ਪੰਜਾਬ

punjab

ETV Bharat / bharat

PM ਮੋਦੀ ਨੇ ਕੇਦਾਰਨਾਥ ਮੰਦਰ ‘ਚ ਕੀਤੀ ਪੂਜਾ, ਸ਼ੰਕਰਾਚਾਰੀਆ ਦੀ ਮੂਰਤੀ ਦਾ ਕੀਤਾ ਉਦਘਾਟਨ, ਕਈ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ - PM NARENDRA MODI

ਬਾਬਾ ਕੇਦਾਰਨਾਥ ਦੇ ਮੰਦਰ 'ਚ ਪੂਜਾ ਅਰਚਨਾ ਕੀਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਕੇਦਾਰਨਾਥ ਵਿੱਚ ਆਦਿ ਗੁਰੂ ਸ਼ੰਕਰਾਚਾਰੀਆ ਦੀ ਮੂਰਤੀ ਦਾ ਉਦਘਾਟਨ ਕੀਤਾ।

PM ਮੋਦੀ ਨੇ ਕੇਦਾਰਨਾਥ ਮੰਦਰ ‘ਚ ਕੀਤੀ ਪੂਜਾ, ਸ਼ੰਕਰਾਚਾਰੀਆ ਦੀ ਮੂਰਤੀ ਦਾ ਕੀਤਾ ਉਦਘਾਟਨ, ਕਈ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ
PM ਮੋਦੀ ਨੇ ਕੇਦਾਰਨਾਥ ਮੰਦਰ ‘ਚ ਕੀਤੀ ਪੂਜਾ, ਸ਼ੰਕਰਾਚਾਰੀਆ ਦੀ ਮੂਰਤੀ ਦਾ ਕੀਤਾ ਉਦਘਾਟਨ, ਕਈ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ

By

Published : Nov 5, 2021, 9:30 AM IST

Updated : Nov 5, 2021, 1:28 PM IST

ਨਵੀਂ ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਕੇਦਾਰਨਾਥ ਯਾਤਰਾ ਦੌਰਾਨ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਬਾਬਾ ਕੇਦਾਰਨਾਥ ਦੇ ਮੰਦਰ 'ਚ ਪੂਜਾ ਅਰਚਨਾ ਕੀਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਦਾਰਨਾਥ ਵਿੱਚ ਆਦਿ ਗੁਰੂ ਸ਼ੰਕਰਾਚਾਰੀਆ ਦੀ ਮੂਰਤੀ ਦਾ ਉਦਘਾਟਨ ਕੀਤਾ।

PM ਮੋਦੀ ਨੇ ਕੇਦਾਰਨਾਥ ਮੰਦਰ ‘ਚ ਕੀਤੀ ਪੂਜਾ, ਸ਼ੰਕਰਾਚਾਰੀਆ ਦੀ ਮੂਰਤੀ ਦਾ ਕੀਤਾ ਉਦਘਾਟਨ, ਕਈ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ
PM ਮੋਦੀ ਨੇ ਕੇਦਾਰਨਾਥ ਮੰਦਰ ‘ਚ ਕੀਤੀ ਪੂਜਾ, ਸ਼ੰਕਰਾਚਾਰੀਆ ਦੀ ਮੂਰਤੀ ਦਾ ਕੀਤਾ ਉਦਘਾਟਨ, ਕਈ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ

ਆਦਿ ਸ਼ੰਕਰਾਚਾਰੀਆ ਦੀ ਮੂਰਤੀ ਦੀਆਂ ਵਿਸ਼ੇਸ਼ਤਾਵਾਂ

1: ਆਦਿ ਸ਼ੰਕਰਾਚਾਰੀਆ ਦੀ ਮੂਰਤੀ ਦੇ ਨਿਰਮਾਣ ਲਈ ਬਹੁਤ ਸਾਰੇ ਮੂਰਤੀਕਾਰਾਂ ਨੇ ਵੱਡੀ ਗਿਣਤੀ ਵਿੱਚ ਮਾਡਲ ਦਿੱਤੇ ਸਨ। ਅਜਿਹੇ ਕਰੀਬ 18 ਮਾਡਲਾਂ ਵਿੱਚੋਂ ਇੱਕ ਮਾਡਲ ਚੁਣਿਆ ਗਿਆ ਸੀ।

2: ਪ੍ਰਧਾਨ ਮੰਤਰੀ ਦੀ ਸਹਿਮਤੀ ਤੋਂ ਬਾਅਦ ਮਾਡਲ ਦੀ ਚੋਣ ਕੀਤੀ ਗਈ ਸੀ।

3: ਕਰਨਾਟਕ ਦੇ ਮੈਸੂਰ ਦੇ ਮੂਰਤੀਕਾਰ ਅਰੁਣ ਯੋਗੀਰਾਜ ਨੇ ਇਹ ਮੂਰਤੀ ਬਣਾਈ ਹੈ। ਉਸ ਦੀਆਂ ਪੰਜ ਪੀੜ੍ਹੀਆਂ ਇਸ ਕੰਮ ਵਿੱਚ ਲੱਗੀਆਂ ਹੋਈਆਂ ਹਨ। ਅਰੁਣ ਖ਼ੁਦ ਐਮਬੀਏ ਹੈ, ਪਰ ਉਹ ਮੂਰਤੀਆਂ ਬਣਾਉਂਦਾ ਹੈ।

PM ਮੋਦੀ ਨੇ ਕੇਦਾਰਨਾਥ ਮੰਦਰ ‘ਚ ਕੀਤੀ ਪੂਜਾ, ਸ਼ੰਕਰਾਚਾਰੀਆ ਦੀ ਮੂਰਤੀ ਦਾ ਕੀਤਾ ਉਦਘਾਟਨ, ਕਈ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ

4: ਆਦਿ ਸ਼ੰਕਰਾਚਾਰੀਆ ਦੀ ਮੂਰਤੀ 'ਤੇ 9 ਲੋਕਾਂ ਦੀ ਟੀਮ ਨੇ ਕੰਮ ਕੀਤਾ ਅਤੇ ਸਤੰਬਰ 2020 'ਚ ਮੂਰਤੀ ਬਣਾਉਣ ਦਾ ਕੰਮ ਸ਼ੁਰੂ ਕੀਤਾ।

5: ਮੂਰਤੀ 'ਤੇ ਲਗਭਗ ਇੱਕ ਸਾਲ ਤੋਂ ਕੰਮ ਚੱਲ ਰਿਹਾ ਸੀ ਅਤੇ ਇਸ ਸਾਲ ਸਤੰਬਰ ਵਿੱਚ ਮੂਰਤੀ ਨੂੰ ਚਿਨੂਕ ਹੈਲੀਕਾਪਟਰ ਰਾਹੀਂ ਮੈਸੂਰ ਤੋਂ ਉੱਤਰਾਖੰਡ ਲਿਜਾਇਆ ਗਿਆ ਸੀ ਅਤੇ ਇੱਥੇ ਕ੍ਰਿਸ਼ਨ ਸ਼ਿਲਾ (ਕਾਲਾ ਪੱਥਰ) ਤੋਂ ਮੂਰਤੀ ਬਣਾਈ ਗਈ ਸੀ।

6: ਸ਼ੰਕਰਾਚਾਰੀਆ ਦੀ ਮੂਰਤੀ ਦੇ ਨਿਰਮਾਣ ਲਈ ਲਗਭਗ 130 ਟਨ ਦੀ ਇੱਕ ਚੱਟਾਨ ਦੀ ਚੋਣ ਕੀਤੀ ਗਈ ਸੀ।

7: ਜਦੋਂ ਚੱਟਾਨ ਨੂੰ ਕੱਟ ਕੇ ਤਸਾਸ਼ਿਆ ਗਿਆ, ਤਾਂ ਮੂਰਤੀ ਦਾ ਭਾਰ ਸਿਰਫ਼ 35 ਟਨ ਹੀ ਰਹਿ ਗਿਆ।

8: ਆਦਿ ਸ਼ੰਕਰਾਚਾਰੀਆ ਦੀ ਮੂਰਤੀ ਦੀ ਉਚਾਈ ਲਗਭਗ 12 ਫੁੱਟ ਹੈ। ਮੂਰਤੀ ਦੇ ਨਿਰਮਾਣ ਦੌਰਾਨ, ਚੱਟਾਨ 'ਤੇ ਨਾਰੀਅਲ ਦੇ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਗਈ ਸੀ, ਤਾਂ ਜੋ ਮੂਰਤੀ ਦੀ ਸਤਹ ਚਮਕਦਾਰ ਹੋਵੇ ਅਤੇ ਆਦਿ ਸ਼ੰਕਰਾਚਾਰੀਆ ਦੇ 'ਤੇਜ' ਨੂੰ ਵੀ ਦਰਸਾਵੇ।

9: ਕਾਲਾ ਪੱਥਰ ਅੱਗ, ਪਾਣੀ, ਮੀਂਹ, ਹਵਾ ਤੋਂ ਪ੍ਰਭਾਵਿਤ ਨਹੀਂ ਹੋਵੇਗਾ, ਯਾਨੀ ਕਿ ਕਿਸੇ ਵੀ ਮੌਸਮ ਨੂੰ ਝੱਲਣ ਦੇ ਸਮਰੱਥ ਚੱਟਾਨ ਆਦਿ ਸ਼ੰਕਰਾਚਾਰੀਆ ਦੀ ਮੂਰਤੀ ਲਈ ਚੁਣਿਆ ਗਿਆ ਸੀ।

ਇਹ ਵੀ ਪੜ੍ਹੋ:PM ਮੋਦੀ ਨੇ ਨੌਸ਼ਹਿਰਾ 'ਚ ਜਵਾਨਾਂ ਨਾਲ ਕੀਤੀ ਮੁਲਾਕਾਤ, ਕਿਹਾ- ਹਰ ਦੀਵਾਲੀ 'ਤੇ ਪਰਿਵਾਰ 'ਚ ਆਉਂਦਾ ਹਾਂ

Last Updated : Nov 5, 2021, 1:28 PM IST

ABOUT THE AUTHOR

...view details