ਮੁੰਬਈ : ਸਿਵਲ ਐਵੀਏਸ਼ਨ ਦੇ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕਿ ਵਿਸ਼ਾਖਾਪਟਨਮ ਤੋਂ ਮੁੰਬਈ ਲਈ ਉਡਾਨ ਭਰਨ ਵਾਲਾ ਵੀਐਸਆਰ ਵੈਂਚਰਜ਼ ਲਿਏਰਜੇਟ 45 ਜਹਾਜ਼ ਵੀਟੀ-ਡੀਬੀਐਲ ਮੁੰਬਈ ਹਵਾਈ ਅੱਡੇ ਉੱਤੇ ਰਨਵੇ 27 ਉੱਤੇ ਉਤਰਦੇ ਰਨਵੇ ਉੱਤੇ ਕ੍ਰੈਸ਼ ਹੋ ਗਿਆ। ਇਸ ਜਹਾਜ਼ ਵਿੱਚ 6 ਯਾਤਰੀ ਅਤੇ 2 ਕਰੂ ਮੈਂਬਰ ਸਵਾਰ ਸੀ। ਡੀਜੀਸੀਏ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਵਿਜ਼ੀਬਿਲਟੀ 700 ਮੀਟਰ ਸੀ ਜਿਸ ਦੇ ਚੱਲਦੇ (Private Jet Crashed) ਇਹ ਹਾਦਸਾ ਵਾਪਰਿਆ। ਫਿਲਹਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ।
ਜਹਾਜ਼ ਰਨਵੇਅ ਤੋਂ ਫਿਸਲਿਆ: ਹਾਦਸੇ ਬਾਰੇ ਏਅਰਪੋਰਟ ਡਿਊਟੀ ਅਫਸਰ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਜਹਾਜ਼ ਰਨਵੇਅ ਤੋਂ ਫਿਸਲ ਗਿਆ ਅਤੇ ਫਿਰ ਘਰੇਲੂ ਹਵਾਈ ਅੱਡੇ 'ਤੇ ਕਰੈਸ਼ ਹੋ ਗਿਆ। ਇਸ ਦੌਰਾਨ ਜਹਾਜ਼ ਦੇ 2 ਹਿੱਸੇ ਹੋ ਗਏ ਅਤੇ ਅੱਗ ਲੱਗ ਗਈ। ਅਧਿਕਾਰੀਆਂ ਮੁਤਾਬਕ ਤਿੰਨ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਕਾਰਨ ਉਡਾਣਾਂ ਨੂੰ ਮੋੜ ਦਿੱਤਾ ਗਿਆ ਹੈ ਅਤੇ ਰਨਵੇਅ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ।