ਪੰਜਾਬ

punjab

ETV Bharat / bharat

ਦਰਦਨਾਕ ! ਹਾਦਸੇ ਤੋਂ ਬਾਅਦ ਬੱਸ ਨੂੰ ਲੱਗੀ ਅੱਗ, 10 ਤੋਂ ਵੱਧ ਲੋਕ ਜ਼ਿੰਦਾ ਸੜੇ - ਮਹਾਰਾਸ਼ਟਰ ਦੇ ਨਾਸਿਕ ਵਿੱਚ ਬੱਸ ਹਾਦਸਾ

ਮਹਾਰਾਸ਼ਟਰ ਦੇ ਨਾਸਿਕ ਵਿੱਚ ਬੀਤੀ ਰਾਤ ਇੱਕ ਬੱਸ ਨੂੰ ਅੱਗ ਲੱਗ (Private bus catches fire in Nashik) ਗਈ। ਇਸ ਹਾਦਸੇ 'ਚ 10 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਲਾਸ਼ਾਂ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਅਜੇ ਵੀ ਡਾਕਟਰਾਂ ਦੀ ਪੁਸ਼ਟੀ ਨਾਲ ਮੌਤਾਂ ਦੀ ਸਹੀ ਗਿਣਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Private bus catches fire in Nashik
ਹਾਦਸੇ ਤੋਂ ਬਾਅਦ ਬੱਸ ਨੂੰ ਲੱਗੀ ਅੱਗ

By

Published : Oct 8, 2022, 7:45 AM IST

Updated : Oct 8, 2022, 9:46 AM IST

ਮੁੰਬਈ:ਮਹਾਰਾਸ਼ਟਰ ਦੇ ਨਾਸਿਕ 'ਚ ਸ਼ੁੱਕਰਵਾਰ ਰਾਤ ਨੂੰ ਹੋਏ ਹਾਦਸੇ ਤੋਂ ਬਾਅਦ ਇਕ ਬੱਸ ਨੂੰ ਅੱਗ ਲੱਗ ਗਈ ਅਤੇ ਵੱਡਾ ਹਾਦਸਾ (Private bus catches fire in Nashik) ਵਾਪਰ ਗਿਆ। ਸਥਾਨਕ ਪੁਲਿਸ ਮੁਤਾਬਕ ਸ਼ੁਰੂਆਤੀ ਤੌਰ 'ਤੇ ਇਸ ਹਾਦਸੇ 'ਚ 10 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਪੁਲਿਸ ਨੇ ਬਚਾਅ ਕਾਰਜ ਚਲਾਇਆ ਹੈ।

ਇਹ ਵੀ ਪੜੋ:ਬਾਗਬਾਨੀ ਲਈ ਵਧੇਰੇ ਮਹੱਤਵਪੂਰਨ ਹੈ ਪਰਾਲੀ, PAU ਦੇ ਵਿਗਿਆਨੀਆਂ ਦਾ ਦਾਅਵਾ

ਹਾਦਸੇ ਤੋਂ ਬਾਅਦ ਬੱਸ ਨੂੰ ਲੱਗੀ ਅੱਗ

ਇਹ ਹਾਦਸਾ ਨਾਸਿਕ-ਔਰੰਗਾਬਾਦ ਹਾਈਵੇਅ 'ਤੇ ਤੜਕੇ ਵਾਪਰਿਆ। ਇਹ ਬੱਸ ਬੀਤੀ ਰਾਤ ਯਵਤਮਾਲ ਤੋਂ ਨਾਸਿਕ ਵੱਲ ਰਵਾਨਾ ਹੋਈ ਸੀ, ਬੱਸ ਵਿੱਚ 30 ਤੋਂ ਵੱਧ ਯਾਤਰੀ ਸਵਾਰ ਸਨ। ਨਾਸਿਕ 'ਚ ਔਰੰਗਾਬਾਦ ਰੋਡ 'ਤੇ ਹੋਟਲ ਚਿੱਲੀ ਚੌਕ 'ਤੇ ਇਕ ਆਈਸ਼ਰ ਟਰੱਕ ਅਤੇ ਬੱਸ ਵਿਚਾਲੇ ਭਿਆਨਕ ਹਾਦਸਾ ਵਾਪਰ ਗਿਆ। ਇਸ ਦੌਰਾਨ ਟਰੱਕ ਦੀ ਡੀਜ਼ਲ ਟੈਂਕੀ ਫਟਣ ਨਾਲ ਹਰ ਪਾਸੇ ਡੀਜ਼ਲ ਫੈਲ ਗਿਆ ਅਤੇ ਦੂਜੇ ਪਾਸੇ ਬੱਸ ਨੇ ਇਕ ਹੋਰ ਚਾਰ ਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਤੁਰੰਤ ਬਾਅਦ ਬੱਸ ਵਿਚ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਕਈ ਯਾਤਰੀ ਸੁੱਤੇ ਪਏ ਸਨ ਅਤੇ ਕੁਝ ਸਕਿੰਟਾਂ ਵਿੱਚ ਹੀ ਸੜ ਕੇ ਮਰ ਗਏ। ਨਾਸਿਕ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜੋ:Air Force Day 2022: ਚੰਡੀਗੜ੍ਹ ਵਿੱਚ ਹੋਵੇਗਾ ਏਅਰ ਸ਼ੋਅ, ਰਾਸ਼ਟਰਪਤੀ ਤੇ ਰੱਖਿਆ ਮੰਤਰੀ ਹੋਣਗੇ ਮੌਜੂਦ

Last Updated : Oct 8, 2022, 9:46 AM IST

ABOUT THE AUTHOR

...view details