ਪੰਜਾਬ

punjab

ETV Bharat / bharat

ਚੋਣ ਕਮਿਸ਼ਨ ਦਾ ਵੱਡਾ ਫੈਸਲਾ: ਲੋਕਸਭਾ-ਵਿਧਾਨਸਭਾ ਚੋਣਾਂ 'ਚ ਜ਼ਿਆਦਾ ਪੈਸਾ ਖਰਚ ਕਰ ਸਕਣਗੇ ਉਮੀਦਵਾਰ - ਨਵੀਂ ਖਰਚ ਸੀਮਾ

ਚੋਣ ਕਮਿਸ਼ਨ ਨੇ ਕਾਨੂੰਨ ਮੰਤਰਾਲੇ ਦੇ ਨੋਟੀਫਿਕੇਸ਼ਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਮੀਦਵਾਰਾਂ ਲਈ ਚੋਣ ਖਰਚ ਦੀ ਸੀਮਾ ਵਧਾ ਦਿੱਤੀ ਗਈ ਹੈ। ਲੋਕ ਸਭਾ ਲਈ 95 ਲੱਖ ਅਤੇ ਵਿਧਾਨ ਸਭਾ ਚੋਣਾਂ ਲਈ 40 ਲੱਖ ਰੁਪਏ ਖਰਚ ਸਕਣਗੇ। ਪੜੋ ਪੂਰੀ ਖਬਰ...

ਉਮੀਦਵਾਰਾਂ ਲਈ ਚੋਣ ਖਰਚ ਦੀ ਸੀਮਾ ਵਧਾ ਦਿੱਤੀ ਗਈ
ਉਮੀਦਵਾਰਾਂ ਲਈ ਚੋਣ ਖਰਚ ਦੀ ਸੀਮਾ ਵਧਾ ਦਿੱਤੀ ਗਈ

By

Published : Jan 7, 2022, 9:47 AM IST

Updated : Jan 7, 2022, 1:46 PM IST

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਵੀਰਵਾਰ ਨੂੰ ਕਾਨੂੰਨ ਮੰਤਰਾਲੇ ਦੇ ਨੋਟੀਫਿਕੇਸ਼ਨ ਦਾ ਹਵਾਲਾ ਦਿੰਦੇ ਹੋਏ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਲਈ ਚੋਣ ਖਰਚ ਦੀ ਸੀਮਾ 70 ਲੱਖ ਰੁਪਏ ਤੋਂ ਵਧਾ ਕੇ 95 ਲੱਖ ਰੁਪਏ ਅਤੇ ਵਿਧਾਨ ਸਭਾ ਚੋਣਾਂ ਲਈ 28 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕਰ ਦਿੱਤੀ ਗਈ ਹੈ।

ਸਰਕਾਰ ਦਾ ਇਹ ਫੈਸਲਾ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਸਿਫਾਰਿਸ਼ 'ਤੇ ਆਧਾਰਿਤ ਹੈ। ਲੋਕ ਸਭਾ ਚੋਣਾਂ ਲਈ ਸੋਧ ਖਰਚ ਸੀਮਾ ਹੁਣ ਵੱਡੇ ਰਾਜਾਂ ਲਈ 90 ਲੱਖ ਰੁਪਏ ਅਤੇ ਛੋਟੇ ਰਾਜਾਂ ਲਈ 75 ਲੱਖ ਰੁਪਏ ਹੈ। ਪਹਿਲਾਂ ਇਹ ਸੀਮਾ ਵੱਡੇ ਰਾਜਾਂ ਲਈ 70 ਲੱਖ ਰੁਪਏ ਅਤੇ ਛੋਟੇ ਰਾਜਾਂ ਲਈ 54 ਲੱਖ ਰੁਪਏ ਸੀ।

ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਲਈ ਸੋਧ ਚੋਣ ਖਰਚ ਸੀਮਾ ਵੱਡੇ ਰਾਜਾਂ ਲਈ 28 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕਰ ਦਿੱਤੀ ਗਈ ਹੈ। ਛੋਟੇ ਰਾਜਾਂ ਵਿੱਚ, ਉਮੀਦਵਾਰ ਹੁਣ 20 ਲੱਖ ਰੁਪਏ ਦੀ ਬਜਾਏ ਵੱਧ ਤੋਂ ਵੱਧ 28 ਲੱਖ ਰੁਪਏ ਖਰਚ ਕਰ ਸਕਦੇ ਹਨ।

ਚੋਣ ਕਮਿਸ਼ਨ ਨੇ ਕਿਹਾ ਹੈ ਕਿ ਨਵੀਂ ਖਰਚ ਸੀਮਾ ਆਉਣ ਵਾਲੀਆਂ ਸਾਰੀਆਂ ਚੋਣਾਂ 'ਤੇ ਲਾਗੂ ਹੋਵੇਗੀ। ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ ਦੇ ਉਮੀਦਵਾਰ ਹੁਣ ਵਧੀ ਹੋਈ ਸੀਮਾ ਤੱਕ ਖਰਚ ਕਰ ਸਕਦੇ ਹਨ। ਪੰਜ ਰਾਜਾਂ ਵਿੱਚ ਚੋਣਾਂ ਹੋਣੀਆਂ ਹਨ ਅਤੇ ਕਮਿਸ਼ਨ ਅਗਲੇ ਕੁਝ ਦਿਨਾਂ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਸਕਦਾ ਹੈ।

ਇਹ ਵੀ ਪੜੋ:PM Security Breach: ਸਬੰਧਤ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ

Last Updated : Jan 7, 2022, 1:46 PM IST

ABOUT THE AUTHOR

...view details