ਪੰਜਾਬ

punjab

ETV Bharat / bharat

MANN KI BAAT PROGRAM: ਪ੍ਰਧਾਨ ਮੰਤਰੀ ਮੋਦੀ ਬੋਲੇ- "ਸਮਾਜਿਕ ਭਲਾਈ ਹੀ ਭਾਰਤ ਦੀ ਭਾਵਨਾ ਤੇ ਤਾਕਤ" - MANN KI BAAT UPDATE

MANN KI BAAT PROGRAM: ਪੀਐਮ ਮੋਦੀ ਆਪਣਾ ਮਸ਼ਹੂਰ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਕੀਤਾ, ਇਹ ਪ੍ਰੋਗਰਾਮ ਦਾ 103ਵਾਂ ਐਪੀਸੋਡ ਸੀ। ਉਨ੍ਹਾਂ ਕਿਹਾ ਕਿ ਸਾਰਿਆਂ ਦੀ ਭਲਾਈ ਹੀ ਭਾਰਤ ਦੀ ਭਾਵਨਾ ਅਤੇ ਤਾਕਤ ਹੈ।

PM Narendra Modi's address Mann Ki Baat program update
ਪ੍ਰਧਾਨ ਮੰਤਰੀ ਮੋਦੀ ਬੋਲੇ- "ਸਮਾਜਿਕ ਭਲਾਈ ਹੀ ਭਾਰਤ ਦੀ ਭਾਵਨਾ ਤੇ ਤਾਕਤ"

By

Published : Jul 30, 2023, 12:02 PM IST

ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਮਸ਼ਹੂਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਬੋਲ ਰਹੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਰਿਆਂ ਦੀ ਭਲਾਈ ਹੀ ਭਾਰਤ ਦੀ ਭਾਵਨਾ ਅਤੇ ਤਾਕਤ ਹੈ। ਇਹ 103ਵਾਂ ਐਪੀਸੋਡ ਹੈ। ਪੀਐਮ ਮੋਦੀ ਨੇ ਕਿਹਾ ਕਿ ਪਿਛਲੇ ਕੁਝ ਦਿਨ ਕੁਦਰਤੀ ਆਫ਼ਤਾਂ ਕਾਰਨ ਚਿੰਤਾ ਅਤੇ ਮੁਸੀਬਤ ਨਾਲ ਭਰੇ ਰਹੇ ਹਨ। ਯਮੁਨਾ ਵਰਗੀਆਂ ਕਈ ਨਦੀਆਂ 'ਚ ਹੜ੍ਹ ਆਉਣ ਕਾਰਨ ਕਈ ਥਾਵਾਂ 'ਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਹਾੜੀ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ।

ਪਾਣੀ ਦੀ ਸੰਭਾਲ ਲਈ ਨਵੇਂ ਉਪਰਾਲੇ ਕਰ ਰਹੇ ਲੋਕ :'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੌਰਾਨ ਬਣੇ 60,000 ਤੋਂ ਵੱਧ ਅੰਮ੍ਰਿਤ ਸਰੋਵਰ ਤੇਜ਼ੀ ਨਾਲ ਆਪਣੀ ਚਮਕ ਫੈਲਾ ਰਹੇ ਹਨ। 50,000 ਤੋਂ ਵੱਧ ਅੰਮ੍ਰਿਤ ਸਰੋਵਰਾਂ ਦੀ ਉਸਾਰੀ ਲਈ ਵੀ ਕੰਮ ਚੱਲ ਰਿਹਾ ਹੈ। ਸਾਡੇ ਦੇਸ਼ ਦੇ ਲੋਕ ਪਾਣੀ ਦੀ ਸੰਭਾਲ ਲਈ ਨਵੇਂ-ਨਵੇਂ ਉਪਰਾਲੇ ਕਰ ਰਹੇ ਹਨ। ਉੱਤਰ ਪ੍ਰਦੇਸ਼ ਤੋਂ ਇੱਕ ਉਤਸ਼ਾਹਜਨਕ ਖ਼ਬਰ ਆਈ ਹੈ, ਕੁਝ ਦਿਨ ਪਹਿਲਾਂ ਯੂਪੀ ਵਿੱਚ ਇੱਕ ਦਿਨ ਵਿੱਚ 30 ਕਰੋੜ ਬੂਟੇ ਲਗਾਉਣ ਦਾ ਰਿਕਾਰਡ ਬਣਾਇਆ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਪ੍ਰੋਗਰਾਮ ਦੇਸ਼-ਵਿਦੇਸ਼ 'ਚ ਕਾਫੀ ਮਸ਼ਹੂਰ ਹੈ। ਇਸ ਪ੍ਰੋਗਰਾਮ 'ਚ ਪੀਐੱਮ ਮੋਦੀ ਕਿਸੇ ਵੀ ਵਿਸ਼ੇ 'ਤੇ ਲੋਕਾਂ ਨਾਲ ਆਪਣੇ ਮਨ ਦੀ ਗੱਲ ਕਰਦੇ ਹਨ। ਇਹ ਪ੍ਰੋਗਰਾਮ ਸਾਰਿਆਂ ਲਈ ਪ੍ਰੇਰਨਾਦਾਇਕ ਹੈ। ਇਸ ਦੌਰਾਨ ਉਹ ਲੋਕਾਂ ਨੂੰ ਚੰਗੇ ਸੁਝਾਅ ਦਿੰਦੇ ਹਨ। ਇੱਕ ਅਧਿਐਨ ਦੇ ਅਨੁਸਾਰ, ਲਗਭਗ 23 ਕਰੋੜ ਲੋਕ ਮਨ ਕੀ ਬਾਤ ਪ੍ਰੋਗਰਾਮ ਨੂੰ ਨਿਯਮਿਤ ਤੌਰ 'ਤੇ ਸੁਣਦੇ ਹਨ।

ਪਿਛਲੇ ਐਪੀਸੋਡ ਵਿੱਚ ਪੀਐਮ ਮੋਦੀ ਨੇ ਲੋਕਾਂ ਤੋਂ ਮੰਗੇ ਸੀ ਸੁਝਾਅ :ਰਿਪੋਰਟ ਮੁਤਾਬਕ ਘੱਟੋ-ਘੱਟ 100 ਕਰੋੜ ਲੋਕਾਂ ਨੇ ਇਸ ਰੇਡੀਓ ਪ੍ਰੋਗਰਾਮ ਨੂੰ ਇਕ ਵਾਰ ਜ਼ਰੂਰ ਸੁਣਿਆ ਹੋਵੇਗਾ। ਪੀਐਮ ਮੋਦੀ ਨੇ ਪਿਛਲੇ ਐਪੀਸੋਡ ਵਿੱਚ ਇਸ ਪ੍ਰੋਗਰਾਮ ਨੂੰ ਲੈ ਕੇ ਲੋਕਾਂ ਤੋਂ ਸੁਝਾਅ ਵੀ ਮੰਗੇ ਸਨ। ਇਸ ਪ੍ਰੋਗਰਾਮ ਦਾ ਲੋਕਾਂ 'ਤੇ ਕਾਫੀ ਪ੍ਰਭਾਵ ਪਿਆ ਹੈ। ਇੱਕ ਅਧਿਐਨ ਮੁਤਾਬਕ ਸਰਕਾਰ ਪ੍ਰਤੀ ਲੋਕਾਂ ਦੇ ਰਵੱਈਏ ਵਿੱਚ ਬਦਲਾਅ ਆਇਆ ਹੈ। ਲੋਕਾਂ ਵਿੱਚ ਸਰਕਾਰ ਪ੍ਰਤੀ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਲੋਕਾਂ ਨੇ ਰਾਸ਼ਟਰ ਨਿਰਮਾਣ ਵਿੱਚ ਦਿਲਚਸਪੀ ਦਿਖਾਈ ਹੈ। ਇਸ ਪ੍ਰੋਗਰਾਮ ਦੇ ਜ਼ਰੀਏ ਪੀਐਮ ਮੋਦੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਵਿਕਾਸ ਲਈ ਉਤਸ਼ਾਹਿਤ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਇਹ ਪ੍ਰੋਗਰਾਮ 2014 ਵਿੱਚ ਸ਼ੁਰੂ ਕੀਤਾ ਗਿਆ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਨ ਕੀ ਬਾਤ ਪ੍ਰੋਗਰਾਮ ਦਾ 102ਵਾਂ ਐਪੀਸੋਡ 18 ਜੂਨ ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਇਸ ਦੌਰਾਨ ਯੋਗ ਦਿਵਸ ਬਾਰੇ ਚਰਚਾ ਕੀਤੀ ਗਈ।

ABOUT THE AUTHOR

...view details