ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਓਪਨ ਸਕੂਲ ਪ੍ਰਣਾਲੀ ਨਾਲ ਸਬੰਧਤ ਪੂਰੇ ਵਿਸ਼ੇ ਕੈਟਾਗਰੀ ਦੇ ਪ੍ਰੀਖਿਆਰਥੀਆਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਦਸਵੀਂ ਪ੍ਰੀਖਿਆ ਮਾਰਚ 2021 ਦੇ ਨਤੀਜਿਆ ਦਾ ਐਲਾਨ ਕੀਤਾ ਗਿਆ ਹੈ।
PSEB ਨੇ ਓਪਨ ਦਾ ਨਤੀਜਾ ਐਲਾਨਿਆ, ਜਾਣੋ ਕਿੰਨੇ ਵਿਦਿਆਰਥੀ ਹੋਏ ਪਾਸ - PSEB announces open
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਓਪਨ ਸਕੂਲ ਪ੍ਰਣਾਲੀ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਕੁੱਲ 9561 ਪ੍ਰੀਖਿਆਰਥੀਆਂ ਨੇ ਦਾਖ਼ਲਾ ਭਰਿਆ ਸੀ, ਜਿਨ੍ਹਾਂ ’ਚੋਂ 9240 ਪਾਸ ਐਲਾਨੇ ਗਏ ਹਨ।
PSEB ਨੇ ਓਪਨ ਦਾ ਨਤੀਜਾ ਐਲਾਨਿਆ
ਕੰਟਰੋਲਰ ਪ੍ਰੀਖਿਆਵਾਂ ਸੀਜੇਆਰ ਮਹਿਰੋਕ ਨੇ ਦੱਸਿਆ ਕਿ ਪ੍ਰੀਖਿਆ ’ਚ ਕੁੱਲ 9561 ਪ੍ਰੀਖਿਆਰਥੀਆਂ ਨੇ ਦਾਖ਼ਲਾ ਭਰਿਆ ਸੀ, ਜਿਨ੍ਹਾਂ ’ਚੋਂ 9240 ਪਾਸ ਐਲਾਨੇ ਗਏ ਹਨ। ਕੁੱਲ 38 ਪ੍ਰੀਖਿਆਰਥੀਆਂ ਦੀ ਰੀਅਪੀਅਰ ਆਈ ਹੈ ਅਤੇ 78 ਪ੍ਰੀਖਿਆਰਥੀ ਫੇਲ੍ਹ ਐਲਾਨੇ ਗਏ ਹਨ। 205 ਪ੍ਰੀਖਿਆਰਥੀ ਅਜਿਹੇ ਹਨ ਜਿਨ੍ਹਾਂ ਦਾ ਨਤੀਜਾ ਤਕਨੀਕੀ ਕਾਰਨਾਂ ਕਰਕੇ ਲੇਟ ਹੈ।
ਇਹ ਵੀ ਪੜੋ: ਕਿਸਾਨੀ ਮੁੱਦੇ ਨੂੰ ਲੈਕੇ ਕੈਪਟਨ ਨੇ ਮੋਦੀ ਅੱਗੇ ਰੱਖੀ ਇਹ ਗੱਲ