ਪੰਜਾਬ

punjab

ETV Bharat / bharat

ਅੰਦੋਲਨਕਾਰੀ ਕਿਸਾਨਾਂ ਨੇ 18 ਫਰਵਰੀ ਨੂੰ ਚਾਰ ਘੰਟਿਆਂ ਲਈ ‘ਰੇਲ ਰੋਕੋ’ ਮੁਹਿੰਮ ਦਾ ਕੀਤਾ ਐਲਾਨ - Borders of Delhi

18 ਫਰਵਰੀ ਨੂੰ ਅੰਦੋਲਨਕਾਰੀ ਕਿਸਾਨ ਯੂਨੀਅਨਾਂ ਨੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਆਪਣਾ ਅੰਦੋਲਨ ਤੇਜ਼ ਕਰਦਿਆਂ ਚਾਰ ਘੰਟੇ ਦੀ ਦੇਸ਼ ਵਿਆਪੀ ਰੇਲ ਰੋਕੋ ਮੁਹਿੰਮ ਦਾ ਐਲਾਨ ਕੀਤਾ। ਪੂਰੀ ਖ਼ਬਰ ਨੂੰ ਵਿਸਥਾਰ ਨਾਲ ਪੜ੍ਹੋ ...

ਅੰਦੋਲਨਕਾਰੀ ਕਿਸਾਨਾਂ ਨੇ 18 ਫਰਵਰੀ ਨੂੰ ਚਾਰ ਘੰਟਿਆਂ ਲਈ ‘ਰੇਲ ਰੋਕੋ’ ਮੁਹਿੰਮ ਦਾ ਕੀਤਾ ਐਲਾਨ
ਅੰਦੋਲਨਕਾਰੀ ਕਿਸਾਨਾਂ ਨੇ 18 ਫਰਵਰੀ ਨੂੰ ਚਾਰ ਘੰਟਿਆਂ ਲਈ ‘ਰੇਲ ਰੋਕੋ’ ਮੁਹਿੰਮ ਦਾ ਕੀਤਾ ਐਲਾਨ

By

Published : Feb 11, 2021, 8:44 AM IST

ਨਵੀਂ ਦਿੱਲੀ: ਪ੍ਰਦਰਸ਼ਨਕਾਰੀ ਕਿਸਾਨ ਯੂਨੀਅਨਾਂ ਨੇ ਬੁੱਧਵਾਰ ਨੂੰ 18 ਫਰਵਰੀ ਨੂੰ ਦੇਸ਼-ਵਿਆਪੀ ‘ਰੇਲ ਰੋਕੋ’ ਮੁਹਿੰਮ ਦਾ ਐਲਾਨ ਕਰਦਿਆਂ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਆਪਣਾ ਅੰਦੋਲਨ ਹੋਰ ਤੇਜ਼ ਕੀਤਾ।

ਸੰਯੁਕਤ ਕਿਸਾਨ ਮੋਰਚੇ ਨੇ ਵੀ ਇੱਕ ਬਿਆਨ ਵਿੱਚ ਐਲਾਨ ਕੀਤਾ ਹੈ ਕਿ ਰਾਜਸਥਾਨ ਵਿੱਚ 12 ਫਰਵਰੀ ਤੋਂ ਟੋਲ ਵਸੂਲੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਬਿਆਨ ਵਿੱਚ ਕਿਹਾ ਗਿਆ ਹੈ ਕਿ 18 ਫਰਵਰੀ ਨੂੰ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਦੇਸ਼ ਵਿੱਚ ਇੱਕ ਰੇਲ ਰੋਕੋ ਮੁਹਿੰਮ ਚਲਾਈ ਜਾਵੇਗੀ।

ਉਨ੍ਹਾਂ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਇਸ ਮਹੀਨੇ ਦੇ ਸ਼ੁਰੂ ਵਿੱਚ ਤਿੰਨ ਘੰਟੇ ਸੜਕਾਂ ਜਾਮ ਕੀਤੀਆਂ।

ਕਾਬਿਲ-ਏ-ਗੌਰ ਹੈ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਆਪਣੀਆਂ ਮੰਗਾਂ ਲਈ ਅੰਦੋਲਨ ਕਰ ਰਹੇ ਹਨ।

ABOUT THE AUTHOR

...view details