ਚੰਡੀਗੜ੍ਹ:ਐਐਨਆਈ (ANI) ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਬਠਿੰਡਾ ਏਅਰਪੋਰਟ (Bathinda Airport) 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਅਰਪੋਰਟ ਦੇ ਅਧਿਕਾਰੀਆਂ ਨੂੰ ਕਿਹਾ ਕਿ ਸੀਐਮ ਚੰਨੀ ਦਾ ਧੰਨਵਾਦ ਕਰਨਾ, ਕਿ ਮੈਂ ਬਠਿੰਡਾ ਏਅਰਪੋਰਟ (Bathinda Airport) 'ਤੇ ਜਿੰਦਾ ਵਾਪਿਸ ਪਹੁੰਚ ਸਕਿਆ ਹਾਂ।
ਬੀਜੇਪੀ ਵੱਲੋਂ ਪਹਿਲੀ ਰੈਲੀ ਫ਼ਿਰੋਜ਼ਪੁਰ ਤੋਂ ਸ਼ੁਰੂ ਹੋਣ ਤੋਂ ਪਹਿਲਾ ਹੀ, ਕੁੱਝ ਕਾਰਨਾਂ ਕਾਰਨ ਇਹ ਰੈਲੀ ਰੱਦ ਕਰ ਦਿੱਤੀ ਗਈ ਹੈ, ਜਾਣਕਾਰੀ ਅਨੁਸਾਰ PM ਨਰਿੰਦਰ ਮੋਦੀ ਹੁਸੈਨੀਵਾਲ ਤੋਂ ਦਿੱਲੀ ਲਈ ਵਾਪਸ ਰਵਾਨਾ ਹੋ ਗਏ।
ਜਾਣਕਾਰੀ ਮੁਤਾਬਿਕ ਬਠਿੰਡਾ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਏਐਨਆਈ ਨੂੰ ਦੱਸਿਆ ਕਿ ਬਠਿੰਡਾ ਹਵਾਈ ਅੱਡੇ 'ਤੇ ਵਾਪਸੀ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਉੱਥੇ ਦੇ ਅਧਿਕਾਰੀਆਂ ਨੂੰ ਕਿਹਾ, "ਆਪਨੇ ਸੀਐਮ ਕੋ ਧੰਨਵਾਦ ਕਹਿਣਾ, ਕੀ ਮੈਂ ਬਠਿੰਡਾ ਏਅਰਪੋਰਟ ਤੱਕ ਜ਼ਿੰਦਾ ਲੌਟ ਆਇਆ ਹੂੰ' ।
ਬਠਿੰਡਾ ਹਵਾਈ ਅੱਡੇ ਤੋਂ ਫ਼ਿਰੋਜ਼ਪੁਰ ਰੋਡ ਰਾਹੀਂ ਪੁੱਜੇ ਨਰਿੰਦਰ ਮੋਦੀ
ਦੱਸ ਦਈਏ ਕਿ ਮੌਸਮ ਖ਼ਰਾਬ ਹੋਣ ਕਾਰਨ ਨਰਿੰਦਰ ਮੋਦੀ ਬਠਿੰਡਾ ਹਵਾਈ ਅੱਡੇ ਤੋਂ ਫ਼ਿਰੋਜ਼ਪੁਰ ਰੋਡ ਰਾਹੀਂ ਪੁੱਜੇ ਸਨ। ਪਰ ਕੁੱਝ ਸਮੇਂ ਬਾਅਦ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ ਦੀ ਖ਼ਬਰ ਆ ਗਈ। ਦੱਸ ਦਈਏ ਕਿ ਫਿਰੋਜ਼ਪੁਰ ਤੋਂ ਇਲਾਵਾ ਨਰਿੰਦਰ ਮੋਦੀ ਨੇ 9 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਲਖਨਊ 'ਚ ਵੀ ਰੈਲੀ ਕਰਨੀ ਸੀ। ਪਰ ਇਹ ਵੀ ਰੈਲੀ ਰੱਦ ਕਰ ਦਿੱਤੀ ਗਈ ਹੈ।