ਪੰਜਾਬ

punjab

ETV Bharat / bharat

ਪੁਲਿਸ ਹੁਣ 'ਭੂਤਾਂ' ਖ਼ਿਲਾਫ਼ ਵੀ ਸ਼ਿਕਾਇਤਾਂ ਦਰਜ ਕਰਨ ਲੱਗੀ ! - Police now start registering complaints against 'ghosts' too!

ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ 'ਚ ਉਦੋਂ ਜੱਗੋਂ ਤੇਅਰਵੀਂ ਹੋਈ ਜਦੋਂ ਪੁਲਿਸ ਨੇ ਪੁਲਿਸ ਨੇ ਭੂਤਾਂ ਖ਼ਿਲਾਫ ਸ਼ਿਕਾਇਤ ਦਰਜ ਕਰ ਦਿੱਤੀ। ਦਰਅਸਲ ਐਤਵਾਰ ਨੂੰ ਇਕ ਸ਼ਖ਼ਸ ਗੁਜਰਾਤ ਦੇ ਪੰਚਮਹਿਲ ਵਿੱਚ ਸਥਿਤ ਜੰਬੂਘੋਦਾ ਥਾਣੇ ਆਇਆ ਤੇ ਉਸ ਦੀ ਸ਼ਿਕਾਇਤ ਸੁਣ ਕੇ ਪੁਲਿਸ ਮੁਲਾਜ਼ਮ ਹੈਰਾਨ ਰਹਿ ਗਏ।

ਪੁਲਿਸ ਹੁਣ 'ਭੂਤਾਂ' ਖ਼ਿਲਾਫ਼ ਵੀ ਸ਼ਿਕਾਇਤਾਂ ਦਰਜ ਕਰਨ ਲੱਗੀ !
ਪੁਲਿਸ ਹੁਣ 'ਭੂਤਾਂ' ਖ਼ਿਲਾਫ਼ ਵੀ ਸ਼ਿਕਾਇਤਾਂ ਦਰਜ ਕਰਨ ਲੱਗੀ !

By

Published : Jun 30, 2021, 3:11 PM IST

Updated : Jun 30, 2021, 3:33 PM IST

ਪੰਚਮਹਿਲ: ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ 'ਚ ਉਦੋਂ ਜੱਗੋਂ ਤੇਅਰਵੀਂ ਹੋਈ ਜਦੋਂ ਪੁਲਿਸ ਨੇ ਪੁਲਿਸ ਨੇ ਭੂਤਾਂ ਖ਼ਿਲਾਫ ਸ਼ਿਕਾਇਤ ਦਰਜ ਕਰ ਦਿੱਤੀ। ਦਰਅਸਲ ਐਤਵਾਰ ਨੂੰ ਇਕ ਸ਼ਖ਼ਸ ਗੁਜਰਾਤ ਦੇ ਪੰਚਮਹਿਲ ਵਿੱਚ ਸਥਿਤ ਜੰਬੂਘੋਦਾ ਥਾਣੇ ਆਇਆ ਤੇ ਉਸ ਦੀ ਸ਼ਿਕਾਇਤ ਸੁਣ ਕੇ ਪੁਲਿਸ ਮੁਲਾਜ਼ਮ ਹੈਰਾਨ ਰਹਿ ਗਏ।

ਉਧਰ ਪੁਲਿਸ ਨੇ ਵੀ ਹੱਦ ਕਰ ਦਿੱਤੀ ਕਿ ਭੂਤਾਂ ਖਿਲਾਫ਼ ਸ਼ਿਕਾਇਤ ਦਰਜ ਕਰ ਦਿੱਤੀ। ਉਸ ਸ਼ਖ਼ਸ ਇਲਜ਼ਾਮ ਹੈ ਕਿ ਉਸ ਨੂੰ ਭੂਤਾਂ ਦਾ ਗਿਰੋਹ ਉਸ ਨੂੰ ਤੰਗ ਕਰਦਾ ਹੈ।

ਜਿਨ੍ਹਾਂ ਵਿੱਚੋਂ ਦੋ ਨੇ ਤਾਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮਾਨਸਿਕ ਰੂਪ ਚ ਪ੍ਰੇਸ਼ਾਨ ਸ਼ਖ਼ਸ ਨੇ ਪੁਲਿਸ ਨੂੰ ਕੀਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਜਦੋਂ ਉਹ ਖੇਤਾਂ ਵਿਚ ਕੰਮ ਕਰ ਰਿਹਾ ਸੀ ਤਾਂ ਭੂਤਾਂ ਦਾ ਇੱਕ ਗਰੋਹ ਉਸ ਕੋਲ ਆਇਆ ਤੇ ਉਨ੍ਹਾਂ ਚੋਂ ਦੋ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ।

ਉਧਰ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਇਹ ਆਦਮੀ ਥਾਣੇ ਪਹੁੰਚਿਆ ਤਾਂ ਉਹ ਬਹੁਤ ਪਰੇਸ਼ਾਨ ਨਜ਼ਰ ਆਇਆ। ਇਹ ਸਪੱਸ਼ਟ ਸੀ ਕਿ ਉਹ ਜਬਲੀਆਂ ਮਾਰ ਰਿਹਾ ਸੀ ਅਸੀਂ ਉਸ ਦੀ ਸ਼ਿਕਾਇਤ ਲੈ ਲਈ ਤੇ ਉਸ ਨੂੰ ਸ਼ਾਂਤ ਕਰਨ ਵਿਚ ਮਦਦ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਪੀੜਤ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ, ਜਿਸ ਤੋਂ ਪਤਾ ਚੱਲਿਆ ਕਿ ਵਿਅਕਤੀ ਮਾਨਸਿਕ ਬਿਮਾਰੀ ਤੋਂ ਪੀੜਤ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ, ਪਰ ਪਿਛਲੇ 10 ਦਿਨਾਂ ਤੋਂ ਉਸਨੇ ਆਪਣੀ ਦਵਾਈ ਨਹੀਂ ਲਈ।

Last Updated : Jun 30, 2021, 3:33 PM IST

ABOUT THE AUTHOR

...view details