ਆਗਰਾ (ਉੱਤਰ-ਪ੍ਰਦੇਸ਼): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ ਆਗਰਾ ਮੈਟਰੋ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਮੋਦੀ ਵੱਲੋਂ ਇਸ ਸਮਾਗਮ ਵਿੱਚ ਵਰਚੁਅਲੀ ਸ਼ਿਰਕਤ ਦੇਣਗੇ ਅਤੇ ਦਿੱਲੀ ਤੋਂ ਹੀ ਨੀਂਹ ਪੱਥਰ ਰੱਖਣਗੇ। ਇਹ ਸਮਾਗਮ ਆਗਰਾ ਦੇ ਪੀਏਸੀ ਗਰਾਉਂਡ ਵਿਖੇ ਹੋਵੇਗਾ। ਜਿਥੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਮੌਜੂਦ ਰਹਿਣਗੇ। ਆਉਣ ਵਾਲੇ 2025-26 ਤੱਕ ਮੈਟਰੋ ਰੇਲ 30 ਕਿਲੋਮੀਟਰ ਲੰਬੇ ਟਰੈਕ 'ਤੇ ਦੋੜ ਲੱਗੇਗੀ।
PM ਮੋਦੀ ਅੱਜ ਰੱਖਣਗੇ ਆਗਰਾ ਮੈਟਰੋ ਪ੍ਰੋਜੈਕਟ ਦਾ ਨੀਂਹ ਪੱਥਰ - ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਤੋਂ ਵਰਚੁਅਲੀ ਆਗਰਾ ਮੈਟਰੋ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਪ੍ਰੋਜੈਕਟ ਦਾ ਟ੍ਰਾਇਲ 2 ਸਾਲਾਂ ਵਿੱਚ ਸ਼ੁਰੂ ਹੋ ਜਾਵੇਗਾ। ਇਸ ਸਮਾਗਮ ਦੇ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਸਾਮਿਲ ਹੋਣਗੇ।
ਆਗਰਾ ਮੈਟਰੋ ਪ੍ਰੋਜੈਕਟ
ਇਹ ਪ੍ਰੋਗਰਾਮ 11 ਵਜੇ ਸ਼ੁਰੂ ਹੋਵੇਗਾ ਅਤੇ 12.30 ਵਜੇ ਤੱਕ ਚੱਲੇਗਾ। ਮੁੱਖ ਮੰਤਰੀ ਯੋਗੀ 10.45 ਤੇ ਆਗਰਾ ਖੇਰੀਆ, ਪੰਡਿਤ ਦੀਨ ਦਿਆਲ ਉਪਾਧਿਆਏ ਹਵਾਈ ਅੱਡੇ ‘ਤੇ ਪਹੁੰਚਣਗੇ, ਜਿਥੋ ਕਾਰ ਵਿੱਚ ਸਵਾਰ ਹੋ ਪੀਏਸੀ ਮੈਦਾਨ ਪਹੁੰਚਣਗੇ।
ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਇਸ ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਨੀਂਹ ਪੱਥਰ ਰੱਖਣਗੇ।