ਚੰਡੀਗੜ੍ਹ:ਪ੍ਰਧਾਨ ਮੰਤਰੀ ਨਰਿੰਦਰਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਹੋਣ ਤੋਂ ਬਾਅਦ ਦੇਸ਼ ਭਰ ਵਿੱਚ ਸਿਆਸਤ ਭਖ ਚੁੱਕੀ ਹੈ ਤੇ ਪੰਜਾਬ ਸਰਕਾਰ ’ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਉਥੇ ਹੀ ਕਾਂਗਰਸੀ ਆਗੂਆਂ ਤੇ ਵਿਰੋਧੀਆਂ ਵੱਲੋਂ ਭਾਜਪਾ ’ਤੇ ਹੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਪੰਜਾਬ ਦੇ ਲੋਕਾਂ ਨੇ ਇਸ ਦਾ ਜਵਾਬ ਦਿੱਤਾ ਹੈ।
ਇਹ ਵੀ ਪੜੋ:PM ਨਰਿੰਦਰ ਮੋਦੀ ਦਾ ਪੰਜਾਬ 'ਚ ਰੁੱਕਿਆ ਕਾਫ਼ਲਾ, ਹੋਮ ਮਨੀਸਟਰੀ ਹੋਈ ਤੱਤੀ
ਰਣਦੀਪ ਸੂਰੇਵਾਲ ਦਾ ਟਵੀਟ
ਕਾਂਗਰਸੀ ਆਗੂ ਰਣਦੀਪ ਸੂਰੇਵਾਲ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਪਿਆਰੇ ਨੱਡਾ, ਰੈਲੀ ਰੱਦ ਹੋਣ ਦਾ ਕਾਰਨ ਖਾਲੀ ਕੁਰਸੀਆਂ ਸਨ। ਜੇ ਤੁਸੀਂ ਮੇਰੇ 'ਤੇ ਵਿਸ਼ਵਾਸ ਨਹੀਂ ਕਰਦੇ, ਤਾਂ ਇੱਕ ਨਜ਼ਰ ਮਾਰੋ ਅਤੇ ਹਾਂ, ਕੋਈ ਬਕਵਾਸ ਬਿਆਨਬਾਜ਼ੀ ਨਹੀਂ, ਕਿਸਾਨ ਵਿਰੋਧੀ ਮਾਨਸਿਕਤਾ ਦੇ ਸੱਚ ਨੂੰ ਸਵੀਕਾਰ ਕਰੋ ਅਤੇ ਆਤਮ ਮੰਥਨ ਕਰੋ। ਪੰਜਾਬ ਦੇ ਲੋਕਾਂ ਨੇ ਰੈਲੀ ਤੋਂ ਦੂਰੀ ਬਣਾ ਕੇ ਹੰਕਾਰੀ ਸੱਤਾ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ।
ਮੰਤਰੀ ਪਰਗਟ ਸਿੰਘ ਦਾ ਟਵੀਟ
ਕੈਬਨਿਟ ਮੰਤਰੀ ਪਰਗਟ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਜੇਪੀ ਨੱਢਾ ਜੀ, ਮੋਦੀ ਜੀ ਦੀ ਫਿਰੋਜ਼ਪੁਰ ਰੈਲੀ ਤੋਂ ਗੈਰਹਾਜ਼ਰੀ ਦਾ ਅਸਲ ਕਾਰਨ ਪੰਜਾਬ ਦੇ ਲੋਕਾਂ ਵੱਲੋਂ ਕੀਤਾ ਗਿਆ ਮੁਕੰਮਲ ਬਾਈਕਾਟ ਹੈ। ਪੰਜਾਬ ਸਰਕਾਰ ਨੇ SPG ਅਤੇ ਹੋਰ ਕੇਂਦਰੀ ਏਜੰਸੀਆਂ ਨਾਲ ਸਲਾਹ ਕਰਕੇ ਹਰ ਤਰ੍ਹਾਂ ਦਾ ਸੁਰੱਖਿਆ ਸਹਿਯੋਗ ਦਿੱਤਾ। ਸੁਰੱਖਿਆ ਦੀ ਕਮੀ ਦਾ ਪੱਤਾ ਅਸਲੀਅਤ ਨੂੰ ਛੁਪਾਇਆ ਨਹੀਂ ਜਾ ਸਕਦਾ।
ਹਰਪਾਲ ਚੀਮਾ ਦਾ ਟਵੀਟ
ਹਰਪਾਲ ਚੀਮਾ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਪ੍ਰਧਾਨ ਮੰਤਰੀ ਮੋਦੀ ਨੇ ਰੈਲੀ ਵਿੱਚ ਘੱਟ ਲੋਕਾਂ ਨੂੰ ਦੇਖ ਰੈਲੀ ਰੱਦ ਕੀਤੀ ਹੈ। ਪੰਜਾਬ ਨੇ ਭਾਜਪਾ + ਪੰਜਾਬ ਲੋਕ ਕਾਂਗਰਸ + ਹੋਰ ਫਰੰਟ ਨੂੰ ਸਪੱਸ਼ਟ ਤੌਰ 'ਤੇ ਰੱਦ ਕਰ ਦਿੱਤਾ ਹੈ। ਸੁਰੱਖਿਆ ਦੀ ਕਮੀ ਸਿਰਫ਼ ਇੱਕ ਬਹਾਨਾ ਹੈ।