ਨਵੀਂ ਦਿੱਲੀ :ਉੱਤਰ ਪ੍ਰਦੇਸ਼ ਵਿੱਚ, ਬਲਾਕ ਪ੍ਰਮੁਖ ਚੋਣਾਂ (Block Pramukh Election) ਦੇ ਵਿਚਾਲੇ ਹਿੰਸਾ ਦੀ ਖ਼ਬਰ ਨੇ ਸਿਆਸੀ ਗਲੀਆਰਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਹਾਲ ਹੀ ਵਿੱਚ, ਇੱਕ ਮਹਿਲਾ ਪ੍ਰਸਤਾਵਕ ਨਾਲ ਬਦਸਲੂਕੀ ਦਾ ਮਾਮਲੇ ਨੂੰ ਲੈ ਹੰਗਾਮਾ ਜਾਰੀ ਹੈ।
ਉਥੇ ਹੀ ਕਾਂਗਰਸ ਦੇ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਵਾਡਰਾ (Priyanka Gandhi Vadra) ਨੇ ਮਹਿਲਾ ਪ੍ਰਸਤਾਵਕ ਨਾਲ ਬਦਸਲੂਕੀ ਦੇ ਮਾਮਲੇ 'ਚ ਭਾਜਪਾ ਨੂੰ ਆੜੇ ਹੱਥੀ ਲਿਆ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਵੀ ਇਸ ਮੁੱਦੇ 'ਤੇ ਯੋਗੀ ਸਰਕਾਰ 'ਤੇ ਤੰਜ ਕਸਿਆ ਹੈ।
ਉੱਤਰ ਪ੍ਰਦੇਸ਼ ਵਿੱਚ,ਬਲਾਕ ਪ੍ਰਮੁਖ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਹਨ, ਜਦੋਂ ਕਿ ਨਾਮਜ਼ਦਗੀ ਦੀ ਪ੍ਰਕਿਰਿਆ ਲਈ ਸੁਰੱਖਿਆ ਪ੍ਰਬੰਧਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ, ਪਰ ਇਸ ਸਭ ਦੇ ਵਿਚਾਲੇ, ਕਈ ਜ਼ਿਲ੍ਹਿਆਂ ਵਿੱਚ ਹਿੰਸਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ ਹੀ ਲਖੀਮਪੁਰ ਖੇਰੀ ਵਿੱਚ ਇੱਕ ਮਹਿਲਾ ਪ੍ਰਸਤਾਵਕ ਨਾਲ ਬਦਸਲੂਕੀ ਦੇ ਕਾਰਨ ਕਈ ਸਵਾਲ ਖੜ੍ਹੇ ਹੋ ਰਹੇ ਹਨ।
ਸੁਰੱਖਿਆ 'ਤੇ ਉੱਠੇ ਸਵਾਲ, ਭਾਜਪਾ ਨੇ ਦਿੱਤਾ ਜਵਾਬ
ਇਸ ਦੇ ਨਾਲ ਹੀ ਮਹਿਲਾ ਨਾਲ ਹੋਏ ਇਸ ਤਰ੍ਹਾਂ ਦੇ ਵਿਵਹਾਰ ਨੇ ਕਿਤੇ ਨਾ ਕਿਤੇ ਸੁਰੱਖਿਆ ਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਚੁੱਕੇ ਹਨ। ਪ੍ਰਿਅੰਕਾ ਗਾਂਧੀ ਨੇ ਲਖੀਮਪੁਰ ਖੇਰੀ ਵਿੱਚ ਮਹਿਲਾ ਨਾਲ ਹੋਈ ਬਦਸਲੂਕੀ ਮਾਮਲੇ ਨੂੰ ਲੈ ਕੇ ਭਾਜਪਾ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ।