ਪੰਜਾਬ

punjab

ETV Bharat / bharat

ਨੰਦੇੜ ਸਾਹਿਬ ਤੋਂ ਖਾਲਿਸਤਾਨ ਪੱਖੀ ਅੱਤਵਾਦੀ ਗ੍ਰਿਫਤਾਰ - ਖਾਲਿਸਤਾਨ ਜ਼ਿੰਦਾਬਾਦ ਐਸੋਸੀਏਸ਼ਨ

ਖਾਲਿਸਤਾਨ ਪੱਖੀ ਅੱਤਵਾਦੀ ਨੂੰ ਮਹਾਰਾਸ਼ਟਰ ਦੇ ਨੰਦੇੜ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੀ ਪਛਾਣ ਸਰਬਜੀਤ ਸਿੰਘ ਕੀਰਤ ਵਜੋਂ ਹੋਈ ਹੈ। ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।

ਖਾਲਿਸਤਾਨ ਪੱਖੀ ਖਾੜਕੂ ਨੰਦੇੜ ਤੋਂ ਗ੍ਰਿਫਤਾਰ
ਖਾਲਿਸਤਾਨ ਪੱਖੀ ਖਾੜਕੂ ਨੰਦੇੜ ਤੋਂ ਗ੍ਰਿਫਤਾਰ

By

Published : Feb 9, 2021, 1:43 PM IST

Updated : Feb 9, 2021, 3:18 PM IST

ਨੰਦੇੜ: ਖਾਲਿਸਤਾਨ ਪੱਖੀ ਅੱਤਵਾਦੀ ਨੂੰ ਮਹਾਰਾਸ਼ਟਰ ਦੇ ਨੰਦੇੜ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਦੀ ਪਛਾਣ ਸਰਬਜੀਤ ਸਿੰਘ ਕੀਰਤ ਵਜੋਂ ਹੋਈ ਹੈ। ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਵਿਅਕਤੀ ਨੂੰ ਪੰਜਾਬ ਦੀ ਸੀਆਈਡੀ ਟੀਮ ਅਤੇ ਮਹਾਰਾਸ਼ਟਰ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਵਿੱਚ ਐਤਵਾਰ ਨੂੰ ਗ੍ਰਿਫਤਾਰ ਕੀਤਾ ਸੀ। ਪਰ ਖਾਲਿਸਤਾਨ ਪੱਖੀ ਕਾਰਕੁੰਨਾਂ ਦੀਆਂ ਕਥਿਤ ਭਾਰਤ ਵਿਰੋਧੀ ਗਤੀਵਿਧੀਆਂ ਦੀ ਚੱਲ ਰਹੀ ਜਾਂਚ ਦੇ ਚਲਦੇ ਉਸ ਦੀ ਗ੍ਰਿਫਤਾਰੀ ਦੀ ਖ਼ਬਰ ਦਾ ਖੁਲਾਸਾ ਨਹੀਂ ਹੋਇਆ ਸੀ।

ਖਾਲਿਸਤਾਨ ਜ਼ਿੰਦਾਬਾਦ ਐਸੋਸੀਏਸ਼ਨ ਦਾ ਮੈਂਬਰ

ਸਰਬਜੀਤ ਸਿੰਘ ਕੀਰਤ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਐਸੋਸੀਏਸ਼ਨਦਾ ਮੈਂਬਰ ਹੈ। ਉਹ ਬੈਲਜੀਅਮ ਨਾਲ ਜੁੜੀ ਖਾਲਿਸਤਾਨ ਪੱਖੀ ਅੱਤਵਾਦੀ ਸੰਗਠਨ ਨਾਲ ਸੰਪਰਕ ਵਿੱਚ ਸੀ।

ਹਿੰਦੂ ਸੰਗਠਨਾਂ ਦੇ ਆਗੂ ਰਡਾਰ ‘ਤੇ

ਖਾਲਿਸਤਾਨ ਦਾ ਵਿਰੋਧ ਕਰਨ ਵਾਲੇ ਹਿੰਦੂ ਸੰਗਠਨਾਂ ਦੇ ਆਗੂ ਉਨ੍ਹਾਂ ਦੇ ਰਡਾਰ ‘ਤੇ ਸਨ। ਪੰਜਾਬ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਰਬਜੀਤ ਸਿੰਘ ਨੰਦੇੜ ਵਿੱਚ ਲੁਕਿਆ ਹੋਇਆ ਸੀ। ਪੰਜਾਬ ਪੁਲਿਸ ਦੇ ਸੀਆਈਡੀ ਸਕੁਐਡ ਅਤੇ ਨੰਦੇੜ ਦੀ ਸਥਾਨਕ ਅਪਰਾਧ ਸ਼ਾਖਾ ਨੇ ਸਰਬਜੀਤ ਸਿੰਘ ਨੂੰ ਸ਼ਿਕਾਰਘਾਟ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ।

Last Updated : Feb 9, 2021, 3:18 PM IST

ABOUT THE AUTHOR

...view details