ਪੰਜਾਬ

punjab

ETV Bharat / bharat

Propose Day 2022: ਇਹ ਸ਼ਾਇਰੀ ਅਤੇ ਮੈਸੇਜ ਭੇਜ ਕੇ ਕਰੋ ਆਪਣੇ ਪਿਆਰ ਦਾ ਇਜ਼ਹਾਰ ...

ਕਿਸੇ ਵੀ ਵਿਅਕਤੀ ਨਾਲ ਪਿਆਰ ਕਰਨਾ ਜਿੰਨਾ ਆਸਾਨ ਹੈ, ਉਨਾਂ ਹੀ ਮੁਸ਼ਕਿਲ ਹੁੰਦਾ ਹੈ ਇਜ਼ਹਾਰ ਕਰਨਾ। ਪਰ, ਕਿਹਾ ਜਾਂਦਾ ਹੈ ਕਿ ਜੇਕਰ ਇਸ਼ਕ ਹੈ ਤਾਂ ਇਸ਼ਕ ਦਾ ਇਜ਼ਹਾਰ ਵੀ ਕਰ ਦੇਣਾ ਚਾਹੀਦਾ ਹੈ। ਸੋ, ਇਜ਼ਹਾਰ ਲਈ ਅੱਜ ਖ਼ਾਸ ਦਿਨ ਪ੍ਰਪੋਜ਼ ਡੇ (Propose Day) ਹੈ ਜਿਸ ਦਿਨ ਤੁਸੀਂ ਇਹ ਮੈਸੇਜ ਭੇਜ ਕੇ ਕਰ ਸਕਦੇ ਹੋ ਪਿਆਰ ਦਾ ਇਜ਼ਹਾਰ ...

Propose Day 2022 message, wishes, whatsapp message in punjabi
Propose Day 2022 message, wishes, whatsapp message in punjabi

By

Published : Feb 8, 2022, 6:32 AM IST

ਹੈਦਰਾਬਾਦ: ਫ਼ਰਵਰੀ ਦਾ ਮਹੀਨਾ ਚਲ ਰਿਹਾ ਹੈ, ਜਿਸ ਨੂੰ ਪਿਆਰ ਵਾਲਾ ਮਹੀਨਾ ਮੰਨਿਆ ਜਾਂਦਾ ਹੈ। ਬੀਤੇ ਦਿਨ 6 ਫ਼ਰਵਰੀ ਨੂੰ ਰੋਜ਼ ਡੇ ਮਨਾਇਆ ਗਿਆ, ਕਿਉਂਕਿ ਵੇਲਨਟਾਈਨ ਵੀਕ (Valentine's Week) ਚਲ ਰਿਹਾ ਹੈ। ਸੋ ਇਸ ਵੇਲਨਟਾਈਨ ਵੀਕ (Valentine's Week) ਮੁਤਾਬਕ ਅੱਜ ਪ੍ਰਪੋਜ਼ ਡੇ (Propose Day 2022) ਹੈ, ਯਾਨਿ ਅੱਜ ਹੈ ਆਪਣੇ ਖ਼ਾਸ ਨੂੰ ਪਿਆਰ ਦਾ ਇਜ਼ਹਾਰ ਕਰਨ ਦਾ।

ਪਿਆਰ ਕਰਨ ਵਾਲਿਆ ਲਈ ਅੱਜ ਦਾ ਦਿਨ ਖ਼ਾਸ ਹੈ, ਫਿਰ ਚਾਹੇ ਆਪਣੇ ਪਾਰਟਨਰ, ਦੋਸਤ, ਪਤੀ ਜਾਂ ਪਤਨੀ ਕਿਸੇ ਨੂੰ ਵੀ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ। ਖ਼ਾਸ ਇਨਸਾਨ ਲਈ ਪਿਆਰ ਦਾ ਇਜ਼ਹਾਰ ਕਰਨ ਦਾ ਅੰਦਾਜ਼ ਵੀ ਖ਼ਾਸ ਹੋਣਾ ਚਾਹੀਦਾ ਹੈ, ਕਿ ਸਾਹਮਣੇ ਵਾਲਾ ਤੁਹਾਡੇ ਉੱਤੇ ਫ਼ਿਦਾ ਹੋ ਜਾਵੇ। ਸੋ ਅਸੀਂ ਤੁਹਾਡੇ ਨਾਲ ਕੁੱਝ ਖ਼ਾਸ ਮੈਸੇਜ ਸਾਂਝੇ ਕਰਾਂਗੇ, ਜਿਸ ਨੂੰ ਪੜ੍ਹ ਕੇ ਤੁਹਾਡਾ ਪਾਰਟਨਰ ਤੁਹਾਡੇ ਪਿਆਰ ਨੂੰ ਕਬੂਲ ਲਵੇਗਾ।

ਪ੍ਰਪੋਜ਼ ਡੇ ਮੈਸੇਜ, ਵਿਸ਼, ਵ੍ਹਟਸਐਪ ਮੈਸੇਜ (Propose Day message, wishes, whatsapp message in punjabi)

1. ਉਨ੍ਹਾਂ ਨੂੰ ਚਾਹੁਣਾ ਸਾਡੀ ਕਮਜ਼ੋਰੀ ਹੈ,

ਉਨ੍ਹਾਂ ਨੂੰ ਕਹਿ ਨਾ ਪਾਉਣਾ ਸਾਡੀ ਮਜ਼ਬੂਰੀ ਹੈ,

ਉਹ ਕਿਉ ਨਹੀਂ ਸਮਝਦੇ ਸਾਡੀ ਖ਼ਾਮੋਸ਼ੀ ਨੂੰ,

ਕੀ ਪਿਆਰ ਦਾ ਇਜ਼ਹਾਰ ਕਰਨਾ ਜ਼ਰੂਰੀ ਹੈ।

2. ਸ਼ਾਇਰੀ ਸ਼ਾਇਰੀ ਵਿੱਚ ਇਜ਼ਹਾਰ ਹੋ ਜਾਵੇ,

ਸ਼ਾਇਰੀ ਸ਼ਾਇਰੀ ਵਿੱਚ ਇਜ਼ਹਾਰ ਹੋ ਜਾਵੇ,

ਮੈ ਤੈਨੂੰ ਕਹਾ I Love You,

ਅਤੇ ਤੈਨੂੰ ਮੇਰੇ ਨਾਲ ਪਿਆਰ ਹੋ ਜਾਏ ...!!!

3. ਗੁਜ਼ਰ ਰਹੀ ਹੈ ਹਰ ਰਾਤ ਉਨ੍ਹਾਂ ਦੀ ਯਾਦ ਵਿੱਚ,

ਕਦੇ ਤਾਂ ਉਨ੍ਹਾਂ ਨੂੰ ਸਾਡਾ ਇੰਤਜ਼ਾਰ ਹੋਵੇਗਾ,

ਕਦੋਂ ਉਨ੍ਹਾਂ ਦੀਆਂ ਪਲਕਾਂ ਉੱਤੇ ਇਜ਼ਹਾਰ ਹੋਵੇਗਾ ?

ਦਿਲ ਦੇ ਕਿਸੇ ਕੋਨੇ ਵਿਚ ਸਾਡੇ ਲਈ ਪਿਆਰ ਹੋਵੇਗਾ ...!!!

4. ਮੇਰੀਆਂ ਸਾਰੀਆਂ ਹਸਰਤਾਂ ਮਚਲ ਗਈਆਂ,

ਜਦੋਂ ਸੋਚਿਆ ਤੇਰੇ ਬਾਰੇ ਇਕ ਪਲ ਲਈ,

ਅੰਜਾਮ ਏ ਦੀਵਾਨਗੀ ਕੀ ਹੋਵੇਗੀ,

ਜਦੋਂ ਤੂੰ ਮਿਲੇਗੀ ਮੈਨੂੰ ਉਮਰ ਭਰ ਲਈ ।

5. ਦਿਲ ਇਹ ਮੇਰਾ ਤੇਰੇ ਨਾਲ ਪਿਆਰ ਕਰਨਾ ਚਾਹੁੰਦਾ ਏ,

ਆਪਣੀ ਮੁਹੱਬਤ ਦਾ ਇਜ਼ਹਾਰ ਕਰਨਾ ਚਾਹੁੰਦਾ ਏ,

ਦੇਖਿਆ ਹੈ ਜਦੋ ਤੋਂ ਮੈ ਤੈਨੂੰ ਏ ਸਨਮ,

ਸਿਰਫ਼ ਤੇਰਾ ਹੀ ਦੀਦਾਰ ਕਰਨਾ ਦਿਲ ਚਾਹੁੰਦਾ ਏ।

ਇਹ ਵੀ ਪੜ੍ਹੋ:ਪੰਜਾਬ ਦੀ ਰਾਜਨੀਤੀ ਚ ਆਉਣ ਵਾਲਾ ਹੈ ਭੂਚਾਲ! ਚੰਨੀ ਦੇ ਭਾਣਜੇ ਨੇ ਗੁਨਾਹ ਕੀਤੇ ਕਬੂਲ

ABOUT THE AUTHOR

...view details