਪਹਿਲਾਂ ਆਪਣੀ ਪਤਨੀ ਨੂੰ ਤੋਹਫ਼ੇ ਵਜੋਂ ਦਿੱਤਾ ਸੀ। ਭੂਰੇ ਤੋਤੇ ਨੂੰ ਲੈ ਕੇ ਪਤੀ-ਪਤਨੀ ਕਰੀਬ ਤਿੰਨ ਸਾਲਾਂ ਤੋਂ ਲੜ ਰਹੇ ਸਨ। ਅਖੀਰ ਪਤਨੀ ਤੋਤੇ ਨੂੰ ਦੇਣ ਲਈ ਰਾਜ਼ੀ ਹੋ ਗਈ ਅਤੇ ਤਲਾਕ ਲੈ ਲਿਆ ਗਿਆ।
ਵਿਆਹ ਤੋਂ ਪਹਿਲਾਂ ਪਤੀ ਨੇ ਆਪਣੀ ਹੋਣ ਵਾਲੀ ਪਤਨੀ ਨੂੰ ਤੋਹਫ਼ੇ ਵਜੋਂ ਇੱਕ ਅਫਰੀਕਨ ਤੋਤਾ ਦਿੱਤਾ ਸੀ। ਜਾਣਕਾਰੀ ਮੁਤਾਬਕ ਉਨ੍ਹਾਂ ਦਾ ਵਿਆਹ ਸਾਲ 2019 'ਚ ਹੋਇਆ ਸੀ। ਹਾਲਾਂਕਿ ਵਿਆਹ ਤੋਂ ਬਾਅਦ ਦੋਵਾਂ ਦੇ ਰਿਸ਼ਤੇ ਚੰਗੇ ਨਹੀਂ ਰਹੇ ਅਤੇ ਅਕਸਰ ਝਗੜੇ ਹੋਣ ਕਾਰਨ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ। ਦੋਵਾਂ ਨੇ ਪੁਣੇ ਦੀ ਫੈਮਿਲੀ ਕੋਰਟ 'ਚ ਤਲਾਕ ਲਈ ਅਰਜ਼ੀ ਦਾਇਰ ਕੀਤੀ ਸੀ।
ਦਰਖਾਸਤ ਦਾਇਰ ਕਰਨ ਤੋਂ ਬਾਅਦ ਪਤੀ ਨੇ ਮੰਗ ਕੀਤੀ ਕਿ 'ਮੈਂ ਤੁਹਾਨੂੰ ਉਦੋਂ ਹੀ ਤਲਾਕ ਦੇਵਾਂਗਾ, ਜਦੋਂ ਤੁਸੀਂ ਅਫ਼ਰੀਕਨ ਤੋਤੇ ਨੂੰ ਵਾਪਸ ਕਰ ਦਿਓਗੇ, ਜੋ ਮੈਂ ਤੁਹਾਨੂੰ ਦਿੱਤਾ ਸੀ।' ਪਰ ਪਤਨੀ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ। ਪਤੀ-ਪਤਨੀ ਦਾ ਇਹ ਝਗੜਾ ਕਰੀਬ 3 ਸਾਲਾਂ ਤੋਂ ਪਰਿਵਾਰਕ ਅਦਾਲਤ 'ਚ ਚੱਲ ਰਿਹਾ ਸੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਕੀਲ ਭਾਗਿਆਸ਼੍ਰੀ ਗੁੱਜਰ ਨੇ ਦੱਸਿਆ ਕਿ ਪਤੀ-ਪਤਨੀ ਅਕਸਰ ਬੱਚਿਆਂ ਅਤੇ ਪਾਲਣ ਪੋਸ਼ਣ ਨੂੰ ਲੈ ਕੇ ਲੜਦੇ ਰਹਿੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਮੇਰੇ ਸਾਹਮਣੇ ਆਏ ਤਲਾਕ ਦੇ ਕੇਸ ਵਿਚ ਪਤੀ-ਪਤਨੀ 'ਸਲੇਟੀ ਤੋਤੇ' ਨੂੰ ਲੈ ਕੇ ਲੜ ਰਹੇ ਸਨ। ਵਿਆਹ ਤੋਂ ਪਹਿਲਾਂ ਪਤੀ ਨੇ ਪਤਨੀ ਨੂੰ ਅਫਰੀਕਨ ਤੋਤਾ ਗਿਫਟ ਕੀਤਾ ਸੀ। ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਦੋਵਾਂ ਵਿਚਾਲੇ ਵੱਧਦੇ ਝਗੜੇ ਨੂੰ ਦੇਖਦੇ ਹੋਏ ਪਤਨੀ ਨੇ ਤਲਾਕ ਲਈ ਅਦਾਲਤ 'ਚ ਅਰਜ਼ੀ ਦਾਇਰ ਕੀਤੀ। ਦੋਵੇਂ ਤਲਾਕ ਲਈ ਤਿਆਰ ਸਨ, ਪਰ ਤਲਾਕ ਤੋਂ ਪਹਿਲਾਂ ਪਤੀ ਨੇ ਪਤਨੀ ਨੂੰ ਦਿੱਤੇ ਅਫਰੀਕਨ ਤੋਤੇ ਦੀ ਮੰਗ ਕੀਤੀ।