ਚੰਡੀਗੜ੍ਹ: 14 ਫਰਵਰੀ 2019 ਦਾ ਦਿਨ ਭਾਰਤ ਦੇ ਇਤਿਹਾਸ ਦਾ ਕਾਲਾ ਦਿਨ ਸੀ ਤੇ ਇਸ ਕਾਲੇ ਦਿਨ ਨੂੰ ਕੋਈ ਵੀ ਭੁਲਾ ਨਹੀਂ ਸਕਦਾ ਹੈ। 14 ਫਰਵਰੀ 2019 ਦਾ ਦਿਨ ਉਹ ਦਿਨ ਹੈ ਜਿਸ ਦਿਨ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਨੇ ਪੁਲਵਾਮਾ ਵਿੱਚ ਸੀਆਰਪੀਐਫ ਦੇ ਜਵਾਨਾਂ ਉੱਤੇ ਹਮਲਾ ਕੀਤਾ ਸੀ। ਅੱਜ ਅਸੀਂ ਉਸ ਹਮਲੇ ਦੀ ਚੌਥੀ ਬਰਸੀ ਮਨਾ ਰਹੇ ਹਾਂ।
ਇਹ ਵੀ ਪੜੋ:Sunil Jakhar spoke for Pakistan: ਪਾਕਿਸਤਾਨ ਦੇ ਹੱਕ 'ਚ ਉਤਰੇ ਭਾਜਪਾ ਆਗੂ ਸੁਨੀਲ ਜਾਖੜ, ਕਹਿ ਦਿੱਤੀ ਵੱਡੀ ਗੱਲ
40 ਜਵਾਨ ਹੋਏ ਸਨ ਸ਼ਹੀਦ:ਦੱਸ ਦਈਏ ਕਿ ਇਹ ਹਮਲਾ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਨੇੜੇ ਲੇਥਪੋਰਾ ਇਲਾਕੇ ਵਿੱਚ ਹੋਇਆ ਸੀ, ਜਿਸ ਵਿੱਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਅੱਤਵਾਦੀ ਹਮਲੇ ਦੇ ਜਵਾਬ 'ਚ ਭਾਰਤ ਨੇ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ, ਉਸ ਨੂੰ ਅੱਤਵਾਦ ਦੇ ਖਾਤਮੇ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਭਾਰਤ ਨੇ ਪੀਓਕੇ ਵਿੱਚ ਦਾਖਲ ਹੋ ਕੇ ਹਵਾਈ ਹਮਲੇ ਕੀਤੇ ਅਤੇ ਪਾਕਿਸਤਾਨੀ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ।
ਪੂਰੀ ਤਿਆਰੀ ਨਾਲ ਆਏ ਸਨ ਅੱਤਵਾਦੀ: 14 ਫਰਵਰੀ 2019 ਨੂੰ ਜਵਾਨਾਂ ਦਾ ਕਾਫਲਾ ਜੰਮੂ ਦੇ ਚੇਨਾਨੀ ਰਾਮਾ ਟਰਾਂਜ਼ਿਟ ਕੈਂਪ ਤੋਂ ਸ਼੍ਰੀਨਗਰ ਲਈ ਰਵਾਨਾ ਹੋਇਆ। ਭਾਰਤੀ ਸੈਨਿਕਾਂ ਨੂੰ ਸ਼ਾਮ ਤੋਂ ਪਹਿਲਾਂ ਸ਼੍ਰੀਨਗਰ ਦੇ ਬਖਸ਼ੀ ਸਟੇਡੀਅਮ ਵਿੱਚ ਟਰਾਂਜ਼ਿਟ ਕੈਂਪ ਵਿੱਚ ਪਹੁੰਚਣਾ ਸੀ। ਇਹ ਲਗਭਗ 320 ਕਿਲੋਮੀਟਰ ਦੂਰ ਸੀ। ਸੀਆਰਪੀਐਫ ਦੇ ਜਵਾਨ ਤੜਕੇ 3.30 ਵਜੇ ਤੋਂ ਸਫ਼ਰ ਲਈ ਰਵਾਨਾ ਹੋਏ। ਇਹ ਕਾਫਲਾ 78 ਬੱਸਾਂ ਵਿੱਚ 2500 ਜਵਾਨਾਂ ਨੂੰ ਲੈ ਕੇ ਜੰਮੂ ਤੋਂ ਰਵਾਨਾ ਹੋਇਆ ਸੀ, ਪਰ ਪੁਲਵਾਮਾ ਵਿੱਚ ਅੱਤਵਾਦੀ ਸੰਗਠਨ ਜੈਸ਼ ਦੇ ਅੱਤਵਾਦੀਆਂ ਨੇ ਜਵਾਨਾਂ ਉੱਤੇ ਹਮਲਾ ਕਰ ਦਿੱਤਾ।
NIA ਦੀ ਚਾਰਜਸ਼ੀਟ: ਇਸ 'ਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਅਗਸਤ 2020 ਵਿੱਚ ਐਨਆਈਏ ਨੇ ਪੁਲਵਾਮਾ ਹਮਲੇ ਦੇ ਸਬੰਧ ਵਿੱਚ ਸਾਢੇ 13 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ਵਿੱਚ 19 ਦੋਸ਼ੀਆਂ ਦੇ ਨਾਂ ਸ਼ਾਮਲ ਸਨ, ਜਿਨ੍ਹਾਂ 'ਚੋਂ 6 ਦੀ ਮੌਤ ਹੋ ਚੁੱਕੀ ਹੈ ਤੇ 6 ਅੱਤਵਾਦੀ ਵੱਖ-ਵੱਖ ਅਪਰੇਸ਼ਨਾਂ 'ਚ ਮਾਰੇ ਗਏ ਹਨ।
ਜਦੋਂ ਭਾਰਤ ਨੇ ਲਿਆ ਬਦਲਾ, ਪੂਰੀ ਦੁਨੀਆ ਰਹੀ ਗਵਾਹ:ਭਾਰਤੀ ਹਵਾਈ ਸੈਨਾ ਨੇ ਪੁਲਵਾਮਾ 'ਚ ਭਾਰਤੀ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲਿਆ, ਉਸ ਨੂੰ ਦੁਨੀਆ ਨੇ ਦੇਖਿਆ। ਜਦੋਂ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਤਾਂ ਭਾਰਤ ਹੱਥ 'ਤੇ ਹੱਥ ਧਰ ਕੇ ਨਹੀਂ ਬੈਠਾ, ਭਾਰਤ ਨੇ ਹਮਲੇ ਦਾ ਬਦਲਾ ਲੈਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਅਖੀਰ 26 ਫਰਵਰੀ 2019 ਦੀ ਸਵੇਰ ਭਾਰਤੀ ਹਵਾਈ ਸੈਨਾ ਦੇ ਜਹਾਜ਼ ਬਹਾਦਰੀ ਨਾਲ ਪਾਕਿਸਤਾਨ ਦੀ ਸਰਹੱਦ ਵਿੱਚ ਦਾਖਲ ਹੋ ਕੇ ਬਾਲਾਕੋਟ ਵਿੱਚ ਅੱਤਵਾਦੀਆਂ ਦੇ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਤੇ ਉਹਨਾਂ ਨੂੰ ਨਸ਼ਟ ਕਰ ਦਿੱਤਾ।
ਦੁਸ਼ਮਣ ਨੂੰ ਘਰ ਵਿੱਚ ਵੜ ਕੇ ਮਾਰਿਆ: ਬਾਲਾਕੋਟ ਹਵਾਈ ਹਮਲੇ ਤੋਂ ਬਾਅਦ ਅਭਿਨੰਦਨ ਨੇ ਆਪਣੇ ਮਿਗ-21 ਬਾਇਸਨ ਲੜਾਕੂ ਜਹਾਜ਼ ਨਾਲ ਪਾਕਿਸਤਾਨੀ ਐੱਫ-16 ਲੜਾਕੂ ਜਹਾਜ਼ ਨੂੰ ਤਬਾਹ ਕਰ ਦਿੱਤਾ, ਪਰ ਇਸ ਦੌਰਾਨ ਉਸ ਦਾ ਜੈੱਟ ਵੀ ਨੁਕਸਾਨਿਆ ਗਿਆ। ਇਸ ਕਾਰਨ ਉਹ ਦੁਸ਼ਮਣ ਦੀ ਜ਼ਮੀਨ 'ਤੇ ਡਿੱਗ ਪਿਆ ਅਤੇ ਪਾਕਿਸਤਾਨੀ ਫ਼ੌਜ ਨੇ ਉਸ ਨੂੰ ਫੜ੍ਬ ਲਿਆ। ਅਭਿਨੰਦਨ ਨੂੰ ਪਾਕਿਸਤਾਨ ਨੇ 1 ਮਾਰਚ, 2019 ਨੂੰ ਭਾਰਤ-ਪਾਕਿਸਤਾਨ ਸਰਹੱਦ 'ਤੇ ਵਾਹਗਾ ਸਰਹੱਦ 'ਤੇ ਭਾਰਤੀ ਸਮੇਂ ਅਨੁਸਾਰ ਰਾਤ 9.20 ਵਜੇ ਰਿਹਾਅ ਕਰ ਦਿੱਤਾ ਸੀ। ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ 'ਵੀਰ ਚੱਕਰ' ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਵੀ ਪੜੋ:OPS vs NPS : ਕਿਹੜੀ ਪੈਨਸ਼ਨ ਯੋਜਨਾ ਬਿਹਤਰ ਹੈ, ਇੱਥੇ ਵਿਸਥਾਰ ਵਿੱਚ ਜਾਣੋ