ਕੋਲਕਾਤਾ:ਇਮਾਰਤ ਦੀ ਉਸਾਰੀ ਨੂੰ ਲੈ ਕੇ ਚੱਲ ਰਹੇ ਵਿਵਾਦ 'ਚ ਕੋਲਕਾਤਾ (Kolkata) ਦੇ ਨਰਕੇਲਡਾੰਗਾ (Narkeldanga) 'ਚ ਅੱਠ ਮਹੀਨੇ ਦੀ ਗਰਭਵਤੀ ਔਰਤ (Pregnant Woman) ਦੇ ਪੇਟ 'ਤੇ ਲੱਤ ਮਾਰਨ ਦੇ ਮੁਲਜ਼ਮ 'ਚ ਪੁਲਿਸ ਨੇ ਸੱਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਔਰਤ ਨੂੰ ਗੰਭੀਰ ਹਾਲਤ 'ਚ ਕਲਕੱਤਾ ਮੈਡੀਕਲ ਕਾਲਜ 'ਚ ਭਰਤੀ ਕਰਵਾਇਆ ਗਿਆ ਹੈ।
ਘਟਨਾ ਸਬੰਧੀ ਨਰਕੇਲਡਾੰਗਾ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਲਈ ਹੈ। ਇਸ ਮਾਮਲੇ ਵਿੱਚ ਹੁਣ ਤੱਕ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਤ੍ਰਿਣਮੂਲ ਕਾਂਗਰਸ (TMC) ਦੇ ਵਿਧਾਇਕ ਪਰੇਸ਼ ਪਾਲ (MLA Paresh Pal) ਅਤੇ ਕੌਂਸਲਰ ਸਵਪਨ ਸਮੱਦਾ (Swapan Samadda) ਦੇ ਸਮਰਥਕਾਂ 'ਤੇ ਔਰਤ ਨਾਲ ਕੁੱਟਮਾਰ ਕਰਨ ਦਾ ਦੋਸ਼ ਹੈ।ਇਸ ਸਬੰਧ 'ਚ ਕੋਲਕਾਤਾ ਪੁਲਸ ਦੇ ਡੀਐੱਸਪੀ (ESD) ਪ੍ਰਿਯਬ੍ਰਤ ਰਾਏ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਬਾਰੇ ਦੱਸਿਆ ਜਾਂਦਾ ਹੈ ਕਿ ਨਰਕੇਲਡਾੰਗਾ ਨਿਵਾਸੀ ਸ਼ਿਵਸ਼ੰਕਰ ਦਾਸ ਅਤੇ ਉਸ ਦੇ ਲੜਕੇ ਦੀਪਕ ਦਾਸ ਨੇ ਦੱਸਿਆ ਕਿ ਉਨ੍ਹਾਂ ਨੇ ਇਲਾਕੇ 'ਚ ਨਾਜਾਇਜ਼ ਬਿਲਡਿੰਗ ਉਸਾਰੀ ਦੇ ਕਾਰੋਬਾਰ ਦਾ ਵਿਰੋਧ ਕੀਤਾ ਸੀ। ਇਸ ਕਾਰਨ ਵਿਧਾਇਕ ਅਤੇ ਕੌਂਸਲਰ ਦੇ ਸਮਰਥਕਾਂ ਨੇ ਜ਼ਮੀਨੀ ਵਿਵਾਦ ਨੂੰ ਸੁਲਝਾਉਣ ਲਈ ਉਨ੍ਹਾਂ ਨੂੰ ਬੁਲਾਇਆ ਸੀ। ਮਿਲਣ ਤੋਂ ਇਨਕਾਰ ਕਰਨ 'ਤੇ ਦੋਸ਼ੀਆਂ ਨੇ ਦੀਪਕ ਦੀ ਕੁੱਟਮਾਰ ਕੀਤੀ। ਜਿਸ ਦੀ ਸ਼ਿਕਾਇਤ 'ਤੇ ਪੁਲਸ ਨੇ ਉਲਟਾ ਪਿਓ-ਪੁੱਤ ਨੂੰ ਗ੍ਰਿਫਤਾਰ ਕਰ ਲਿਆ।
ਅਦਾਲਤ ਤੋਂ ਜ਼ਮਾਨਤ ਕਰਵਾ ਕੇ ਜਦੋਂ ਉਹ ਘਰ ਪਹੁੰਚਿਆ ਤਾਂ ਦੇਖਿਆ ਕਿ ਮੁਲਜ਼ਮਾਂ ਨੇ ਭੰਨਤੋੜ ਕੀਤੀ ਹੋਈ ਸੀ। ਦੀਪਕ ਨੇ ਦੋਸ਼ ਲਗਾਇਆ ਕਿ ਐਤਵਾਰ ਨੂੰ ਵਿਧਾਇਕ ਦੇ ਸਮਰਥਕਾਂ ਨੇ ਘਰ 'ਚ ਦਾਖਲ ਹੋ ਕੇ 8 ਮਹੀਨੇ ਦੀ ਗਰਭਵਤੀ ਔਰਤ ਦੇ ਪੇਟ 'ਚ ਲੱਤਾਂ ਮਾਰੀਆਂ ਅਤੇ ਨਾਲ ਹੀ ਘਰ ਦੇ ਹੋਰ ਬੱਚਿਆਂ ਦੀ ਵੀ ਕੁੱਟਮਾਰ ਕੀਤੀ।
ਉਨ੍ਹਾਂ ਦੱਸਿਆ ਕਿ ਘਰ ਵਿੱਚੋਂ ਪੈਸੇ ਵੀ ਚੋਰੀ ਹੋ ਗਏ ਹਨ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਘਰ 'ਚ ਹਿੰਸਾ ਚੱਲ ਰਹੀ ਸੀ ਤਾਂ ਉਨ੍ਹਾਂ ਨੇ ਥਾਣੇ ਦਾ ਦਰਵਾਜ਼ਾ ਵੀ ਖੜਕਾਇਆ ਸੀ ਪਰ ਨਰਕੇਲਡਾੰਗਾ ਥਾਣੇ ਦੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇੰਨਾ ਹੀ ਨਹੀਂ ਉਸ ਨੂੰ ਗ੍ਰਿਫਤਾਰ ਕਰਨ ਦੀ ਧਮਕੀ ਵੀ ਦਿੱਤੀ ਗਈ। ਘਟਨਾ ਸਬੰਧੀ ਵਿਧਾਇਕ ਪਰੇਸ਼ ਪਾਲ ਨੇ ਕਿਹਾ ਕਿ ਮੈਂ ਸ਼ਿਕਾਇਤਕਰਤਾਵਾਂ ਨੂੰ ਨਹੀਂ ਜਾਣਦਾ ਅਤੇ ਨਾ ਹੀ ਮੇਰਾ ਇਸ ਘਟਨਾ ਨਾਲ ਕੋਈ ਸਬੰਧ ਹੈ।
ਇਹ ਵੀ ਪੜ੍ਹੋ:Delhi liquor scam ਕੇਸੀਆਰ ਦੀ ਧੀ ਕਵਿਤਾ ਨੇ ਭਾਜਪਾ ਦੇ ਆਰੋਪਾਂ ਦਾ ਕੀਤਾ ਖੰਡਨ