ਚੰਡੀਗੜ੍ਹ (ਡੈਸਕ) :ਪਾਕਿਸਤਾਨ ਤੋਂ ਵੱਡੀ ਖਬਰ ਆ ਰਹੀ ਕਿ ਪੀਟੀਆਈ ਦੇ ਪ੍ਰਧਾਨ ਅਤੇ ਪੰਜਾਬ ਸੂਬੇ ਦੇ ਸਾਬਕਾ ਮੁੱਖ ਮੰਤਰੀ ਪਰਵੇਜ਼ ਇਲਾਹੀ ਗ੍ਰਿਫਤਾਰ ਹੋ ਗਏ ਹਨ। ਇਲਾਹੀ ਨੂੰ ਲਾਹੌਰ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਨਾਲ ਸੂਬੇ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਲਈ ਖਤਰਾ ਹੋ ਸਕਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਬਾਰੀ ਆ ਸਕਦੀ ਹੈ। ਜਾਣਕਾਰੀ ਮੁਤਾਬਿਕ ਪਾਕਿਸਤਾਨ ਵਿੱਚ 9 ਮਈ ਨੂੰ ਹਿੰਸਾ ਭੜਕੀ ਸੀ ਅਤੇ ਇਸ ਤੋਂ ਬਾਅਦ ਕਾਰਵਾਈ ਕੀਤੀ ਗਈ ਸੀ। ਪੀਟੀਆਈ ਦੇ ਹੁਣ ਤੱਕ ਕਈ ਲੀਡਰ ਫੜ੍ਹੇ ਜਾ ਚੁੱਕੇ ਹਨ। ਇਮਰਾਨ ਦੀ ਪਾਰਟੀ ਦੇ ਵੀ ਨੌਂ ਮੈਂਬਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।
ਪਾਕਿਸਤਾਨ ਤੋਂ ਵੱਡੀ ਖ਼ਬਰ, ਪੀਟੀਆਈ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਪਰਵੇਜ਼ ਇਲਾਹੀ ਲਾਹੌਰ 'ਚ ਗ੍ਰਿਫ਼ਤਾਰ
ਪਾਕਿਸਤਾਨ ਤੋਂ ਵੱਡੀ ਖਬਰ ਆ ਰਹੀ ਹੈ ਕਿ ਸਾਬਕਾ ਮੁੱਖ ਮੰਤਰੀ ਪਰਵੇਜ਼ ਇਲਾਹੀ ਨੂੰ ਲਾਹੌਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਤੱਕ ਪੀਟੀਆਈ ਦੇ ਨੌਂ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਲਗਾਇਆ ਜਾਵੇਗਾ ਆਰਮੀ ਐਕਟ :ਜਾਣਕਾਰੀ ਮੁਤਾਬਿਕ ਗ੍ਰਿਫਤਾਰ ਕੀਤੇ ਗਏ ਲੋਕਾਂ ਉੱਤੇ ਆਰਮੀ ਐਕਟ ਲਗਾਉਣ ਦੀ ਤਿਆਰੀ ਹੈ। ਇਹ ਸਾਰੇ ਉਹ ਲੋਕ ਹਨ ਜੋ ਇਮਰਾਨ ਖਾਨ ਦੇ ਨਾਲ ਤੇ ਜਾਂ ਫਿਰ ਪਾਕਿਸਤਾਨ ਵਿੱਚ ਹੋਈ 9 ਮਈ ਦੀ ਹਿੰਸਾ ਨਾਲ ਕਿਸੇ ਨਾ ਕਿਸੇ ਤਰੀਕੇ ਜੁੜੇ ਹੋਏ ਹਨ। ਪਾਕਿਸਤਾਨ ਵਿੱਚ ਕਰੀਬ 50 ਲੋਕ ਗ੍ਰਿਫਤਾਰ ਕੀਤੇ ਗਏ ਹਨ। ਇਨ੍ਹਾਂ ਉੱਤੇ ਸਖਤੀ ਕੀਤੀ ਜਾ ਰਹੀ ਹੈ।
ਇਹ ਵੀ ਯਾਦ ਰਹੇ ਕਿ ਇਸੇ ਮਹੀਨੇ 9 ਮਈ ਦੀ ਹਿੰਸਾ ਮਗਰੋਂ ਇਮਰਾਨ ਖਾਨ ਦੇ ਖਿਲਾਫ ਸਖਤੀ ਕੀਤੀ ਜਾ ਰਹੀ ਹੈ। ਸਾਬਕਾ ਪ੍ਰਧਾਨ ਮੰਤਰੀ ਖ਼ਿਲਾਫ਼ ਵੀ ਆਰਮੀ ਐਕਟ ਲਗਾਇਆ ਜਾ ਸਕਦਾ ਹੈ। ਪਾਕਿਸਤਾਨ ਦੀ ਸ਼ਾਹਬਾਜ਼ ਸਰਕਾਰ ਵੀ ਇਸ ਲਈ ਪੂਰੀ ਤਿਆਰੀ ਕਰ ਰਹੀ ਹੈ। ਪੀਟੀਆਈ ਦੇ ਕਈ ਲੀਡਰ ਵੀ ਇਮਰਾਨ ਖਾਨ ਨੂੰ ਛੱਡ ਚੁੱਕੇ ਹਨ। ਇਨ੍ਹਾਂ ਵਿੱਚ ਫਵਾਦ ਚੌਧਰੀ, ਸ਼ੀਰੀਨ ਮਜ਼ਾਰੀ, ਆਮਿਰ ਕਿਆਨੀ, ਫਯਾਜ਼ੁਲ ਹਸਨ ਚੌਹਾਨ, ਮਲਿਕ ਅਮੀਨ ਅਸਲਮ, ਮਹਿਮੂਦ ਮੌਲਵੀ, ਆਫਤਾਬ ਸਿੱਦੀਕੀ ਦਾ ਨਾਂ ਸ਼ਾਮਿਲ ਹੈ।