ਪ੍ਰਯਾਗਰਾਜ: ਜ਼ਿਲ੍ਹੇ ਦੇ ਕਰਚਨਾ ਇਲਾਕੇ ਦੇ ਦਿਹਾ ਪਿੰਡ ਤੋਂ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਜਿੱਥੇ ਪਰਿਵਾਰਕ ਮੈਂਬਰਾਂ ਨੇ ਆਪਣੀ 18 ਸਾਲਾ ਧੀ ਦੀ ਲਾਸ਼ ਨੂੰ ਸਿਰਫ ਇਸ ਵਹਿਮ 'ਚ 3 ਦਿਨ ਤੱਕ ਘਰ 'ਚ ਬੰਦ ਰੱਖਿਆ ਕਿ ਉਹ ਉਸ ਨੂੰ ਤੰਤਰ-ਮੰਤਰ ਰਾਹੀਂ ਦੁਬਾਰਾ ਜੀਉਂਦਾ ਕਰ ਦੇਣਗੇ, ਪਰ ਮੰਗਲਵਾਰ ਸ਼ਾਮ ਨੂੰ ਜਦੋਂ ਪਿੰਡ ਵਾਸੀਆਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜਦੋਂ ਇਹ ਖੌਫਨਾਕ ਨਜ਼ਾਰਾ ਦੇਖਿਆ ਤਾਂ ਸਾਰਿਆਂ ਦੀ ਰੂਹ ਕੰਬ ਗਈ। ਫਿਲਹਾਲ ਪੁਲਿਸ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਦੱਸ ਦੇਈਏ ਕਿ 3 ਦਿਨ ਪਹਿਲਾਂ ਹੀ ਅਭੈਰਾਜ ਯਾਦਵ ਆਪਣੇ ਪਰਿਵਾਰ ਨਾਲ ਮੌਟਕਰਚਨਾ ਥਾਣਾ ਖੇਤਰ ਦੇ ਦਿਹਾ ਪਿੰਡ 'ਚ ਰਹਿੰਦਾ ਹੈ। ਸੂਤਰਾਂ ਦੀ ਮੰਨੀਏ ਤਾਂ ਅਭੈਰਾਜ ਦੀ ਧੀ 18 ਸਾਲਾ ਦੀਪਿਕਾ ਦੀ 3 ਦਿਨ ਪਹਿਲਾਂ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਸੀ। 3 ਦਿਨਾਂ ਤੱਕ ਪਰਿਵਾਰਕ ਮੈਂਬਰਾਂ ਨੇ ਦੀਪਿਕਾ ਦਾ ਅੰਤਿਮ ਸੰਸਕਾਰ ਨਹੀਂ ਕੀਤਾ, ਜਿਸ ਦਾ ਪਿੰਡ ਵਾਸੀਆਂ ਨੂੰ ਮੰਗਲਵਾਰ ਨੂੰ ਪਤਾ ਲੱਗਾ। ਪਿੰਡ ਵਾਸੀਆਂ ਨੂੰ ਇਹ ਪਤਾ ਲੱਗਿਆ ਕਿ ਪਰਿਵਾਰ ਘਰ ਦੇ ਅੰਦਰ ਹੀ ਤੰਤਰ-ਮੰਤਰ ਰਾਹੀਂ ਆਪਣੀ ਧੀ ਨੂੰ ਜਿੰਦਾ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।