ਪੰਜਾਬ

punjab

ETV Bharat / bharat

ਪੁਲਵਾਮਾ: ਅੱਤਵਾਦੀਆਂ ਨੇ ਐਸ.ਪੀ.ਓ. ਦਾ ਸਣੇ ਪਰਿਵਾਰ ਦਾ ਕਤਲ - ਅੱਤਵਾਦੀ ਹਮਲੇ

ਅੱਤਵਾਦੀਆਂ ਨੇ ਪੁਲਵਾਮਾ ਦੇ ਅਵੰਤੀਪੋਰਾ ਖੇਤਰ ਵਿੱਚ ਬੀਤੀ ਰਾਤ ਇੱਕ ਵਿਸ਼ੇਸ਼ ਪੁਲਿਸ ਅਧਿਕਾਰੀ (ਐਸਪੀਓ), ਉਸ ਦੀ ਪਤਨੀ ਅਤੇ ਧੀ ਨੂੰ ਗੋਲੀ ਮਾਰ ਦਿੱਤੀ। ਇਸ ਅੱਤਵਾਦੀ ਹਮਲੇ ਵਿੱਚ ਐਸਪੀਓ ਇਲਾਜ ਦੌਰਾਨ ਧੀ ਦੀ ਵੀ ਮੌਤ ਹੋ ਗਈ।

ਪੁਲਵਾਮਾ: ਅੱਤਵਾਦੀਆਂ ਨੇ ਐਸ.ਪੀ.ਓ, ਸਮੇਤ ਪਰਿਵਾਰ ਦੀ ਗੋਲੀ ਮਾਰ ਕੇ ਹੱਤਿਆ
ਪੁਲਵਾਮਾ: ਅੱਤਵਾਦੀਆਂ ਨੇ ਐਸ.ਪੀ.ਓ, ਸਮੇਤ ਪਰਿਵਾਰ ਦੀ ਗੋਲੀ ਮਾਰ ਕੇ ਹੱਤਿਆ

By

Published : Jun 28, 2021, 1:48 PM IST

Updated : Sep 13, 2021, 7:59 PM IST

ਸ੍ਰੀਨਗਰ: ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅੱਤਵਾਦੀਆਂ ਨੇ ਐਤਵਾਰ ਨੂੰ ਇੱਕ ਵਿਸ਼ੇਸ਼ ਪੁਲਿਸ ਅਧਿਕਾਰੀ (ਐਸਪੀਓ), ਉਸ ਦੀ ਪਤਨੀ ਅਤੇ ਬੇਟੀ ਨੂੰ ਗੋਲੀ ਮਾਰ ਦਿੱਤੀ। ਅੱਤਵਾਦੀਆਂ ਨੇ ਐਤਵਾਰ ਰਾਤ ਕਰੀਬ 11 ਵਜੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਉਪ ਰਾਜਪਾਲ ਮਨੋਜ ਸਿਨਹਾ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਹਮਲੇ ਦੀ ਨਿੰਦਾ ਕੀਤੀ ਹੈ।

ਅਧਿਕਾਰੀਆਂ ਨੇ ਦੱਸਿਆ, ਕਿ ਅੱਤਵਾਦੀ ਰਾਤ ਕਰੀਬ 11 ਵਜੇ ਪੁਲਵਾਮਾ ਦੇ ਅਵੰਤੀਪੋਰਾ ਖੇਤਰ ਦੇ ਹਰੀਪਰੀਗਾਮ ਵਿਖੇ ਐਸਪੀਓ ਫੈਆਜ਼ ਅਹਿਮਦ ਦੇ ਘਰ ਦਾਖਲ ਹੋਏ, ਅਤੇ ਪਰਿਵਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਪਰਿਵਾਰ ਦੇ ਮੈਂਬਰਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਐਸਪੀਓ ਅਤੇ ਉਸ ਦੀ ਪਤਨੀ ਰਾਜਾ ਬੇਗਮ ਨੇ ਦਮ ਤੋੜ ਦਿੱਤਾ, ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਖੇਤਰ ਨੂੰ ਘੇਰ ਲਿਆ ਅਤੇ ਅੱਤਵਾਦੀਆਂ ਦਾ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਜਾਰੀ ਹੈ।

ਪੁਲਵਾਮਾ: ਅੱਤਵਾਦੀਆਂ ਨੇ ਐਸ.ਪੀ.ਓ, ਸਮੇਤ ਪਰਿਵਾਰ ਦੀ ਗੋਲੀ ਮਾਰ ਕੇ ਹੱਤਿਆ

ਅੱਤਵਾਦੀ ਹਮਲੇ ਵਿਚ ਮਾਰੇ ਗਏ ਜੰਮੂ ਕਸ਼ਮੀਰ ਦੇ ਐਸਪੀਓ ਫੈਆਜ਼ ਅਹਿਮਦ ਅਤੇ ਉਸ ਦੀ ਪਤਨੀ ਨੂੰ ਸੋਮਵਾਰ ਸਵੇਰੇ ਹਰੀਪਰੀਗਾਮ ਦੇ ਹਵਾਲੇ ਕਰ ਦਿੱਤਾ ਗਿਆ। ਐੱਸ.ਪੀ.ਓ ਦੀ ਆਖਰੀ ਫੇਰੀ ਵਿੱਚ ਸੈਂਕੜੇ ਲੋਕ ਸ਼ਾਮਲ ਹੋਏ। ਇਸ ਦੌਰਾਨ ਲੋਕਾਂ ਦੀਆਂ ਅੱਖਾਂ ਭਰੀਆਂ ਸਨ।

ਇਹ ਵੀ ਪੜ੍ਹੋ:-ਸਿੱਖ ਕੁੜੀਆਂ ਦੇ ਧਰਮ ਪਰਿਵਰਤਨ ਦਾ ਮਾਮਲਾ:ਜੰਮੂ ਕਸ਼ਮੀਰ ਦੇ LG ਵਲੋਂ ਕਾਰਵਾਈ ਦਾ ਭਰੋਸਾ

Last Updated : Sep 13, 2021, 7:59 PM IST

ABOUT THE AUTHOR

...view details