ਸ਼ਿਮਲਾ:ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਸਿਆਸੀ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਨੇ ਖੂਬ ਪਸੀਨਾ ਵਹਾਇਆ। ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸਿਰਮੌਰ ਜ਼ਿਲ੍ਹੇ ਦੇ ਸ਼ਿਲਾਈ ਵਿਖੇ ਰੈਲੀ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਸ਼ਿਮਲਾ ਦੇ ਇਤਿਹਾਸਕ ਮਾਲ ਰੋਡ 'ਤੇ ਉਨ੍ਹਾਂ ਦੇ ਰੋਡ ਸ਼ੋਅ ਦਾ ਪ੍ਰੋਗਰਾਮ ਪ੍ਰਸਤਾਵਿਤ ਸੀ, ਪਰ ਖਰਾਬ ਮੌਸਮ ਕਾਰਨ ਪ੍ਰਿਅੰਕਾ ਗਾਂਧੀ ਰੋਡ ਸ਼ੋਅ 'ਚ ਨਹੀਂ ਪਹੁੰਚ ਸਕੀ। ਮਾਲ ਰੋਡ ’ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਭਾਰੀ ਇਕੱਠ ਪ੍ਰਿਅੰਕਾ ਦੀ ਉਡੀਕ ਵਿੱਚ ਸੀ।
ਦਰਅਸਲ, ਸ਼ਿਮਲਾ ਦੇ ਇਤਿਹਾਸਕ ਮਾਲ ਰੋਡ 'ਤੇ ਰੋਡ ਸ਼ੋਅ ਦਾ ਪ੍ਰੋਗਰਾਮ ਤਜਵੀਜ਼ ਕੀਤਾ ਗਿਆ ਸੀ, ਪਰ ਖ਼ਰਾਬ ਮੌਸਮ ਕਾਰਨ ਪ੍ਰਿਅੰਕਾ ਗਾਂਧੀ ਰੋਡ ਸ਼ੋਅ 'ਚ ਨਹੀਂ ਪਹੁੰਚ ਸਕੀ। ਮਾਲ ਰੋਡ ’ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਭਾਰੀ ਇਕੱਠ ਪ੍ਰਿਅੰਕਾ ਦੀ ਉਡੀਕ ਵਿੱਚ ਸੀ। ਇਸ ਦੌਰਾਨ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਰੋਡ ਸ਼ੋਅ 'ਚ ਮੌਜੂਦ ਕਾਂਗਰਸ ਨੇਤਾਵਾਂ ਨੇ ਭਾਜਪਾ ਦੀ ਸੀਨੀਅਰ ਨੇਤਾ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਮਾਲ ਰੋਡ ਤੋਂ ਲੰਘਣ 'ਤੇ ਰੋਕ ਲਿਆ ਅਤੇ ਉਨ੍ਹਾਂ ਨਾਲ ਸੈਲਫੀ ਲੈਣ ਲੱਗੇ। ਨਿਰਮਲਾ ਸੀਤਾਰਮਨ ਨਾਲ ਸੈਲਫੀ ਲੈਣ ਲਈ ਕਾਂਗਰਸੀ ਨੇਤਾਵਾਂ 'ਚ ਵੱਖਰੀ ਹੋੜ ਮੱਚ ਗਈ।