ਨਵੀਂ ਦਿੱਲੀ: ਟਿੱਕਰੀ ਤੋਂ ਬਾਅਦ ਹੁਣ ਗਾਜ਼ੀਪੁਰ ਸਰਹੱਦ (Ghazipur border) ਤੋਂ ਬੈਰੀਕੇਡ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਬੈਰੀਕੇਡ ਹਟਾਏ ਜਾਣ ਤੋਂ ਬਾਅਦ ਗਾਜ਼ੀਆਬਾਦ ਤੋਂ ਦਿੱਲੀ ਤੱਕ ਦਾ ਰਸਤਾ ਖੁੱਲ੍ਹ ਸਕਦਾ ਹੈ, ਫਿਲਹਾਲ ਕਿਸਾਨ ਕਈ ਮਹੀਨਿਆਂ ਤੋਂ ਖੇਤੀ ਕਾਨੂੰਨਾਂ (Agricultural laws) ਦੀ ਵਾਪਸੀ ਲਈ ਇਸ ਸੜਕ 'ਤੇ ਪ੍ਰਦਰਸ਼ਨ ਕਰ ਰਹੇ ਹਨ। ਫਿਲਹਾਲ ਸਿਰਫ ਬੈਰੀਕੇਡ ਹਟਾਏ ਜਾ ਰਹੇ ਹਨ, ਵਿਰੋਧ ਕਰ ਰਹੇ ਕਿਸਾਨ ਉਥੇ ਹੀ ਖੜ੍ਹੇ ਹਨ।
ਇਹ ਵੀ ਪੜੋ:PETROL & DIESEL PRICE: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ, ਜਾਣੋ ਆਪਣੇ ਸ਼ਹਿਰ ਦਾ ਰੇਟ
ਜਾਣਕਾਰੀ ਹੈ ਕਿ ਪੁਲੀਸ ਨੇ ਸਭ ਤੋਂ ਪਹਿਲਾਂ ਗਾਜ਼ੀਪੁਰ ਸਰਹੱਦ (Ghazipur border) ’ਤੇ ਲੱਗੀਆਂ ਕੰਡਿਆਲੀਆਂ ਤਾਰਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀਰਵਾਰ ਰਾਤ ਨੂੰ ਟਿੱਕਰੀ ਸਰਹੱਦ (Tikri border) ਤੋਂ ਬੈਰੀਕੇਡਿੰਗ ਹਟਾਉਣੀ ਸ਼ੁਰੂ ਕਰ ਦਿੱਤੀ ਗਈ ਸੀ।
ਦੱਸ ਦਈਏ ਕਿ ਖੇਤੀ ਕਾਨੂੰਨਾਂ (Agricultural laws) ਖ਼ਿਲਾਫ਼ ਇਸ ਖੇਤਰ ਵਿੱਚ ਕਿਸਾਨਾਂ ਵੱਲੋਂ ਆਪਣਾ ਵਿਰੋਧ ਸ਼ੁਰੂ ਕੀਤੇ ਜਾਣ ਤੋਂ ਬਾਅਦ ਹੁਣ ਤਕਰੀਬਨ ਇੱਕ ਸਾਲ ਤੋਂ ਸਰਹੱਦ ਬੰਦ ਹੈ।
ਟਿੱਕਰੀ ਤੋਂ ਬਾਅਦ ਗਾਜ਼ੀਪੁਰ ਬਾਰਡਰ ਤੋਂ ਪੁਲਿਸ ਨੇ ਹਟਾਏ ਬੈਰੀਕੇਡ ਸਰਕਾਰ ਦੇ ਸਮਰਥਕਾਂ ਨੇ ਪ੍ਰਦਰਸ਼ਨ ਲਈ ਕਿਸਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਸੀ ਕਿ ਇਸ ਦੇ ਨਾਲ ਹਜ਼ਾਰਾਂ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈੈ। ਪਿਛਲੇ ਹਫ਼ਤੇ, ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਅੰਦੋਲਨ ਕਰਨ ਦਾ ਅਧਿਕਾਰ ਹੈ ਪਰ ਉਹ ਅਣਮਿੱਥੇ ਸਮੇਂ ਲਈ ਸੜਕਾਂ ਨੂੰ ਨਹੀਂ ਰੋਕ ਸਕਦੇ। ਹਾਲਾਂਕਿ ਕਿਸਾਨਾਂ ਨੇ ਅਦਾਲਤ ਨੂੰ ਦੱਸਿਆ ਹੈ ਕਿ ਪੁਲਿਸ ਨੇ ਹੀ ਬੈਰੀਕੇਡ ਲਗਾਏ ਸਨ।
ਕਿਸਾਨਾਂ ਵੱਲੋਂ ਦਲੀਲ ਦਿੱਤੀ ਗਈ ਸੀ ਕਿ "ਅਸੀਂ ਦਿੱਲੀ ਨੂੰ ਜਾਣ ਵਾਲੇ ਰਸਤੇ ਨੂੰ ਬੰਦ ਨਹੀਂ ਕੀਤਾ ਜਦਕਿ ਕਾਨੂੰਨ-ਵਿਵਸਥਾ ਦੀ ਸਮੱਸਿਆ ਨੂੰ ਲੈਕੇ ਦਿੱਲੀ ਵਿੱਚ ਬੈਰੀਕੇਡਿੰਗ ਕੀਤੀ ਗਈ ਸੀ, ਇਹ ਜ਼ਰੂਰੀ ਸੀ। ਉਦੋਂ ਤੋਂ ਹੀ ਸਰਹੱਦ ਦੇ ਦੂਜੇ ਪਾਸੇ ਟੈਂਟ ਲਗਾ ਦਿੱਤੇ ਗਏ ਸਨ। ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵੱਡੀ ਗਿਣਤੀ ਵਿੱਚ ਕਿਸਾਨ ਵੱਲੋਂ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ 'ਤੇ ਡੇਰੇ ਲਾਏ ਗਏ ਹਨ।
ਇਹ ਵੀ ਪੜੋ:ਦਿੱਲੀ ਬਾਰਡਰ ਤੋਂ ਪੁਲਿਸ ਨੇ ਹਟਾਏ ਬੈਰੀਕੇਡ !