ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਰੀਟਾਈਮ ਇੰਡੀਆ ਸਮਿੱਟ 2021 ਦਾ ਉਦਘਾਟਨ ਕੀਤਾ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫ਼ਰੰਸ ਦੇ ਜਰੀਏ ਈ ਬੁੱਕ ਮੈਰੀਟਾਈਮ ਇੰਡੀਆ ਵਿਜ਼ਨ 2030 ਜਾਰੀ ਕੀਤਾ। ਪ੍ਰਧਾਨਮੰਤਰੀ ਨੇ ਸਾਗਰ ਮੰਥਨ-ਮਰਕੇਟਾਈਲ ਮੈਰੀਟਾਈਮ ਡੋਮੇਨ ਅਵੇਅਰਨੇਸ ਸੇਂਟਰ ਦੀ ਸ਼ੁਰੂਆਤ ਕੀਤੀ।
ਪ੍ਰਧਾਨਮੰਤਰੀ ਨੇ ਇਸ ਮੌਕੇ ਕਿਹਾ ਕਿ ਸਮਿੱਟ ਇਸ ਖੇਤਰ ਨਾਲ ਸਬੰਧਿਤ ਕਈ ਹਿੱਤਧਾਰਕਾਂ ਨੂੰ ਇਕੱਠੇ ਲੈ ਕੇ ਆਵੇਗਾ। ਉਨ੍ਹਾਂ ਨੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਅਸੀਂ ਸਮੁੱਦਰੀ ਅਰਥਵਿਵਸਥਾ ਨੂੰ ਵਧਾਉਣ ਚ ਵੱਡੀ ਸਫਲਤਾ ਹਾਸਿਲ ਕਰਾਂਗੇ।
ਮੋਦੀ ਨੇ ਕਿਹਾ ਕਿ ਇਸ ਮੈਰੀਟਾਈਮ ਇੰਡੀਆ ਸਮਿੱਟ ਦੇ ਜਰੀਏ ਦੁਨੀਆ ਨੂੰ ਭਾਰਤ ਆਉਣ ਅਤੇ ਸਾਡੀ ਵਿਕਾਸ ਦਰ ਦਾ ਹਿੱਸਾ ਬਣਨ ਲਈ ਸੱਦਾ ਦੇਣਾ ਚਾਹੁੰਦੇ ਹਨ। ਭਾਰਤ ਸਮੁੱਦਰੀ ਖੇਤਰ ਵਿੱਚ ਵਧਣ ਲਈ ਕਾਫੀ ਗੰਭੀਰ ਹੈ।