ਪੰਜਾਬ

punjab

ETV Bharat / bharat

ਪੀਐਮ ਮੋਦੀ ਨੇ ਅਫਰੀਕਾ ਨੂੰ ਜੀ-20 ਦਾ ਸਥਾਈ ਮੈਂਬਰ ਬਣਾਉਣ ਲਈ ਬਾਈਡਨ ਦਾ ਕੀਤਾ ਧੰਨਵਾਦ - ਗਰੁੱਪ ਆਫ 20

ਪੀਐਮ ਮੋਦੀ ਨੇ ਅਫ਼ਰੀਕਾ ਨੂੰ ਜੀ-20 ਦੇ ਸਥਾਈ ਮੈਂਬਰ ਵਜੋਂ ਸ਼ਾਮਲ ਕਰਨ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਲਈ ਰਾਸ਼ਟਰਪਤੀ ਜੋਅ ਬਾਈਡਨ ਦਾ ਧੰਨਵਾਦ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰ ਭਾਰਤ ਅਤੇ ਅਮਰੀਕਾ ਪੂਰੀ ਦੁਨੀਆ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਦੇ ਯੋਗ ਹੋਣਗੇ।

PM Modi US Tour
PM Modi US Tour

By

Published : Jun 23, 2023, 7:52 AM IST

ਵਾਸ਼ਿੰਗਟਨ ਡੀਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਅਫਰੀਕਾ’ ਨੂੰ ਜੀ-20 ਵਿੱਚ ਸਥਾਈ ਮੈਂਬਰ ਵਜੋਂ ਸ਼ਾਮਲ ਕਰਨ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦਾ ਧੰਨਵਾਦ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ, "ਜੀ-20 ਦੀ ਪ੍ਰਧਾਨਗੀ ਹੇਠ ਅਸੀਂ 'ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ' ਨੂੰ ਤਾਕਤ ਦੇ ਰਹੇ ਹਾਂ ਅਤੇ ਗਲੋਬਲ ਸਾਊਥ ਨੂੰ ਆਵਾਜ਼ ਦੇ ਰਹੇ ਹਾਂ। ਮੈਂ ਅਫ਼ਰੀਕਾ ਨੂੰ ਸਥਾਈ ਜੀ20 ਮੈਂਬਰ ਬਣਾਉਣ ਦੇ ਮੇਰੇ ਪ੍ਰਸਤਾਵ ਦਾ ਸਮਰਥਨ ਕਰਨ ਲਈ ਰਾਸ਼ਟਰਪਤੀ ਬਾਈਡੇਨ ਦਾ ਧੰਨਵਾਦ ਕਰਦਾ ਹਾਂ।"

ਸਾਂਝੀ ਦੁਨੀਆ ਦੇ ਭਵਿੱਖ ਨੂੰ ਆਕਾਰ ਦੇਣਾ ਮਕਸਦ : ਪੀਐਮ ਮੋਦੀ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰ ਭਾਰਤ ਅਤੇ ਅਮਰੀਕਾ ਪੂਰੀ ਦੁਨੀਆ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਦੇ ਯੋਗ ਹੋਣਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੁੱਪ ਆਫ 20 (G20) ਦੇ ਮੈਂਬਰਾਂ ਵਿਚਾਲੇ ਆਪਣੇ ਹਮਰੁਤਬਾ ਨੂੰ ਪੱਤਰ ਲਿਖ ਕੇ ਅਫਰੀਕੀ ਸੰਘ ਨੂੰ ਸਮੂਹ ਦੀ ਪੂਰੀ ਮੈਂਬਰਸ਼ਿਪ ਦੇਣ ਦੀ ਮੰਗ ਕੀਤੀ ਸੀ। ਇਹ ਪ੍ਰਸਤਾਵ ਸੰਘ ਦੀ ਬੇਨਤੀ ਦੇ ਅਨੁਸਾਰ ਬਣਾਇਆ ਗਿਆ ਸੀ, ਜੋ ਕਿ ਅਫਰੀਕੀ ਮਹਾਂਦੀਪ ਦੇ 55 ਦੇਸ਼ਾਂ ਤੋਂ ਬਣਿਆ ਹੈ, ਜਿਸ ਦਾ ਉਦੇਸ਼ ਅੰਤਰਰਾਸ਼ਟਰੀ ਮੰਚ 'ਤੇ ਅਫਰੀਕਾ ਦੀ ਆਵਾਜ਼ ਨੂੰ ਵਧਾਉਣਾ ਅਤੇ ਸਾਡੀ ਸਾਂਝੀ ਦੁਨੀਆ ਦੇ ਭਵਿੱਖ ਨੂੰ ਆਕਾਰ ਦੇਣਾ ਹੈ।

ਪੀਐਮ ਮੋਦੀ ਵਲੋਂ ਅਫਰੀਕੀ ਹਿੱਤਾਂ ਦੀ ਜ਼ੋਰਦਾਰ ਵਕਾਲਤ : ਪ੍ਰਧਾਨ ਮੰਤਰੀ ਮੋਦੀ ਅਫਰੀਕੀ ਹਿੱਤਾਂ ਦੀ ਜ਼ੋਰਦਾਰ ਵਕਾਲਤ ਕਰਦੇ ਹਨ ਅਤੇ ਸਮਰਥਨ ਕਰਦੇ ਹਨ ਅਤੇ ਅੱਗੇ ਤੋਂ ਅਗਵਾਈ ਕਰਦੇ ਹਨ। ਪ੍ਰਧਾਨ ਮੰਤਰੀ ਮੋਦੀ ਵੀ ਅੰਤਰਰਾਸ਼ਟਰੀ ਮੰਚਾਂ 'ਤੇ ਗਲੋਬਲ ਸਾਊਥ ਦੇ ਦੇਸ਼ਾਂ, ਖਾਸ ਕਰਕੇ ਅਫਰੀਕੀ ਦੇਸ਼ਾਂ ਦੀ ਆਵਾਜ਼ ਉਠਾਉਣ 'ਚ ਪੱਕਾ ਵਿਸ਼ਵਾਸ ਰੱਖਦੇ ਹਨ। ਭਾਰਤ ਦੀ ਜੀ-20 ਪ੍ਰਧਾਨਗੀ ਦੇ ਹਿੱਸੇ ਵਜੋਂ, ਉਨ੍ਹਾਂ ਨੇ ਜੀ-20 ਏਜੰਡੇ ਵਿੱਚ ਅਫ਼ਰੀਕੀ ਦੇਸ਼ਾਂ ਦੀਆਂ ਤਰਜੀਹਾਂ ਨੂੰ ਸ਼ਾਮਲ ਕਰਨ 'ਤੇ ਵਿਸ਼ੇਸ਼ ਧਿਆਨ ਦਿੱਤਾ ਹੈ।


ਦੱਸ ਦੇਈਏ ਕਿ ਜੀ-20 ਦੀ ਸਥਾਪਨਾ ਸਾਲ 1999 ਵਿੱਚ ਏਸ਼ੀਆਈ ਵਿੱਤੀ ਸੰਕਟ ਤੋਂ ਬਾਅਦ ਹੋਈ ਸੀ। ਇਸ ਸਮੂਹ ਵਿੱਚ 20 ਵੱਡੀਆਂ ਅਰਥਵਿਵਸਥਾਵਾਂ (ਦੇਸ਼) ਸ਼ਾਮਲ ਹਨ। ਜੀ-20 ਸਮੂਹ ਦੇ ਮੈਂਬਰ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਦੱਖਣੀ ਕੋਰੀਆ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਬ੍ਰਿਟੇਨ, ਅਮਰੀਕਾ ਅਤੇ ਯੂਰਪੀ ਯੂਨੀਅਨ. ਭਾਰਤ ਸਤੰਬਰ ਵਿੱਚ ਨਵੀਂ ਦਿੱਲੀ ਵਿੱਚ G20 ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। (ANI)

ABOUT THE AUTHOR

...view details