ਅਮਰੋਹਾ: ਜ਼ਿਲੇ ਦੇ ਬਾਵਨਖੇੜੀ ਪਿੰਡ ਵਿੱਚ 14 ਅਪ੍ਰੈਲ 2008 ਦੀ ਰਾਤ ਨੂੰ ਸ਼ਬਨਮ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸ਼ਬਨਮ ਅਤੇ ਉਸ ਦੇ ਪ੍ਰੇਮੀ ਸਲੀਮ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਫੈਸਲੇ ਤੋਂ ਬਾਅਦ ਦੋਸ਼ੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੋਲੋਂ ਸਜ਼ਾ ਮੁਆਫੀ ਦੀ ਗੁਹਾਰ ਲਗਾਈ।
ਇਸ ਰਹਿਮ ਦੀ ਅਪੀਲ ਨੂੰ ਰਾਸ਼ਟਰਪਤੀ ਨੇ ਰੱਦ ਕਰ ਦਿੱਤਾ ਹੈ। ਇਸ ਤੋਂ ਬਾਅਦ ਸ਼ਬਨਮ ਦੇ ਚਾਚੇ ਅਤੇ ਮਾਸੀ ਸਮੇਤ ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਹੁਣ ਸ਼ਬਨਮ ਦੇ ਚਾਚੇ ਅਤੇ ਮਾਸੀ ਉਨ੍ਹਾਂ ਨੂੰ ਚੁਰਾਹੇ 'ਤੇ ਲਟਕਾਉਣ ਦੀ ਮੰਗ ਕਰ ਰਹੇ ਹਨ।
ਰਾਸ਼ਟਰਪਤੀ ਨੇ ਰਹਿਮ ਦੀ ਅਪੀਲ ਨੂੰ ਖਾਰਜ ਕੀਤਾ