ਪੰਜਾਬ

punjab

By

Published : Feb 20, 2021, 1:15 PM IST

ETV Bharat / bharat

ਜਿਹੜੇ ਦਿਨ ਤੇਲ ਕੀਮਤਾਂ ਨਾ ਵਧਣ ਉਸਨੂੰ 'ਚੰਗਾ ਦਿਨ' ਐਲਾਨੇ ਮੋਦੀ ਸਰਕਾਰ: ਪ੍ਰਿਯੰਕਾ

ਪ੍ਰਿਯੰਕਾ ਨੇ ਇੱਕ ਟਵੀਟ ਕਰਦੇ ਹੋਏ ਲਿਖਿਆ ਕਿ ਭਾਜਪਾ ਸਰਕਾਰ ਨੂੰ ਹਫਤੇ ਦੇ ਉਸ ਦਿਨ ਦਾ ਨਾਂਅ ‘ਚੰਗਾ ਦਿਨ’ ਦੇਣਾ ਚਾਹੀਦਾ ਹੈ ਜਿਸ ਦਿਨ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਨਹੀਂ ਵਧਦੀਆਂ। ਮਹਿੰਗਾਈ ਕਾਰਨ, ਬਾਕੀ ਦਿਨ ਆਮ ਲੋਕਾਂ ਲਈ 'ਮਹਿੰਗੇ ਦਿਨ' ਹਨ।

ਫ਼ੋਟੋ
ਫ਼ੋਟੋ

ਨਵੀਂ ਦਿੱਲੀ: ਦੇਸ਼ ਵਿੱਚ ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਹੈ ਕਿ ਹਫ਼ਤੇ ਵਿੱਚ ਸਾਰੇ ਦਿਨ ਮਹਿੰਗੇ ਹਨ, ਜਿਸ ਦਿਨ ਤੇਲ ਦੀਆਂ ਕੀਮਤਾਂ ਨਾ ਵਧਣ, ਭਾਜਪਾ ਨੂੰ ਉਹ ਦਿਨ ਚੰਗੇ ਦਿਨ ਵੱਜੋਂ ਐਲਾਨ ਕਰਨਾ ਚਾਹੀਦਾ ਹੈ।

ਪ੍ਰਿਯੰਕਾ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਭਾਜਪਾ ਸਰਕਾਰ ਨੂੰ ਹਫਤੇ ਦੇ ਉਸ ਦਿਨ ਦਾ ਨਾਂਅ ‘ਚੰਗਾ ਦਿਨ’ ਦੇਣਾ ਕਰ ਦੇਣਾ ਚਾਹੀਦਾ ਹੈ ਜਿਸ ਦਿਨ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੁੰਦਾ। ਕਿਉਂਕਿ ਮਹਿੰਗਾਈ ਦੇ ਚਲਦਿਆਂ ਬਾਕੀ ਦਿਨ ਤਾਂ ਆਮ ਲੋਕਾਂ ਲਈ 'ਮਹਿੰਗੇ ਦਿਨ' ਹਨ।

ABOUT THE AUTHOR

...view details