ਪ੍ਰਯਾਗਰਾਜ: ਉਮੇਸ਼ਪਾਲ ਕਤਲ ਕਾਂਡ ਵਿਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਉਮੇਸ਼ ਦਾ ਕਤਲ ਕਰਨ ਵਾਲਾ ਸ਼ੂਟਰ ਅੱਜ ਪ੍ਰਯਾਗਰਾਜ ਵਿਖੇ ਇਕ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ, ਪੁਲਿਸ ਵੱਲੋਂ ਜਿਸ ਵਿਅਕਤੀ ਦਾ ਐਨਕਾਊਂਟਰ ਕੀਤਾ ਗਿਆ ਹੈ, ਉਸਦਾ ਨਾਮ ਵਿਜੇ ਚੌਧਰੀ ਉਰਫ਼ ਉਸਮਾਨ ਹੈ। ਉਸਮਾਨ ਨੇ ਸਭ ਤੋਂ ਪਹਿਲਾਂ ਉਮੇਸ਼ ਪਾਲ ਨੂੰ ਸ਼ੂਟ ਕੀਤਾ ਸੀ। ਉਮੇਸ਼ ਪਾਲ ਕਤਲ ਕਾਂਡ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਉਮੇਸ਼ ਪਾਲ ਦੀ ਕਾਰ ਰੁਕੀ ਤਾਂ ਉਸ ਦੇ ਨੇੜੇ ਆਏ ਹਮਲਾਵਰ ਨੇ ਪਿਸਤੌਲ ਤੋਂ ਪਹਿਲੀ ਗੋਲੀ ਉਮੇਸ਼ ਪਾਲ ਤੇ ਉਸ ਦੇ ਸਰਕਾਰੀ ਗੰਨਮੈਨ 'ਤੇ ਚਲਾਈ।
ਯਾਗਰਾਜ ਦੇ ਕੌਂਧਿਆਰਾ ਥਾਣਾ ਖੇਤਰ ਵਿੱਚ ਹੋਇਆ ਪੁਲਿਸ ਮੁਕਾਬਲਾ :ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਇਹ ਮੁਕਾਬਲਾ ਪ੍ਰਯਾਗਰਾਜ ਦੇ ਕੌਂਧਿਆਰਾ ਥਾਣਾ ਖੇਤਰ ਵਿੱਚ ਹੋਇਆ। ਪੁਲਸ ਨੂੰ ਦੇਖ ਕੇ ਸ਼ੂਟਰ ਉਸਮਾਨ ਉਰਫ ਵਿਜੇ ਚੌਧਰੀ ਨੇ ਪੁਲਸ ਟੀਮ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਸ਼ੂਟਰ ਉਸਮਾਨ ਨੂੰ ਗੋਲੀ ਲੱਗ ਗਈ। ਪੁਲਿਸ ਨੇ ਉਸ ਨੂੰ ਇਲਾਜ ਲਈ ਐਸਆਰਐਨ ਹਸਪਤਾਲ ਭੇਜਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਉਸਮਾਨ ਪ੍ਰਯਾਗਰਾਜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ।
ਇਹ ਵੀ ਪੜ੍ਹੋ :Former Sarpanch Shot Himself: ਇਕ ਤਰਫ਼ਾ ਪਿਆਰ 'ਚ ਸਾਬਕਾ ਸਰਪੰਚ ਨੇ ਖੁਦ ਨੂੰ ਮਾਰੀ ਗੋਲੀ