ਮੈਸੂਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਹਿਲਾਦ ਮੋਦੀ ਕਰਨਾਟਕ ਦੇ ਮੈਸੂਰ ਵਿੱਚ ਮੰਗਲਵਾਰ ਨੂੰ ਸੜਕ ਹਾਦਸੇ ਦਾ ਸ਼ਿਕਾਰ(Modis brother Prahlad Modis car crashed) ਹੋ ਗਏ। ਇਹ ਹਾਦਸਾ ਮੈਸੂਰ ਤਾਲੁਕ ਦੇ ਕਦਾਕੋਲਾ ਨੇੜੇ ਉਸ ਸਮੇਂ ਵਾਪਰਿਆ, ਜਦੋਂ ਪ੍ਰਹਿਲਾਦ ਮੋਦੀ (70) ਆਪਣੀ ਕਾਰ ਵਿੱਚ ਬੈਂਗਲੁਰੂ ਤੋਂ ਬਾਂਦੀਪੁਰ ਜਾ ਰਹੇ ਸਨ। ਪ੍ਰਹਿਲਾਦ ਮੋਦੀ ਦਾ ਪੁੱਤਰ ਮੇਹੁਲ ਪ੍ਰਹਿਲਾਦ ਮੋਦੀ (40), ਨੂੰਹ ਜਿੰਦਲ ਮੋਦੀ (35) ਅਤੇ ਪੋਤਰਾ ਮੈਨਤ ਮੇਹੁਲ ਮੋਦੀ (06) ਵੀ ਮਰਸਡੀਜ਼ ਬੈਂਜ਼ ਕਾਰ ਵਿਚ ਉਸ ਦੇ ਨਾਲ ਸਨ। ਇਸ ਹਾਦਸੇ 'ਚ ਪ੍ਰਹਿਲਾਦ ਮੋਦੀ ਦੇ ਚਿਹਰੇ, ਉਨ੍ਹਾਂ ਦੀ ਨੂੰਹ ਦੇ ਸਿਰ ਅਤੇ ਪੋਤੇ ਦੀ ਲੱਤ 'ਤੇ ਗੰਭੀਰ ਸੱਟਾਂ (Daughter in law and grandson injuries) ਲੱਗੀਆਂ ਹਨ, ਜਦਕਿ ਬੇਟੇ ਅਤੇ ਡਰਾਈਵਰ ਸਤਿਆਨਾਰਾਇਣ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮਾਮਲੇ ਦੀ ਸੂਚਨਾ ਮਿਲਦੇ ਹੀ ਮੈਸੂਰ ਦੀ ਐੱਸਪੀ ਸੀਮਾ ਲਟਕਰ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਤੁਰੰਤ ਮੈਸੂਰ ਦੇ ਜੇਐੱਸਐੱਸ ਹਸਪਤਾਲ 'ਚ ਦਾਖਲ (Admitted to JSS Hospital Mysore) ਕਰਵਾਇਆ। ਉਨ੍ਹਾਂ ਇਸ ਸਬੰਧੀ ਮੁੱਖ ਮੰਤਰੀ ਦਫ਼ਤਰ ਨੂੰ ਵੀ ਸੂਚਿਤ ਕਰ ਦਿੱਤਾ ਹੈ।
ਏਅਰਬੈਗ ਨੇ ਬਚਾਈ ਜਾਨ:ਪ੍ਰਹਿਲਾਦ ਮੋਦੀ ਦਾ ਪਰਿਵਾਰ ਮਰਸਡੀਜ਼ ਬੈਂਜ਼ ਕਾਰ 'ਚ ਬੈਂਗਲੁਰੂ ਤੋਂ ਮੈਸੂਰ ਦੇ ਰਸਤੇ ਬਾਂਦੀਪੁਰ ਜਾ ਰਿਹਾ ਸੀ। ਇਸ ਦੌਰਾਨ ਕਾਰ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਕਾਰ ਦਾ ਇੱਕ ਪਾਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਕਮਾਲ ਦੀ ਗੱਲ ਇਹ ਹੈ ਕਿ ਕਾਰ ਦੇ ਅੰਦਰ ਲੱਗੇ ਏਅਰਬੈਗ ਖੁੱਲ੍ਹਦੇ ਹੀ ਸਾਰੇ ਲੋਕਾਂ ਦੀ ਜਾਨ ( lives saved as soon as the airbag opened) ਬਚ ਗਈ। ਮੈਸੂਰ ਜ਼ਿਲ੍ਹੇ ਦੀ ਪੁਲਿਸ ਸੁਪਰਡੈਂਟ ਸੀਮਾ ਅਤੇ ਸੀਨੀਅਰ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਇਸ ਦਾ ਮੁਆਇਨਾ ਕੀਤਾ, ਮੈਸੂਰ ਦੱਖਣੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਜੇਐਸਐਸ ਦੇ ਮੈਡੀਕਲ ਸੁਪਰਡੈਂਟ ਡਾਕਟਰ ਮਧੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਭਰਾ ਪ੍ਰਹਿਲਾਦ ਮੋਦੀ ਸਮੇਤ ਸਾਰੇ ਜ਼ਖ਼ਮੀਆਂ ਨੂੰ ਦੁਪਹਿਰ 1.30 ਵਜੇ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਹਾਦਸੇ 'ਚ ਕੁੱਲ ਪੰਜ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪ੍ਰਹਿਲਾਦ ਮੋਦੀ ਦੇ ਪੋਤੇ ਦੇ ਸਿਰ ਦੇ ਖੱਬੇ ਪਾਸੇ ਸੱਟ ਲੱਗੀ ਸੀ। ਹਰ ਤਰ੍ਹਾਂ ਦੇ ਟੈਸਟ ਕੀਤੇ ਗਏ ਹਨ। ਸਾਰੇ ਸੁਰੱਖਿਅਤ ਹਨ।