ਲਖਨਊ:ਹੁਣ ਤੱਕ ਤੁਸੀਂ ਫਿਲਮਾਂ 'ਚ ਯਾਤਰੀਆਂ ਨੂੰ ਗੱਡੀਆਂ 'ਚ ਭਰਨ ਦੇ ਦ੍ਰਿਸ਼ ਜ਼ਰੂਰ ਦੇਖੇ ਹੋਣਗੇ। ਇਹ ਫਿਲਮੀ ਸੀਨ ਫਤਿਹਪੁਰ ਪੁਲਸ ਦੇ ਸਾਹਮਣੇ ਉਸ ਸਮੇਂ ਅਸਲ ਸੀਨ ਬਣ ਗਿਆ ਜਦੋਂ ਇਕ ਆਟੋ ਤੋਂ ਇਕ-ਇਕ ਕਰਕੇ 27 ਯਾਤਰੀ ਉਤਰੇ। ਜਿਸ ਨੇ ਵੀ ਇਹ ਨਜ਼ਾਰਾ ਦੇਖਿਆ ਉਹ ਹੈਰਾਨ ਰਹਿ ਗਿਆ। ਪੁਲਿਸ ਨੇ ਆਟੋ ਨੂੰ ਜ਼ਬਤ ਕਰ ਲਿਆ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਹਾਲਾਂਕਿ ਈਟੀਵੀ ਭਾਰਤ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
ਵਾਇਰਲ ਵੀਡੀਓ ਉੱਤਰ ਪ੍ਰਦੇਸ਼ ਦੇ ਫਤਿਹਪੁਰ ਦਾ ਹੈ। ਬਿੰਦਕੀ ਇਲਾਕੇ ਦੇ ਲਲੌਲੀ ਚੌਰਾਹੇ 'ਤੇ ਜਦੋਂ ਪੁਲਿਸ ਨੇ ਆਟੋ 'ਚੋਂ ਇਕ-ਇਕ ਕਰਕੇ ਸਾਰੇ ਲੋਕਾਂ ਨੂੰ ਗਿਣ ਕੇ ਬਾਹਰ ਕੱਢਿਆ ਤਾਂ ਇਹ ਗਿਣਤੀ 27 ਨਿਕਲੀ , ਇਨ੍ਹਾਂ ਵਿੱਚ ਡਰਾਈਵਰ ਵੀ ਸੀ। ਆਟੋ 'ਚ ਸਵਾਰੀਆਂ ਦੀ ਭਰਮਾਰ ਹੋ ਗਈ। ਦਰਅਸਲ, ਪੁਲਿਸ ਵਾਹਨਾਂ ਦੀ ਜਾਂਚ ਕਰ ਰਹੀ ਸੀ, ਜਦੋਂ ਉਨ੍ਹਾਂ ਨੇ ਇੱਕ ਆਟੋ ਦੇਖਿਆ। ਆਟੋ ਵਿੱਚ ਨਿਰਧਾਰਤ ਸਮਰੱਥਾ ਤੋਂ ਵੱਧ ਭਰੇ ਜਾਣ ਦੇ ਖ਼ਦਸ਼ੇ ’ਤੇ ਜਦੋਂ ਪੁਲਿਸ ਮੁਲਾਜ਼ਮਾਂ ਨੇ ਸਵਾਰੀਆਂ ਨੂੰ ਉਤਾਰ ਕੇ ਸਵਾਰੀਆਂ ਦੀ ਗਿਣਤੀ ਕਰਨੀ ਸ਼ੁਰੂ ਕੀਤੀ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ।