ਨਵੀਂ ਦਿੱਲੀ:ਵਿਦੇਸ਼ੀ ਨਾਗਰਿਕ ਦੇ ਕਤਲ ਮਾਮਲੇ ਚ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਦੱਸ ਦਈਏ ਕਿ ਪੁਲਿਸ ਨੇ ਜਾਂਚ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਤਿੰਨੇ ਮੁਲਜ਼ਮਾਂ ਦੀ ਪਛਾਣ ਵੀਰੇਂਦਰ ਸਿੰਘ, ਗੋਪਾਲ ਅਤੇ ਦਿਲਬਾਗ ਦੇ ਵੱਜੋ ਹੋਈ ਹੈ। ਤਿਨੋਂ ਮੁਲਜ਼ਮ ਦਿੱਲੀ ਦੇ ਰੰਗਪੁਰੀ ਇਲਾਕੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ ਕੈਬ ਚਾਲਕ ਦਾ ਕੰਮ ਕਰਦੇ ਹਨ।
ਮਾਮਲੇ ਸਬੰਧੀ ਪੁਲਿਸ ਕਮਿਸ਼ਨਰ ਰਾਜੀਵ ਰੰਜਨ ਨੇ ਦੱਸਿਆ ਕਿ ਪੀਸੀਆਰ ਕਾਲ ਦੇ ਜਰੀਏ ਆਈਜੀਆਈ ਥਾਣੇ ਦੀ ਪੁਲਿਸ ਟੀਮ ਨੂੰ ਇੱਕ ਵਿਅਕਤੀ ਦਾ ਫੋਨ ਆਇਆ ਜਿਸ ਚ ਦੱਸਿਆ ਕਿ ਇੱਕ ਮ੍ਰਿਤ ਵਿਅਕਤੀ ਸੇਂਟੋਰ ਹੋਟਲ ਦੇ ਕੋਲ ਪਿਆ ਹੈ। ਸੂਚਨਾ ਮਿਲਣ ਤੋਂ ਬਾਅਦ ਹੀ ਐਸਆਈ ਸੰਜੀਵ ਚੌਧਰੀ ਸਟਾਫ ਦੇ ਨਾਲ ਮੌਕੇ ’ਤੇ ਪਹੁੰਚੇ। ਪੁਲਿਸ ਟੀਮ ਨੇ ਮ੍ਰਿਤ ਦੇਹ ਦੀ ਤਲਾਸ਼ੀ ਲਈ ਤਲਾਸ਼ੀ ਦੌਰਾਨ ਪੁਲਿਸ ਨੂੰ ਇੱਕ ਮੋਬਾਇਲ ਫੋਨ ਮਿਲਿਆ ਅਤੇ ਫੋਨ ਦੀ ਆਖਿਰ ਕਾਲ ਡਾਇਲ ਕੀਤੇ ਗਏ ਨੰਬਰ ਤੇ ਕਾਲ ਕਰਕੇ ਵਿਅਕਤੀ ਦੀ ਜਾਣਕਾਰੀ ਹਾਸਿਲ ਕੀਤੀ ਗਈ। ਜਾਣਕਾਰੀ ਤੋਂ ਪਤਾ ਚੱਲਿਆ ਕਿ ਮ੍ਰਿਤ ਵਿਅਕਤੀ ਕੇਨਿਆ ਦਾ ਰਹਿਣ ਵਾਲਾ ਹੈ ਜਿਸਨੇ ਟ੍ਰੇਵਲ ਏਜੰਟ ਦੇ ਜਰੀਏ 17 ਮਈ ਨੂੰ ਦਿੱਲੀ ਦੇ ਸੋਮਾਲੀਆ ਦਾ ਟਿਕਟ ਬੁੱਕ ਕੀਤਾ ਸੀ। ਇਸ ਤੋਂ ਬਾਅਦ ਐਸਆਈਟੀ ਚੌਧਰੀ ਦੇ ਫੋਨ ’ਤੇ ਮ੍ਰਿਤ ਵਿਅਕਤੀ ਦੀ ਧੀ ਨੇ ਗੱਲ ਕੀਤੀ। ਜਿਸ ਤੋਂ ਪਤਾ ਚੱਲਿਆ ਕਿ ਉਸਦਾ ਪਿਤਾ 2 ਹਫਤੇ ਪਹਿਲਾਂ ਦਿਲ ਦੀ ਬੀਮਾਰੀ ਦੇ ਇਲਾਜ ਲਈ ਭਾਰਤ ਆਏ ਸੀ। ਫਿਲਹਾਲ ਪੁਲਿਸ ਨੇ ਮ੍ਰਿਤ ਦੇਹ ਨੂੰ ਮੋਰਚਰੀ ਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।