ਪਟਨਾ: ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਪਟਨਾ ਦੇ ਇੱਕ ਹਸਪਤਾਲ ਵਿੱਚ ਭਰਤੀ ਹਨ। ਮੋਢੇ 'ਚ ਫਰੈਕਚਰ ਤੋਂ ਪੀੜਤ ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਹੁਣ ਸਥਿਰ ਦੱਸੀ ਜਾ ਰਹੀ ਹੈ। ਘਰ 'ਚ ਡਿੱਗਣ ਕਾਰਨ ਉਨ੍ਹਾਂ ਦੇ ਮੋਢੇ ਦੀ ਹੱਡੀ ਟੁੱਟ ਗਈ ਸੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਜਸਵੀ ਯਾਦਵ ਨੂੰ ਫ਼ੋਨ ਕਰਕੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਯਾਦਵ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਨੇ ਤੇਜਸਵੀ ਨੂੰ ਕਿਹਾ ਕਿ ਸਾਡੀ ਇੱਕੋ ਇੱਛਾ ਹੈ ਕਿ ਉਹ ਜਲਦੀ ਠੀਕ ਹੋ ਜਾਵੇ।
ਲਾਲੂ ਯਾਦਵ ਆਈਸੀਯੂ ਵਿੱਚ ਦਾਖ਼ਲ:ਲਾਲੂ ਪ੍ਰਸਾਦ ਯਾਦਵ ਪਿਛਲੇ ਦਿਨੀਂ ਪੌੜੀਆਂ ਤੋਂ ਡਿੱਗ ਗਏ ਸਨ। ਇਸ ਤੋਂ ਬਾਅਦ ਉਸ ਦੇ ਮੋਢੇ ਦੀ ਹੱਡੀ 'ਚ ਫਰੈਕਚਰ ਹੋ ਗਿਆ। ਫਿਲਹਾਲ ਉਹ ਹਸਪਤਾਲ 'ਚ ਭਰਤੀ ਹਨ। ਮਾਹਿਰਾਂ ਅਨੁਸਾਰ ਕਿਡਨੀ ਦੇ ਮਰੀਜ਼ਾਂ ਲਈ ਸੱਟਾਂ ਅਤੇ ਫ੍ਰੈਕਚਰ ਦਾ ਇਲਾਜ ਮੁਸ਼ਕਲ ਹੁੰਦਾ ਹੈ। ਇਲਾਜ ਦੌਰਾਨ ਇੱਕੋ ਸਮੇਂ ਕਈ ਅੰਗਾਂ ਦੇ ਫੇਲ ਹੋਣ ਦਾ ਖ਼ਤਰਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਲਾਲੂ ਯਾਦਵ ਦਾ ਇਲਾਜ ਕਰ ਰਹੇ ਡਾਕਟਰ ਪੂਰੀ ਦੇਖਭਾਲ ਕਰ ਰਹੇ ਹਨ। ਲਾਲੂ ਯਾਦਵ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ।
ਲਾਲੂ ਯਾਦਵ ਦੀ ਸਿਹਤ 'ਚ ਸੁਧਾਰ: ਪਾਰਸ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਆਸਿਫ਼ ਰਹਿਮਾਨ ਨੇ ਕਿਹਾ ਹੈ ਕਿ ਲਾਲੂ ਯਾਦਵ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਮੰਗਲਵਾਰ ਨੂੰ ਡਾਕਟਰਾਂ ਦੇ ਇੱਕ ਪੈਨਲ ਨੇ ਉਸਦੀ ਜਾਂਚ ਕੀਤੀ। ਜਾਂਚ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ। ਸਿਹਤ ਵਿੱਚ ਸੁਧਾਰ ਦੇ ਸੰਕੇਤ ਹਨ। ਉਸ ਨੂੰ ਹੁਣ ਆਈਸੀਯੂ ਵਿੱਚ ਰੱਖਿਆ ਗਿਆ ਹੈ।
ਮੈਡੀਕਲ ਸੁਪਰਡੈਂਟ, ਪਾਰਸ ਐਚਐਮਆਰਆਈ ਹਸਪਤਾਲ ਪਟਨਾ ਨੇ ਕਿਹਾ, “ਲਾਲੂ ਪ੍ਰਸਾਦ ਯਾਦਵ ਦੀ ਅੱਜ ਸਵੇਰੇ ਡਾਕਟਰਾਂ ਦੇ ਇੱਕ ਪੈਨਲ ਨੇ ਜਾਂਚ ਕੀਤੀ। ਉਨ੍ਹਾਂ ਦੀ ਸਿਹਤ ਸਥਿਰ ਹੈ ਤੇ ਜਲਦੀ ਠੀਕ ਹੋਣ ਦੇ ਸੰਕੇਦ ਦਿਖ ਰਹੇ ਹਨ। ਇੰਟੈਂਸਿਵ ਕੇਅਰ ਯੂਨਿਟ ਵਿੱਚ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕੀਤੀ ਜਾ ਰਹੀ ਹੈ” - ਡਾ ਆਸਿਫ, ਬੁਲਾਰੇ, ਪਾਰਸ ਹਸਪਤਾਲ