ਪੰਜਾਬ

punjab

ETV Bharat / bharat

ਅੰਬਾਲਾ ਦੇ ਵਾਸੀ ਪ੍ਰੋਫੈਸਰ ਵੈਦ ਪ੍ਰਕਾਸ਼ ਵਿਜ ਨੇ ਘਰ 'ਚ ਲਗਾਇਆ ਆਕਸੀਜਨ ਪਲਾਂਟ

ਅੰਬਾਲਾ ਦੇ ਮਨਾਲੀ ਹਾਉਸ ਵਿੱਚ ਰਹਿਣ ਵਾਲੇ 78 ਸਾਲਾ ਦੇ ਪ੍ਰਫੈਸਰ ਵੇਦ ਪ੍ਰਕਾਸ਼ ਵਿਜ ਨੇ ਆਪਣੇ ਪੂਰੇ ਘਰ ਨੂੰ ਰੁੱਖਾਂ ਅਤੇ ਪੌਦਿਆਂ ਨਾਲ ਭਰਿਆ ਹੋਇਆ ਹੈ।

ਫ਼ੋਟੋ
ਫ਼ੋਟੋ

By

Published : Jun 8, 2021, 4:35 PM IST

ਅੰਬਾਲਾ: ਇੱਕ ਪਾਸੇ ਜਿੱਥੇ ਪੂਰਾ ਭਾਰਤ ਆਕਸੀਜਨ ਦੀ ਕਮੀ ਨਾਲ ਜੂਝ ਰਿਹਾ ਹੈ। ਉੱਥੇ ਅੰਬਾਲਾ ਵਿੱਚ ਇੱਕ ਵਿਅਕਤੀ ਨੇ ਆਪਣੇ ਘਰ ਉੱਤੇ ਹੀ ਆਕਸੀਜਨ ਪਲਾਂਟ ਲਗਾਇਆ ਹੈ। ਜੀ ਹਾਂ ਸੁਣ ਕੇ ਤੁਸੀਂ ਹੈਰਾਨ ਹੋ ਰਹੇ ਹੋਵੋਗੇ ਪਰ ਕੁਝ ਅਜਿਹੀਆਂ ਹੀ ਤਸਵੀਰਾਂ ਅੰਬਾਲਾ ਦੇ ਮਨਾਲੀ ਹਾਉਸ ਵਿੱਚ ਰਹਿਣ ਵਾਲੇ 78 ਸਾਲਾ ਦੇ ਪ੍ਰਫੈਸਰ ਵੇਦ ਪ੍ਰਕਾਸ਼ ਵਿਜ ਦੇ ਘਰ ਉੱਤੇ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਦਾ ਪੂਰਾ ਘਰ ਰੁੱਖਾਂ ਅਤੇ ਪੌਦਿਆਂ ਨਾਲ ਭਰਿਆ ਹੋਇਆ ਹੈ।

ਵੇਖੋ ਵੀਡੀਓ

ਪ੍ਰੋਫੈਸਰ ਵੈਦ ਪ੍ਰਕਾਸ਼ ਵਿਜ ਨੇ ਕਿਹਾ ਕਿ ਮੈਨੂੰ ਇੰਝ ਲਗਦਾ ਸੀ ਕਿ ਤੁਸੀਂ ਜੇਕਰ ਕੁਦਰਤ ਪ੍ਰੇਮੀ ਦੀ ਗੋਦ ਵਿੱਚ ਕੁਦਰਤ ਦੇ ਆਲੇ ਦੁਆਲੇ ਰਹਿੰਦੇ ਹੋ ਤਾਂ ਕੁਦਰਤ ਤੁਹਾਨੂੰ ਉਹ ਕੁਝ ਦੇਵੇਗੀ। ਜਿਸ ਦੀ ਤੁਸੀਂ ਕਲਪਨਾ ਨਹੀਂ ਕਰ ਸਕਦੇ। ਮੈਨੂੰ ਜੀਵਨ ਵਿੱਚ ਬਹੁਤ ਕੁਝ ਮਿਲਿਆ ਹੈ ਇਨ੍ਹਾਂ ਦਾ ਕਾਰਨ ਰੁੱਖ ਹਨ।

ਪ੍ਰੋਫੈਸਰ ਵੈਦ ਪ੍ਰਕਾਸ਼ ਵਿਜ ਨੇ ਆਪਣੇ ਘਰ ਉੱਤੇ 1000 ਤੋਂ ਜਿਆਦਾ ਗਮਲਿਆਂ ਵਿੱਚ ਸੈਕੜੇ ਵੱਖ-ਵੱਖ ਕਿਸਮ ਦੇ ਪੌਦੇ ਲਗਾਏ ਹਨ। ਇਸ ਨਾਲ ਉਨ੍ਹਾਂ ਦਾ ਤਿੰਨ ਮੰਜਿਲਾ ਘਰ ਪੌਦਿਆਂ ਨਾਲ ਭਰਿਆ ਹੋਇਆ ਹੈ।

ਪ੍ਰੋਫੈਸਰ ਵੈਦ ਪ੍ਰਕਾਸ਼ ਵਿਜ ਨੇ ਕਿਹਾ ਕਿ ਸਨ 1982 ਵਿੱਚ ਉਨ੍ਹਾਂ ਨੂੰ ਉਨ੍ਹਾਂ ਦੇ ਗੁਰੂ ਨੇ ਇੱਕ ਫੁੱਲ ਦਾ ਪੌਦਾ ਦਿੱਤਾ ਸੀ ਤਦੋ ਹੀ ਉਨ੍ਹਾਂ ਨੂੰ ਰੁੱਖ ਪੌਦਿਆਂ ਲਗਾਉਣ ਦਾ ਸ਼ੌਕ ਪੈਦਾ ਹੋ ਗਿਆ। 40 ਸਾਲ ਇੱਕ ਸਿਖਿਅਕ ਦੇ ਤੌਰ ਉੱਤੇ ਨੌਕਰੀ ਕਰਨ ਤੋਂ ਬਾਅਦ ਉਹ 2004 ਵਿੱਚ ਰਿਟਾਇਰ ਹੋ ਗਏ ਇਸ ਤੋਂ ਬਾਅਦ ਉਹ ਸਿਰਫ ਘਰ ਵਿੱਚ ਰਹਿ ਕੇ ਪੌਦਿਆਂ ਦੀ ਦੇਖਭਾਲ ਕਰ ਰਹੇ ਹਨ।

ਇਹ ਵੀ ਪੜ੍ਹੋ:corona tracker: 2 ਮਹੀਨਿਆਂ ਮਗਰੋਂ 1 ਲੱਖ ਤੋਂ ਘਟੇ ਕੇਸ, 24 ਘੰਟਿਆਂ ਅੰਦਰ 86,498 ਨਵੇਂ ਮਾਮਲੇ ਅਤੇ 2,123 ਮੌਤਾਂ

ਉਨ੍ਹਾਂ ਕੋਲ 80 ਤਰ੍ਹਾਂ ਦੇ ਪਲਾਂਟ ਪਰਮਾਨੈਂਟ ਹਨ। ਜਿਸ ਵਿੱਚ ਹਰ ਸੀਜਨ ਫੁੱਲ ਉਗਦੇ ਹਨ। ਉਨ੍ਹਾਂ ਨੇ ਇੰਗਲੈਡ ਦੀ ਲਿਫਟਨ ਨਰਸਰੀ ਤੋਂ ਫ੍ਰੀਜਿਆ ਨਸਲ ਦਾ ਪੌਦ ਲੈ ਕੇ ਆਪਣੇ ਘਰ ਲਗਾਇਆ। ਹਾਲਾਕਿ ਪ੍ਰੋਫੈਸਰ ਵੈਦ ਪ੍ਰਕਾਸ਼ ਨੂੰ ਭਾਰਤੀ ਕਿਸਮ ਦੇ ਫੁੱਲ ਜਿਆਦਾ ਪਸੰਦ ਹਨ।

ਸੁਰਿੰਦਰ ਵਿਜ ਨੇ ਕਿਹਾ ਕਿ ਜਦੋਂ ਉਹ ਕਿਚਨ ਵਿੱਚ ਕੰਮ ਕਰਕੇ ਬਾਹਰ ਆਉਂਦੀ ਹਨ ਤਾਂ ਉਨ੍ਹਾਂ ਦੀ ਸਾਰੀ ਥਕਾਵਟ ਉੱਤਰ ਜਾਂਦੀ ਹੈ।

ਪ੍ਰੋਫੈਸਰ ਵੈਦ ਪ੍ਰਕਾਸ਼ ਨੇ ਨਰਸਰੀ ਵਿੱਚ 10 ਤੋਂ ਜਿਆਦਾ ਆਕਸੀਜਨ ਦੇਣ ਵਾਲੇ ਪੀਪਲ ਏਰਿਕਾ ਪਾਸ ਅਤੇ ਦੂਜੇ ਪੌਦੇ ਲਗਾਏ ਹਨ।

ABOUT THE AUTHOR

...view details