ਨਵੀਂ ਦਿੱਲੀ: ਸਾਬਕਾ ਕੈਬਨਿਟ ਸਕੱਤਰ ਅਤੇ ਪ੍ਰਧਾਨ ਮੰਤਰੀ (ਪੀਐਮਓ) ਦੇ ਪ੍ਰਧਾਨ ਪੀ. ਕੇ. ਸਿਨਹਾ ਨੇ ਨਿੱਜੀ ਕਾਰਨਾਂ ਕਰਕੇ ਆਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਉੱਤਰਪ੍ਰਦੇਸ਼ ਕੇਡਰ ਦੇ ਸੇਵਾਮੁਕਤ 1977 ਬੈਚ ਦੇ ਆਈਏਐੱਸ ਅਧਿਕਾਰੀ ਨੇ ਸੋਮਵਾਰ ਸ਼ਾਮ ਨੂੰ ਆਪਣੇ ਅਹੁੱਦੇ ਤੋਂ ਅਸਤੀਫ਼ਾ ਦਿੱਤਾ।
ਪੀਐਮ ਦੇ ਪ੍ਰਮੁੱਖ ਸਲਾਹਕਾਰ ਪੀ ਕੇ ਸਿਨਹਾ ਨੇ ਦਿੱਤਾ ਅਸਤੀਫ਼ਾ - ਪ੍ਰਧਾਨ ਮੰਤਰੀ ਦਫ਼ਤਰ
ਸਾਬਕਾ ਕੈਬਨਿਟ ਸਕੱਤਰ ਅਤੇ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਦੇ ਪ੍ਰਧਾਨ ਸਲਾਹਾਕਾਰ ਪੀ. ਕੇ. ਸਿਨਹਾ ਨੇ ਨਿੱਜੀ ਕਾਰਨਾਂ ਕਰਕੇ ਆਪਣੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਤਸਵੀਰ
ਕੈਬਨਿਟ ਸਕੱਤਰ ਦੇ ਰੂਪ ’ਚ ਸੇਵਾਮੁਕਤ ਹੋਣ ਤੋਂ ਬਾਅਦ ਸਿਨਹਾ ਨੂੰ ਆਮ ਚੋਣਾਂ ਤੋਂ ਬਾਅਦ ਸਿਤੰਬਰ 2019 ’ਚ ਪੀਐਮਓ ’ਚ ਨਿਯੁਕਤ ਕੀਤਾ ਗਿਆ ਸੀ।
ਪ੍ਰਧਾਨ ਸਕੱਤਰ ਨਰਪਿੰਦਰ ਮਿਸ਼ਰਾ ਤੋਂ ਬਾਅਦ, ਸਿਨਹਾ ਪੀਐਮਓ ਦਫ਼ਤਰ ਤੋਂ ਬਾਅਦ ਅਸਤੀਫ਼ਾ ਦੇਣ ਵਾਲੇ ਦੂਜੇ ਹਾਈ-ਪ੍ਰੋਫਾਈਲ ਅਧਿਕਾਰੀ ਹਨ। ਨਰਪਿੰਦਰ ਮਿਸ਼ਰਾ ਨੇ ਅਗਸਤ 2019 ’ਚ ਲੋਕ ਸਭਾ ਚੋਣਾਂ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ, ਜਿਸ ਤੋਂ ਬਾਅਦ ਇਹ ਜਗ੍ਹਾ ਖ਼ਾਲੀ ਹੋਈ ਸੀ।