ਹੈਦਰਾਬਾਦ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਨਾਡੂ ਦੇ ਐਮਡੀ ਕਿਰਨ, ਮਾਰਗਦਰਸ਼ੀ ਚਿੱਟ ਫੰਡ ਦੇ ਐਮਡੀ ਸ਼ੈਲਜਾ ਅਤੇ ਰਾਮੋਜੀ ਫਿਲਮ ਸਿਟੀ ਦੀ ਐਮਡੀ ਵਿਜੇਸ਼ਵਰੀ ਨਾਲ ਬੈਠਕ ਕੀਤੀ ਹੈ। ਪ੍ਰਧਾਨ ਮੰਤਰੀ ਨੂੰ ਈਨਾਡੂ ਗਰੁੱਪ ਦੁਆਰਾ ਤਿਆਰ ਕੀਤੀ ਗਈ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ 'ਤੇ ਇੱਕ ਕਿਤਾਬ ਦੀ ਕਾਪੀ ਭੇਂਟ ਕੀਤੀ (PM Meeting with MD of Eenadu Group) ਗਈ ਜਿਸ ਵਿੱਚ ਆਜ਼ਾਦੀ ਸੰਗ੍ਰਾਮ ਦੇ ਨਾਇਕਾਂ ਦੀ ਪ੍ਰਸ਼ੰਸਾ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸਮੇਂ ਜਦੋਂ ਭਾਰਤ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ, ਅਜਿਹੇ ਯਤਨ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੇ ਆਜ਼ਾਦੀ ਅੰਦੋਲਨ ਦੀ ਖ਼ੂਬਸੂਰਤੀ ਲੋਕਾਂ ਦੀ ਉੱਚ ਪੱਧਰੀ ਸ਼ਮੂਲੀਅਤ ਸੀ। ਉਨ੍ਹਾਂ ਕਿਹਾ ਕਿ ਭਾਰਤ ਦੇ ਹਰ ਹਿੱਸੇ ਵਿੱਚ ਆਜ਼ਾਦੀ ਦੀ ਲਹਿਰ ਦੇ ਨਾਇਕ ਹਨ, ਪਰ ਇਨ੍ਹਾਂ ਅਣਗੌਲੇ ਨਾਇਕਾਂ ਨੂੰ ਉਜਾਗਰ ਕਰਨ ਲਈ ਬਹੁਤ ਕੁਝ ਨਹੀਂ ਕੀਤਾ ਗਿਆ। ਇਸ ਸਬੰਧੀ ਈਨਾਡੂ ਗਰੁੱਪ ਦਾ ਉਪਰਾਲਾ ਸ਼ਲਾਘਾਯੋਗ ਹੈ।