ਨਵੀਂ ਦਿੱਲੀ: ਅਧੀਰ ਰੰਜਨ ਦੇ ਰਾਸ਼ਟਰਪਤੀ ਲਈ ਦਿੱਤੇ ਬਿਆਨ ਦਾ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਇਸ ਨੂੰ ਲੈ ਕੇ ਭਾਜਪਾ ਨੇ ਕਾਂਗਰਸ 'ਤੇ ਹਮਲਾ ਬੋਲਿਆ ਹੈ। ਉਹ ਸੋਨੀਆ ਗਾਂਧੀ ਤੋਂ ਮੁਆਫੀ ਮੰਗਣ ਦੀ ਮੰਗ ਕਰ ਰਹੀ ਹੈ। ਇਸ ਬਿਆਨ 'ਤੇ ਵੀਰਵਾਰ ਨੂੰ ਲੋਕ ਸਭਾ 'ਚ ਹੰਗਾਮਾ ਹੋਇਆ। ਸ਼ੁੱਕਰਵਾਰ ਨੂੰ ਵੀ ਇਸ ਵਿਵਾਦ ਨੂੰ ਲੈ ਕੇ ਸੰਸਦ 'ਚ ਹੰਗਾਮਾ ਹੋਣ ਦੀ ਸੰਭਾਵਨਾ ਹੈ। ਭਾਵੇਂ ਅਧੀਰ ਰੰਜਨ ਸਾਫ਼-ਸਾਫ਼ ਕਹਿ ਰਹੇ ਹਨ ਕਿ ਉਨ੍ਹਾਂ ਤੋਂ ਗ਼ਲਤੀ ਹੋਈ ਹੈ, ਪਰ ਅਸਲੀਅਤ ਕੁਝ ਹੋਰ ਹੈ। ਜਦੋਂ ਇਸ ਮਾਮਲੇ ਨੂੰ ਭਾਜਪਾ ਨੇ ਫੜ੍ਹਿਆ ਅਤੇ ਸੰਸਦ ਵਿੱਚ ਆਵਾਜ਼ ਉਠਾਈ ਤਾਂ ਉਨ੍ਹਾਂ ਨੇ ਆਪਣੀ ਗਲਤੀ ਮੰਨ ਲਈ ਹੈ।
ਅਧੀਰ ਰੰਜਨ ਦੇ ਬਿਆਨ 'ਤੇ ਸੰਸਦ 'ਚ ਅੱਜ ਵੀ ਹੰਗਾਮਾ ਹੋਣ ਦੀ ਸੰਭਾਵਨਾ - SONIA GANDHI
ਰਾਸ਼ਟਰਪਤੀ ਲਈ ਅਧੀਰ ਰੰਜਨ ਦੇ ਬਿਆਨ ਨੂੰ ਲੈ ਕੇ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਇਸ ਨੂੰ ਲੈ ਕੇ ਭਾਜਪਾ ਨੇ ਕਾਂਗਰਸ 'ਤੇ ਹਮਲਾ ਬੋਲਿਆ ਹੈ। ਭਾਜਪਾ ਸੋਨੀਆ ਗਾਂਧੀ ਤੋਂ ਮੁਆਫੀ ਮੰਗਣ ਦੀ ਮੰਗ ਕਰ ਰਹੀ ਹੈ।
ਬੁੱਧਵਾਰ ਦੁਪਹਿਰ ਕਰੀਬ 12.30 ਵਜੇ ਜਦੋਂ ਕਾਂਗਰਸੀ ਆਗੂ ਵਿਜੇ ਚੌਕ ਵਿਖੇ ਧਰਨਾ ਦੇ ਰਹੇ ਸਨ। ਅਧੀਰ ਰੰਜਨ ਨੇ ਭਾਵੇਂ ਆਪਣੀ ਤਰਫੋਂ ਲੱਖਾਂ ਸਪੱਸ਼ਟੀਕਰਨ ਪੇਸ਼ ਕੀਤੇ ਹੋਣ ਪਰ ਭਾਜਪਾ ਇਸ ਮੁੱਦੇ 'ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਮੁਆਫੀ ਮੰਗਣ ਦੀ ਮੰਗ 'ਤੇ ਅੜੀ ਹੋਈ ਹੈ। ਇਸ ਲਈ ਅਜਿਹੇ 'ਚ ਲੱਗਦਾ ਹੈ ਕਿ ਅੱਜ ਫਿਰ ਸੰਸਦ 'ਚ ਭਾਰੀ ਹੰਗਾਮਾ ਹੋ ਸਕਦਾ ਹੈ। ਕੱਲ੍ਹ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਸੋਨੀਆ ਗਾਂਧੀ ਵਿੱਚ ਬਹਿਸ ਹੋ ਗਈ ਸੀ। ਜਿਸ ਤੋਂ ਬਾਅਦ ਸਦਨ ਵਿੱਚ ਹੰਗਾਮਾ ਹੋਇਆ ਅਤੇ ਲੋਕ ਸਭਾ ਮੁਲਤਵੀ ਕਰ ਦਿੱਤੀ ਗਈ।
ਇਹ ਵੀ ਪੜ੍ਹੋ:ਮੁਅੱਤਲੀ ਖਿਲਾਫ 50 ਘੰਟਿਆ ਤੋਂ ਧਰਨਾ- ਸੰਸਦ ਭਵਨ 'ਚ ਸਾਂਸਦਾਂ ਨੇ ਮੱਛਰਦਾਨੀ 'ਚ ਕੱਟੀ ਰਾਤ