ਪੰਜਾਬ

punjab

ETV Bharat / bharat

ਮੋਦੀ ਨੇ ਕਿਹਾ- ਅਸੀਂ ਸਿਰ ਨੀਵਾਂ ਕਰ, ਹੱਥ ਬੰਨ੍ਹ ਕੇ ਕਿਸਾਨਾਂ ਨਾਲ ਗੱਲ ਕਰਾਂਗੇ - ਕਿਸਾਨਾਂ ਨਾਲ ਗੱਲ ਕਰਾਂਗੇ

ਕਿਸਾਨਾਂ ਦੇ ਅੰਦੋਲਨ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫ਼ਰੰਸ ਰਾਹੀਂ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਸੰਬੋਧਨ ਕੀਤਾ। ਜਾਣੋ ਕੁੱਝ ਖ਼ਾਸ ਗੱਲਾਂ....

ਮੋਦੀ ਨੇ ਕਿਹਾ- ਅਸੀਂ ਸਿਰ ਨੀਵਾਂ ਕਰ, ਹੱਥ ਬੰਨ੍ਹ ਕੇ ਕਿਸਾਨਾਂ ਨਾਲ ਗੱਲ ਕਰਾਂਗੇ
ਮੋਦੀ ਨੇ ਕਿਹਾ- ਅਸੀਂ ਸਿਰ ਨੀਵਾਂ ਕਰ, ਹੱਥ ਬੰਨ੍ਹ ਕੇ ਕਿਸਾਨਾਂ ਨਾਲ ਗੱਲ ਕਰਾਂਗੇ

By

Published : Dec 18, 2020, 7:02 PM IST

ਭੋਪਾਲ: ਦਿੱਲੀ ਵਿੱਚ ਜਾਰੀ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕਿਸਾਨਾਂ ਦੇ ਅੰਦੋਲਨ ਦੇ ਵਿਚਕਾਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫ਼ਰੰਸ ਰਾਹੀਂ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਕਿਸਾਨ ਹਿਤੈਸ਼ੀ ਦੱਸਿਆ।

ਕਿਸਾਨਾਂ ਨੂੰ ਪੀਐੱਮ ਦਾ ਸੰਦੇਸ਼

ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਖੇਤੀ ਸੁਧਾਰਾਂ ਦੀ ਲੰਬੇ ਸਮੇਂ ਤੋਂ ਲੋੜ ਸੀ। ਸਾਡੀ ਸਰਕਾਰ ਨੇ ਇਸ ਵੱਲ ਕਦਮ ਚੁੱਕਿਆ ਹੈ। ਜੇ ਕਿਸਾਨ ਭਰਾਵਾਂ ਨੂੰ ਕਾਨੂੰਨਾਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਸ਼ੱਕ ਹੈ, ਤਾਂ ਅਸੀਂ ਸਿਰ ਝੁਕਾ ਕੇ, ਹੱਥ ਜੋੜ ਕੇ ਹਰ ਮੁੱਦੇ ਉੱਤੇ ਗੱਲ ਕਰਨ ਦੇ ਲਈ ਤਿਆਰ ਹਾਂ। ਦੇਸ਼ ਦਾ ਕਿਸਾਨ ਅਤੇ ਉਨ੍ਹਾਂ ਦੇ ਹਿੱਤ ਸਾਡੇ ਲਈ ਸਰਵਉੱਚ ਹੈ। ਪੀਐੱਮ ਮੋਦੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੈਅੰਤੀ ਯਾਨਿ 25 ਦਸੰਬਰ ਨੂੰ ਇੱਕ ਵਾਰ ਫ਼ਿਰ ਮੈਂ ਦੇਸ਼ ਦੇ ਕਿਸਾਨਾਂ ਨਾਲ ਗੱਲ ਕਰਾਂਗਾ। ਇਸ ਦੌਰਾਨ ਪੀਐੱਮ ਕਿਸਾਨ ਸਨਮਾਨ ਫ਼ੰਡ ਦੀ ਰਾਸ਼ੀ ਵਿੱਚ ਟ੍ਰਾਂਸਫ਼ਰ ਕੀਤੀ ਜਾਵੇਗੀ।

ਰਾਤੋ-ਰਾਤ ਨਹੀਂ ਲਾਗੂ ਨਹੀਂ ਕੀਤੇ ਗਏ ਖੇਤੀ ਕਾਨੂੰਨ

ਭਾਰਤ ਦੀ ਖੇਤੀ, ਭਾਰਤ ਦਾ ਕਿਸਾਨ, ਹੁਣ ਹੋਰ ਪਿਛੜੇਪਨ ਵਿੱਚ ਨਹੀਂ ਰਹਿ ਸਕਦਾ। ਦੁਨੀਆ ਦੇ ਵੱਡੇ-ਵੱਡੇ ਦੇਸ਼ਾਂ ਦੇ ਕਿਸਾਨਾਂ ਨੂੰ ਜੋ ਆਧੁਨਿਕ ਸੁਵਿਧਾ ਉਪਲੱਭਧ ਹੈ, ਜੋ ਸੁਵਿਧਾ ਭਾਰਤ ਦੇ ਵੀ ਕਿਸਾਨਾਂ ਨੂੰ ਮਿਲੇ, ਇਸ ਵਿੱਚ ਹੁਣ ਹੋਰ ਦੇਰ ਨਹੀਂ ਕੀਤੀ ਜਾ ਸਕਦੀ। ਤੇਜ਼ੀ ਨਾਲ ਬਦਲਦੇ ਹੋਏ ਵਿਸ਼ਵੀ ਦ੍ਰਿਸ਼ਟੀਕੋਣ ਵਿੱਚ ਭਾਰਤ ਦਾ ਕਿਸਾਨ, ਸੁਵਿਧਾਵਾਂ ਦੇ ਕਮੀ ਵਿੱਚ, ਆਧੁਨਿਕ ਤੌਰ ਤਰੀਕਿਆਂ ਦੀ ਘਾਟ ਵਿੱਚ ਅਸਹਾਈ ਹੁੰਦਾ ਜਾਵੇ, ਇਹ ਸਥਿਤੀ ਸਵੀਕਾਰ ਨਹੀਂ ਕੀਤੀ ਜਾ ਸਕਦੀ। ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਜੋ ਕੰਮ 25.-30 ਸਾਲ ਪਹਿਲਾਂ ਹੋ ਜਾਣੇ ਚਾਹੀਦੇ ਸਨ, ਉਹ ਹੁਣ ਹੋ ਰਹੇ ਹਨ। ਪਿਛਲੇ 6 ਸਾਲਾਂ ਵਿੱਚ ਸਾਡੀ ਸਰਕਾਰ ਨੇ ਕਿਸਾਨਾਂ ਦੀ ਇੱਕ-ਇੱਕ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕੀਤਾ ਗਿਆ ਹੈ।

ਕੇਂਦਰੀ ਖੇਤੀ ਮੰਤਰੀ ਦੀ ਚਿੱਠੀ ਪੜ੍ਹਨ ਕਿਸਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਕਿਸਾਨਾਂ ਦੇ ਨਾਂਅ ਲਿਖੀ ਗਈ ਚਿੱਠੀ ਨੂੰ ਪੜ੍ਹਣ ਦੀ ਅਪੀਲ ਕੀਤੀ ਹੈ. ਦੱਸ ਦਈਏ ਕਿ ਕੇਂਦਰੀ ਮੰਤਰੀ ਤੋਮਰ ਨੇ ਕਿਸਾਨਾਂ ਦੇ ਨਾਂਅ 8 ਸਫ਼ਿਆਂ ਦੀ ਚਿੱਠੀ ਲਿਖੀ ਹੈ, ਜਿਸ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਉੱਠ ਰਹੇ ਸਵਾਲਾਂ ਦੇ ਜਵਾਬ ਵਿੱਚ ਦਿੱਤੇ ਗਏ ਹਨ।

ਨਿੱਜੀ ਖੇਤਰ ਤੋਂ ਖੇਤੀ ਇੰਫ੍ਰਾਸਟ੍ਰੱਕਚਰ ਵਿਕਾਸ ਦੀ ਅਪੀਲ

ਪੀਐੱਮ ਮੋਦੀ ਨੇ ਕਿਹਾ ਕਿ ਇਹ ਗੱਲ ਸਹੀ ਹੈ ਕਿ ਕਿਸਾਨ ਕਿੰਨੀ ਵੀ ਮਿਹਨਤ ਕਰਦਾ ਹੋਵੇ, ਪਰ ਫ਼ਲ-ਸਬਜ਼ੀਆਂ-ਆਨਾਜ ਦਾ ਜੇ ਸਹੀ ਭੰਡਾਰਣ ਨਾ ਹੋਵੇ, ਸਹੀ ਤਰੀਕੇ ਨਾਲ ਨਾ ਹੋਵੇ, ਤਾਂ ਉਸ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਮੈਂ ਦੇਸ਼ ਦੇ ਵਪਾਰੀ ਜਗਤ, ਉਦਯੋਗ ਜਗਤ ਨੂੰ ਅਪੀਲ ਕਰਦਾ ਹਾਂ ਕਿ ਭੰਡਾਰਣ ਦੀ ਆਧੁਨਿਕ ਵਿਵਸਥਾਵਾਂ ਬਣਾਉਣ ਵਿੱਚ, ਕੋਲਡ ਸਟੋਰਜ ਬਣਾਉਣ ਵਿੱਚ, ਫ਼ੂਡ ਪ੍ਰੋਸੈਸਿੰਗ ਦੇ ਨਵੇਂ ਉਪਕ੍ਰਮ ਲਾਉਣ ਵਿੱਚ ਤੁਹਾਡਾ ਯੋਗਦਾਨ, ਆਪਣਾ ਨਿਵੇਸ਼ ਹੋਰ ਵਧਾਓ. ਇਹ ਸੱਚੇ ਅਰਥ ਵਿੱਚ ਕਿਸਾਨ ਦੀ ਸੇਵਾ ਕਰਨਾ ਹੋਵੇਗਾ।

ਪਹਿਲਾਂ ਇਨ੍ਹਾਂ ਕਾਨੂੰਨਾਂ ਦੀ ਵਕਾਲਤ ਕਰਨ ਵਾਲ ਹੁਣ ਕਰ ਰਹੇ ਵਿਰੋਧ

ਕਰੀਬ-ਕਰੀਬ ਸਾਰੇ ਸੰਗਠਨਾਂ ਨੇ ਇਨ੍ਹਾਂ ਕਾਨੂੰਨਾਂ ਉੱਤੇ ਵਿਚਾਰ-ਚਰਚਾ ਕੀਤੀ ਹੈ। ਦੇਸ਼ ਦੇ ਕਿਸਾਨ, ਕਿਸਾਨਾਂ ਦੇ ਸੰਗਠਨ, ਖੇਤੀ ਮਾਹਿਰ, ਖੇਤੀ ਅਰਥ-ਸ਼ਾਸਤਰੀ, ਖੇਤੀ ਵਿਗਿਆਨੀ, ਸਾਡੇ ਇਥੋਂ ਦੇ ਪ੍ਰੋਗਰੈਸਿਵ ਕਿਸਾਨ ਵੀ ਲਗਾਤਾਰ ਖੇਤੀ ਖੇਤਰ ਵਿੱਚ ਸੁਧਾਰ ਦੀ ਮੰਗ ਕਰਦੇ ਆਏ ਹਨ। ਸੱਚਮੁੱਚ ਵਿੱਚ ਦੇਸ਼ ਦੇ ਕਿਸਾਨਾਂ ਨੂੰ ਉਨ੍ਹਾਂ ਲੋਕਾਂ ਤੋਂ ਜਵਾਬ ਮੰਗਣਾ ਚਾਹੀਦਾ ਹੈ, ਜੋ ਪਹਿਲਾਂ ਆਪਣੇ ਘੋਸ਼ਣਾ-ਪੱਤਰਾਂ ਵਿੱਚ ਇਨ੍ਹਾਂ ਸੁਧਾਰਾਂ ਦੀ ਗੱਲ ਕਰਦੇ ਸਨ, ਕਿਸਾਨਾਂ ਤੋਂ ਵੋਟਾਂ ਲੈਂਦੇ ਰਹੇ ਹਨ। ਉਨ੍ਹਾਂ ਕੀਤਾ ਕੁੱਝ ਨਹੀਂ, ਸਿਰਫ਼ ਮੰਗਾਂ ਨੂੰ ਟਾਲਦੇ ਰਹੇ ਅਤੇ ਕਿਸਾਨ ਇੰਤਜ਼ਾਰ ਕਰਦਾ ਰਿਹਾ।

ਸਵਾਮੀਨਾਥਨ ਰਿਪੋਰਟ ਨੂੰ ਲੈ ਕੇ ਕਾਂਗਰਸ ਉੱਤੇ ਨਿਸ਼ਾਨਾ

ਕਿਸਾਨਾਂ ਦੀ ਗੱਲਾਂ ਕਰਨ ਵਾਲੇ ਲੋਕ ਕਿੰਨੇ ਨਿਰਦਈ ਹਨ, ਇਸ ਦਾ ਬਹੁਤ ਵੱਡਾ ਸਬੂਤ ਹੈ, ਸਵਾਮੀਨਾਥਨ ਕਮੇਟੀ ਦੀ ਰਿਪੋਰਟ। ਰਿਪੋਰਟ ਆਈ, ਪਰ ਇਹ ਲੋਕ ਸਵਾਮੀਨਾਥਨ ਕਮੇਟੀ ਦੀਆਂ ਸਿਫ਼ਾਰਿਸ਼ਾਂ ਨੂੰ 8 ਸਾਲਾਂ ਤੱਕ ਦੱਬ ਕੇ ਬੈਠੇ ਰਹਨ। ਕਿਸਾਨ ਅੰਦੋਲਨ ਕਰਦੇ ਸਨ, ਪ੍ਰਦਰਸ਼ਨ ਕਰਦੇ ਸਨ, ਪਰ ਇਨ੍ਹਾਂ ਲੋਕਾਂ ਦਾ ਢਿੱਡ ਦਾ ਪਾਣੀ ਤੱਕ ਨਹੀਂ ਹਿੱਲਿਆ। ਜਦਕਿ ਕਿਸਾਨਾਂ ਨੂੰ ਸਮਰਪਿਤ ਸਾਡੀ ਸਰਕਾਰ ਕਿਸਾਨਾਂ ਨੂੰ ਅੰਨਦਾਤਾ ਮੰਨਦੀ ਹੈ। ਅਸੀਂ ਫ਼ਾਇਲਾਂ ਦੇ ਢੇਰ ਵਿੱਚ ਸੁੱਟੀ ਗਈ ਸਵਾਮੀਨਾਥ ਕਮੇਟੀ ਦੀ ਰਿਪੋਰਟ ਬਾਹਰ ਕੱਢੀ ਅਤੇ ਉਸ ਦੀਆਂ ਸਿਫ਼ਾਰਸਾਂ ਨੂੰ ਲਾਗੂ ਕੀਤਾ, ਕਿਸਾਨਾਂ ਨੂੰ ਲਾਗਤ ਦਾ ਡੇਢ ਗੁਣਾ ਐੱਮ.ਐੱਸ.ਪੀ ਦਿੱਤਾ।

ਕਿਸਾਨਾਂ ਦੇ ਮੋਢੇ ਉੱਤੇ ਬੰਦੂਕ ਰੱਖ ਰਹੀ ਹੈ ਵਿਰੋਧੀ

ਪੀਐਮ ਮੋਦੀ ਨੇ ਕਿਹਾ ਕਿ ਮੈਨੂੰ ਕ੍ਰੈਡਿਟ ਨਾ ਦਿਓ, ਤੁਹਾਡੇ ਪੁਰਾਣੇ ਘੋਸ਼ਣਾ-ਪੱਤਰਾਂ ਨੂੰ ਕ੍ਰੈਡਿਟ ਦਿੰਦਾ ਹਾਂ। ਮੈਂ ਕਿਸਾਨਾਂ ਦਾ ਭਲਾ ਚਾਹੁੰਦਾ ਹਾਂ, ਤੁਸੀਂ ਕਿਸਾਨਾਂ ਨੂੰ ਭਰਮ ਵਿੱਚ ਪਾ ਰਹੇ ਹੋ। ਇਹ ਕਾਨੂੰਨ ਲਾਗ ਹੋਏ 6 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ, ਪਰ ਅਚਾਨਕ ਵਿਰੋਧੀ ਅਜਿਹੇ ਮੁੱਦਿਆਂ ਨੂੰ ਚੁੱਕ ਰਹੇ ਹਨ, ਕਿਸਾਨਾਂ ਦੇ ਮੋਢਿਆਂ ਉੱਤੇ ਬੰਦੂਕ ਰੱਖੀ ਜਾ ਰਹੀ ਹੈ।

ABOUT THE AUTHOR

...view details