ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਮੰਗਲਵਾਰ ਨੂੰ ਐਲਾਨੇ ਜਾ ਰਹੇ ਹਨ। ਸੂਬੇ ਦੀਆਂ 243 ਵਿਧਾਨ ਸਭਾ ਸੀਟਾਂ 'ਤੇ ਤਿੰਨ ਗੇੜਾਂ 'ਚ ਵੋਟਿੰਗ ਪੂਰੀ ਹੋ ਚੁੱਕੀ ਹੈ।
ਅੱਜ 3,755 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ। ਸੂਬੇ ਦੇ 38 ਜ਼ਿਲ੍ਹਿਆਂ ਵਿੱਚ 55 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਸੁਰੱਖਿਆ ਦੇ ਵੀ ਠੋਸ ਪ੍ਰਬੰਧ ਕੀਤੇ ਗਏ ਹਨ। ਇਸ ਦੇ ਲਈ ਅਰਧ ਸੈਨਿਕ ਬਲਾਂ ਦੀਆਂ 19 ਕੰਪਨੀਆਂ ਬਿਹਾਰ ਪੁਲਿਸ ਦੇ ਨਾਲ ਤਾਇਨਾਤ ਕੀਤੀਆਂ ਗਈਆਂ ਹਨ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਚੋਣਾਂ ਦੇ ਨਤੀਜਿਆਂ 'ਤੇ ਪ੍ਰਤਿਕਿਰਿਆ ਦੇ ਰਹੇ ਹਨ।
ਬਿਹਾਰ ਚੋਣਾਂ ਨੂੰ ਲੈ ਕੇ ਸਿਆਸੀ ਆਗੂਆਂ ਦੀ ਪ੍ਰਤਿਕਿਰਿਆ
ਭਾਜਪਾ ਆਗੂ ਮਨੋਜ ਤਿਵਾਰੀ ਨੇ ਕਿਹਾ ਕਿ “ਮੈਨੂੰ ਯਕੀਨ ਹੈ ਕਿ ਲੋਕਾਂ ਨੇ ਆਪਣੀ ਵੋਟ ਪਾ ਕੇ ਐਨਡੀਏ ਨੂੰ ਇੱਕ ਹੋਰ ਕਾਰਜਕਾਲ ਦਿੱਤਾ ਹੈ। ਐਨਡੀਏ ਦੇ ਵੋਟਰ ਖਾਮੋਸ਼ ਵੋਟਰ ਹਨ। ਮਹਾਂਗਠਜੋੜ ਦੇ ਲੋਕਾਂ ਨੇ ਕਈ ਥਾਵਾਂ’ ਤੇ ਵੋਟਰਾਂ ਨੂੰ ਕੁੱਟਿਆ ਅਤੇ ਧਮਕਾਇਆ ਹੈ।